ਪੰਨਾ:ਕੂਕਿਆਂ ਦੀ ਵਿਥਿਆ.pdf/302

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



੨੯੮

ਕੂਕਿਆਂ ਦੀ ਵਿਥਿਆ

ਇਹ ਭੀ ਕਹਿ ਦੇਣਾਂ ਜੋ ਤੁਸੀ ਦੋਹਾਂ ਮੈ ਤੇ ਕੋਈ ਬਾਤ ਨਾਂ ਕੀਤੀ ਤਾਂ ਤੁਸੀ ਜੇਹੜੇ ਮੂੰਹ ਨਾਲ ਕਲਾਮ ਲਿਖ ਕੇ ਫੇਰੀ ਹੈ, ਉਸ ਮੂੰਹ ਉਤੇ ਚਾਰੋ ਤਰਫ ਤੇ ਮਿਟੀ ਪਊਗੀ। ਦੋ ਮੈ ਇਕ ਬਾਤ ਕਰੋ, ਜਾਂ ਤਾਂ ਮਿਲੋ ਯਾਂ ਏਸ ਰਚਨਾਂ ਕੇ ਹਟਾਉ॥ ਜਰੂਰ ਸੁਣਾ ਦੇਣੀ, ਏਹ ਬਾਤ ਸੰਗਣਾਂ ਨਹੀਂ ਕਿਸੇ ਬਾਤਿ ਤੇ॥ ਹੋਰ ਭਾਈ, ਦਿਆ ਕੌਰ ਕੋ ਮੇਰੀ ਰਾਮ ਸਤਿ ਵਾਚਨੀ ਬਹੁਤ ਕਰਕੇ, ਹੋਰ ਭਾਈ ਜੋ ਤੈ ਸਿਰ ਦੁਖਣ ਦੀ, ਉੱਲਾਂ ਦੀ ਬਾਤਿ ਪੁਛੀ ਥੀ, ਸੋ ਇਹ ਦੁਆਈ ਹੈ ਲਿਖੀ ਹੋਈ ਬੈਦਕ ਦੀ ਪੋਥੀ ਵਿਚ ਤੈ ਦੁਵਾਈ ਕਰ ਲੈਣੀ ਭਾਈ ਜੋ ਲਿਖੀ ਹੈ, ਅਗੇ ਫਾਇਦਾ ਗੁਰੂ ਜੀ ਬਸਿ ਹੈ ਕਰਨਾ।। ਪਹਿਲੇ ਸਰਨਾਇ ਲੈ ਲੈਣੀ ਅਛੀ ਚੰਗੀ ਕੁਟ ਕੇ ਕਪੜ ਛਾਣ ਕਰ ਲੈਣੀ, ਨਾਲੇ ਧਣੀਆਂ ਲੈ ਕੇ ਜੁਦਾ ਕੁਟ ਕੇ ਕਪੜਿ ਛਾਣ ਕਰ ਲੈਣਾਂ ਲਿਖਾ ਥਾ ਹੈ ਨੌ ਮਾਸ਼ੇ ਸਰਨਾਇ, ਨਉ ਮਾਸੇ ਧਣੀਆਂ ਰਲਾ ਕੇ ਫਕੀ ਲੈਣੀ ਸਵੇਰੇ ਨਾ ਕੇ ਪਾਣੀ ਦੀ ਘੁਟ ਨਾਲ ਲੰਘਾ ਲੈਣੀ, ਜਾਂ ਛੇ ੨ ਮਾਸੇ ਲੈ ਲੈਣੀ; ਜੇ ਨਉ ੨ ਮਾਸ਼ੇ ਨਾ ਸਰੀਰ ਝਲੇ ਸਤਿ ਸਤਿ ਮਾਸੇ ਤਾਈ, ਪਰ ਲਿਖਾ ਹੈ ਨਉ ਮਾਸ਼ੇ ਸਰਨਾਇ, ਫੇਰ ਜਿਤਨੀ ਮਾਫਕ ਹੋਵੇ ਉਤਨੀ ਲੈ ਲੈਣੀ ਇਕੀ ਦਿਨ ਲੈਣੀ॥ ਫੇਰ ਇਕੀ ਦਿਨ ਛਡ ਕੇ ਫੇਰ ਧਣੀਆਂ ਨਾਲ ਨੇ ਲੈਣੀ ਫੇਰ ਮਖਣੀ ਨਾਲ ਲੈਣੀ ਅਰ ਕੰਮ ਨਾ ਕੁਛ ਕਰਨਾ ਜੋਰ ਦਾ।। ਭਜਨ ਬਾਨੀ ਕਰਨਾ, ਖਾਣਾ, ਦਾਲ ਫੁਲਕਾ॥ ਅਰ ਰਾਤ ਨੂੰ ਸੇਰ ਦੁਧ ਪੀ ਲੈਣਾਂ, ਲੱਸੀ ਦਹੀਂ ਨਹੀਂ ਬਰਤਣਾ॥ ਖਟਿਆਈ, ਕਚਾ ਮਿਠਾ ਨਹੀਂ ਖਾਣਾ, ਘਿਉ ਖਾਣਾਂ ਰੋਟੀ ਦਾਲ ਨਾਲ।। ਇਹ ਦੁਆਈ ਉੱਲਾਂ ਦੀ, ਸਿਰ ਦੁਖਣ ਦੀ ਵੀ, ਨਜਰ ਦੀ ਵੀ ਹੈ॥ ਹੈ ਤਾਂ ਅਛੀ ਅਗੇ ਫਾਇਦਾ ਤਾਂ ਗੁਰੂ ਸਾਹਿਬ ਨੇ ਕਰਨਾਂ ਹੈ, ਭਾਈ ਬੀਬੀ, ਪਰ ਭਜਨ ਕਰਿਆ ਕਰੋ ਤਕੜੇ ਹੋ ਕੇ॥ ਗੁਰੂ ਜੀ ਦਾ ਹੁਕਮ ਹੈ ਜੋ ਸਰਬ ਰੋਗ ਪ੍ਰਮੇਸ਼ਰ ਦੇ ਭਜਨ ਤੇ ਦੁਰ ਹੋਇ ਜਾਂਦੇ ਹੈਨ॥

ਇਹ ਦੁਆਈ ਕੁੜੀ ਨੰਦਾ ਨੂੰ ਭੀ ਲਿਖਾਇ ਦੇਣੀ, ਨੰਦਾ ਭੀ