ਪੰਨਾ:ਕੂਕਿਆਂ ਦੀ ਵਿਥਿਆ.pdf/301

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਭਾਈ ਰਾਮ ਸਿੰਘ ਦੀਆਂ ਅਰਦਾਸਾਂ

੨੯੭

ਕੇ ਰਗੜ ਕੇ ਜ਼ਖਮਾਂ ਉਤੇ ਲੌਣੀ। ਜੇ ਇਸ ਤੋਂ ਨਾ ਫਾਇਦਾ ਹੋਵੇ ਤਾਂ ਨਿਗੰਧ ਬਾਵਰੀ ਭਿਉਂ ਦੇਣੀ ਰਾਤ ਕੋ ਟਕਾ ਭਰ, ਦਿਨ ਚੜੇ ਰਗੜ ਕੇ ਪੁਣ ਕੇ ਮਿਸਰੀ ਪਾ ਕੇ ਪੀਣੀ, ਘਿਉ, ਖਾਣਾ, ਖਟਾ ਮਿਠਾ ਨਾ ਖਾਣਾ। ਜੇ ਫਾਇਦਾ ਨ ਹੋਵੇ ਤਾਂ ਟਕਾ ਭਰ ਭਖੜਾ ਰਾਤ ਨੂੰ ਭਿਉਂ ਦੇਣਾ ਕੋਰੇ ਭਾਂਡੇ ਮੇ, ਦਿਨ ਚੜੇ: ਰਗੜ ਕੇ ਮਿਸ਼ਰੀ ਪਾ ਕੇ ਪੀ ਲੈਣਾਂ, ਪਰ ਕਿਸੇ ਕੋ ਦਸਣਾਂ ਨਾ, ਦਿਖਾਉ ਭੀ ਨਾ॥ ਦੁਆਈਆਂ ਤਾਂ ਅਛੀਆਂ ਹੁਣ ਤਿਨੇ, ਪਰ ਫਾਇਦਾ ਗੁਰੂ ਜੀ ਨੇ ਕਰ ਹੈ। ਗੁਰੁ ੨ ਜਪਣਾਂ ਰਾਤਿ ਦਿਨ। ਇਹ ਅਰਦਾਸ ਪਹੁੰਚੇ ਸਰਿਆਲੀ ਸਿਆਮ ਸਿੰਘ ਪਾਸ। ਦਸਣੀ ਕੋਈ ਬੀ ਦੁਆ ਨਾ ਕਿਸੇ ਦੁਖੀ ਬਿਨਾਂ॥ ਹੋਰ ਭਾਈ ਸਿਆਮ ਸਿੰਘ ਜੀ, ਪੁਜਾਰੀਆਂ ਨੂੰ ਤਾਂ ਭੌਕਦਿਆਂ ਨੂੰ ੧੯ ਬ੍ਰਸ ਹੋਇ ਗਏ, ਏ ਹੁਣ ਕੀ ਮੂਹ ਲੈ ਕੇ ਮਿਲਣ। ਇਹ ਤਾਂ ਗੁਰੂ ਦੋਖੀ ਹੋਇ ਗਏ, ਏਨਾਂ ਦਾ ਬੈਰ ਗੁਰੁ ਸਾਥ ਪੈ ਗਿਆ, ਜਿਸ ਗੁਰੁ ਨੇ ਖਾਲਸਾ ਰਚਾ ਹੈ॥ ਏਨਾਂ ਦਾ ਕੋਈ ਠਕਾਣਾ ਨਹੀਂ ਕਿਸੇ ਵੇਲੇ ਦੇ ਏ ਤਾਂ ਸਰਾਫੇ ਹੋਏ ਹੈਨ ਗੁਰੁ ਜੀ ਦੇ॥ ਮੈਨੂੰ ਤਾਂ ਨਾਂ ਗਰ ਬਣਨ ਦੀ ਲੋੜ ਹੈ ਨਾਂ ਬਰਮਾ ਬਣਨ ਦੀ ਲੋੜ ਹੈ, ਮੈਨੂੰ ਤਾਂ ਗੁਰੂ ਸਿਖੀ ਦੀ ਲੋੜ ਹੈ, ਏਹ ਤਾਂ ਐਵੇਂ ਭੌਂਕਦੇ ਹੈ ਬਰਲ ਗਏ ਏ ਤਾਂ॥ ਇਕ ਬਾਤ ਏਨਾਂ ਨੂੰ ਕਦੇ ਆਖ ਦੇਣੀ, ਅਕਾਲ ਬੁੰਗੇ। ਜੋ ਤਾਂ ਇਹ ਰਚਨਾਂ ਗੁਰੂ ਸਾਹਿਬ ਦੀ ਹੈ ਤਾਂ ਤੇ ਤੁਸੀ ਮਿਲੋ ਹਥ ਜੋੜ ਕੇ ਤਨਖਾਹਿ ਬਖਸਾਉ, ਨਹੀਂ ਤਾਂ ਇਸ ਰਚਨਾ ਕੋ ਹਟਾਉ ਕਿਸੇ ਤ੍ਰਾਂ ਸੇ, ਦੋ ਬਾਤਾਂ ਮੈਂ ਤੇ ਜੇ ਕੋਈ ਨ ਕੀਤੀ ਤਾਂ ਤੁਮਾਰੇ ਐਸੀ ਪੇਸ਼ ਆਵੇਗੀ ਤੁਸੀ ਦੇਖ ਲੈਣੀ, ਜੇ ਕਹਿਣ ਕਦ ਪੇਸ਼ ਆਊ ਤਾਂ ਕਹਿਣਾਂ ਹੁਣ ਕੋਹਿ ਤਾਂ . ਮੁਕ ਗਏ ਹਨ ਕਦਮ ਰਹਿ ਗਏ ਹੈਨ॥ ਅਕਾਲ ਬੁੰਗੇ, ਹੋਰ ਭੀ ਜਿਹੜਾ ਆਖੇ ਮੇਰੇ ਪਾਸੋਂ ਤਨਖਾਹਿ ਬਖਸਾਉ, ਸਭ ਕੇ ਇਹ ਬਾਤ ਸੁਣਾਇ ਦੇਣੀ, ਅਰ ਪਾਠ ਜਾਪ ਕਰੌਣਾ ਸੰਗਤ ਕੋ ਆਖ ਸੁਣ ਕੇ, ਦੇਖੋ ਫੇਰ ਕੈਸਾ ਕੁ ਫਾਇਦਾ ਹੁੰਦਾ ਹੈ।