ਸਮੱਗਰੀ 'ਤੇ ਜਾਓ

ਪੰਨਾ:ਕੂਕਿਆਂ ਦੀ ਵਿਥਿਆ.pdf/303

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਭਾਈ ਰਾਮ ਸਿੰਘ ਦੀਆਂ ਅਰਦਾਸ

੨੯੯

ਆਂਧੀ ਥੀ ਮੇਰੇ ਉੱਲ ਉਠਦੀ ਹੈ॥ ਜੇ ਅਛੀ ਦੁਆਈ ਹੋਈ ਫਾਇਦਾ ਕੀਤਾ ਹੋਰ ਭੀ ਕਿਸੇ ਨੂੰ ਦਸ ਦੇਣੀ॥ ਪ੍ਰਮੇਸ਼ਰ ਦਾ ਭਜਨ ਕਰਨਾ। ਭਜਨ ਬਿਨਾਂ ਦੁਆ ਭੀ ਨਹੀਂ ਫਾਇਦਾ ਕਰਦੀ, ਨਾਲੇ ਸਿਖਾਂ ਨੂੰ ਪ੍ਰਸਾਦਿ ਛਕਾਉਣਾ, ਪ੍ਰਸ਼ਾਦਿ ਛਕੌਣ ਤੇ ਨਾਲੇ ਭਜਨ ਕਰਨ ਤੇ ਦੁਆਈ ਭੀ ਅਛਾ ਗੁਣ ਕਰਦੀ ਹੈ, ਅਕੱਲੀ ਦੁਆਈ ਨਹੀਂ ਅਛਾ ਗੁਣ ਕਰ ਸਕਦੀ, ਅਗੇ ਭਾਈ ਗੁਰੂ ਜਾਣੇ ਅਪਨੇ ਭਾਣੇ ਨੂੰ "ਸ੍ਰੀ ਵਾਹਿਗੁਰੂ ਜੀ ਸਹਾਇ ਹੋ ਜੀ ਸਰਬ ਜੀਆਂ ਕੋ ਜੀ, ਦੀਨ ਦਿਆਲ ਜੀ ਤੇਰੀ ਸ਼ਰਨ ਹਾਂ'।। ਇਹ ਭੀ ਅਰਦਾਸ ਤੈਂ ਦੇ ਜਾਣੀ ਭਾਈ ਸਿਆਮ ਸਿੰਘ ਨੂੰ ਜੀ॥ ਹੋਰ ਭਾਈ ਸਿਆਮ ਸਿੰਘ ਜੀ, ਬਘੇਲ ਸਿੰਘ ਜੀ, ਭਾਈ ਕਾਨ ਸਿੰਘ ਤੇ ਨਥਾ ਸਿੰਘ ਜੀ ਜਾਂਦੇ ਹੋਏ ਆਂਧੇ ਸੀ, ਕੋਈ ਹੋਰ ਭੀ ਹੁਕਮਨਾਮਾ ਭੇਜਨਾਂ, ਸੋ ਜੀ ਜਿਹੜੀ ਉਸ ਨੂੰ ਅਰਦਾਸ ਦਿਤੀ ਹੈ ਅਰ ਤੁਸਾਨੂੰ ਦਿਤੀ ਹੈ ਇਹ ਸਾਰੇ ਹੁਕਮਨਾਮੇਂ ਹੀ ਜਾਨਣਾਂ, ਇਨ੍ਹਾਂ ਅਰਦਾਸਾਂ ਨੂੰ ਮੰਨਣਾਂ ਪੜ ਕੇ ਬਹੁਤ ਭਲਾ ਲਾਭ ਹੋਵੇਗਾ। ਅਰਦਾਸ ਲਿਖੀ ਚੇਤ ਸੁਧੀ ੧੧॥੧੯੩੭॥

ਮੈਲ ਝੜ ਜਾਂਦੀ ਹੈ ਏਸ ਦੁਵਾਈ ਤੇ ਸਾਰਾ ਬਿਗਾੜ ਮੈਲ ਤੇ ਈ ਹੁੰਦਾ ਹੈ, ਅਗੇ ਬੇਨਤੀ ਕਰਨੀ ਜੇ ਗੁਰੂ ਕਰੇ, ਅਰ ਹਰ ਵਕਤ ਗੁਰੂ ਸਾਹਿਬ ਅਗੇ ਬੇਨਤੀ ਕਰਨੀ ਜੋ ਹੇ ਗੁਰੂ ਜੀ ਮੈਂ ਪਾਪੀ ਅਪ੍ਰਾਧੀ ਜੀਉ ਹਾਂ, ਤੇਰਾ ਪਤਤ ਪਾਵਨ ਬ੍ਰਿਧ ਸੁਣ ਕੇ ਤੇਰੀ ਸਰਨਿ ਆ ਪਿਆਂ ਹਾਂ ਹੁਣ ਮੈਨੂੰ ਬਖਸ ਲੈ ਤੂੰ ਕਦੇ ਨਾ ਮੈਨੂੰ ਵਿਸਾਰੀਂ, ਨਾ ਦੁਖ ਵਿਚ ਨਾ ਸੁਖ ਵਿਚ, ਸਦਾ ਹੀ ਮੇਰੇ ਹਿਰਦੇ ਬਸਿਆ ਰਹੀਂ, ਜਿਥੇ ਮੇਰਾ ਜੀਉ ਜਾਵੇ ਸਦਾ ਹੀ ਆਪਣਾ ਹੁਕਮ ਮਨਾਈਂ। ਅਰ ਜੋ ਤੂੰ ਗੁਰੁ ਰੂਪ ਧਾਰ ਕੇ ਹੁਕਮ ਦਿਤਾ ਹੈ ਗੁਰੂ ਗ੍ਰੰਥ ਸਾਹਿਬ ਮੈ ਓਹ ਮੈਨੂੰ ਸਦਾ ਈ ਮਨਾਈਂ।। ਇਹ ਦਾਨ ਵੀ ਦੇਈਂ ਆਪਣੀ ਦਰਗਾਹੋਂ ਕਿ ਮਨਮੁਖਾਂ ਦੀ ਸੰਗਤਿ ਤੇ ਰਖ ਲਈਂ ਅਰ ਮਨਮੁਖੀ ਚਾਲ ਤੇ ਰਖ ਲਈਂ॥ ਚਾਰੇ ਲਾਵਾਂ ਸੂਹੀ ਰਾਗ ਦੀਆਂ ਲਿਖ ਭੇਜਣੀਆਂ! ੪੩॥