ਪੰਨਾ:ਕੂਕਿਆਂ ਦੀ ਵਿਥਿਆ.pdf/300

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



੨੯੬

ਕੂਕਿਆਂ ਦੀ ਵਿਥਿਆ

ਕਪਾਹੇ ਲੜੇ ਧੋਇ ਲੈਣੇ, ਇਹ ਤੇ ਬਹੁਤ ਅਛੀ ਬਾਤ ਹੈ, ਪਰ ਜੇ ਬਹੁਤਾ ਨਾ ਪੁਜੇ ਤਾਂ ਪਾਨੀ ਦਾ ਗੜਵਾ ਤਾਂ ਸਭ ਨੇ ਲੈ ਜਾਣਾਂ, ਮਰਦਾਨੇ ਭੀ, ਜਨਾਨੇ ਭੀ। ਬਿਨਾਂ ਪਾਣੀ ਨਹੀਂ ਜਾਨਾਂ ਝਾੜੇ ਜੰਗਲ ਕਿਨੇ ਭੀ, ਅਰ ਚੌਂਕਾ ਦੇ ਕੇ ਪ੍ਰਸ਼ਾਦਿ ਕਰਨਾਂ ਸਭ ਨੇ, ਚੌਕੇ ਵਿਚ ਪੈਰ ਧੋ ਕੇ ਵੜਨਾਂ। ਵਿਚ ਬੈਠ ਕੇ ਚੌਕੇ ਦੇ ਰੋਟੀ ਨਾ ਖਾਣੀ ਪ੍ਰਸ਼ਾਦ ਪਕੌਣ ਵਾਲੀ ਨੇ, ਜੋ ਇਹ ਬਾਤ ਮੰਨੇਗਾ ਤਾਂ ਉਸ ਨੂੰ ਅਛਾ ਫਾਇਦਾ ਹੋਊਗਾ, ਜੋ ਨਾ ਮੰਨੂਗਾ ਉਹ ਭੂਤ ਹੈ, ਮਾਨੁਖ ਨਹੀਂ, ਸਭ ਨੂੰ ਸੁਣਾਏ ਦੇਨੀ ਜੋ ਜੋ ਬਾਤ ਲਿਖੀ ਹੈ ਅਰਦਾਸ ਮੈ॥੪੨।।

੪੦

ੴ ਸਤਿਗੁਰ ਪ੍ਰਸਾਦਿ॥

ਲਿਖਤੋ ਦਿਆਲ ਸਿੰਘ ਜੋਗ ਉਪਮਾ ਭਈ ਸਿਆਮ ਸਿੰਘ ਤੇ ਜੀਵਨ ਸਿੰਘ, ਮੀਹਾਂ ਸਿੰਘ, ਬਘੇਲ ਸਿੰਘ, ਕਾਨ ਸਿੰਘ, ਨਥਾ ਸਿੰਘ ਹੋਰ ਸੰਬੂਹ ਸੰਗਤ ਕੋ ਸ੍ਰੀ ਵਾਹਿਗੁਰੂ ਜੀ ਕੀ ਫਤੇ ਬੁਲਾਈ ਪ੍ਰਵਾਨ ਕਰਨੀ, ਸਰਬਤ ਨੇ ਮਾਈ ਬੀਬੀਆਂ ਕੇ ਰਾਮ ਸਤਿ ਬਾਚਨੀ, ਹੋਰ ਏਥੇ ਸੁਖ ਅਨੰਦ ਹੈ, ਸਮੂਹ ਸੰਗਤ ਕੀ ਸੁਖ ਅਨੰਦ ਮੰਗਦੇ ਹਾਂ ਹਮੇਸ਼ਾਂ ਗੁਰੂ ਜੀ ਪਾਸੋਂ। ਹੋਰ ਮੀਹਾਂ ਸਿੰਘ ਦੀ ਮਾਈ ਕੋ। ਅਰ ਕਾਨ ਸਿੰਘ ਜੋ ਦੁਆਈ ਦਸੀ ਸੀ ਕੁਛ ਫਾਇਦਾ ਹੋਆ ਤਾਂ ਲਿਖ ਭੇਜਣਾਂ ਜੇ ਕਦੇ ਕੋਈ ਆਵੇ ਸਾਡੇ ਪਾਸ ਸ਼ਿਤਾਬੀ ਯਾ ਚਿਰੀਂ ਹੋਰ ਮੀਹਾਂ ਸਿੰਘ ਦੇ ਵਾਸਤੇ ਦੁਆਈ ਕਰਨੀ॥ ਮਹਿਦੀ ਦੇ ਪਤੇ ਲੈ ਕੇ ਰਾਤ ਕੇ ਭਿਉਂ ਦੇਣੇ ਕੋਰੇ ਭਾਂਡੇ ਮੈਂ, ਪਾਣੀ ਓਨਾਂ ਪੌਣਾ, ਜਿਨਾਂ ਪੀਆ ਜਾਵੇ ਦੋ ਤਿੰਨ ਪੈਸੇ ਭਰ, ਹੋਰ ਪਤੇ ਦਿਨ ਚੜੇ ਦੂਏ ਆਦਮੀ ਨੇ ਮਹਿੰਦੀ ਮਲ ਲੈਨੀ, ਪੋਸਤ ਮਾਂਗੂ ਮਲਕੇ ਪਾਣੀ ਸਾਫ ਕਰ ਕੇ ਮਿਸਰੀ ਪਾ ਕੇ ਪੀਣਾਂ, ਜੇ ਜ਼ਖਮ ਹੋਵੇ, ਪਤੀ ਦੇ ਬਿਚ ਬੋੜਾ ਕਥਾ ਪਾ