ਭਾਈ ਰਾਮ ਸਿੰਘ ਦੀਆਂ ਅਰਦਾਸਾਂ
੩੦੩
ਧਾਨ ਹੋਇ ਜਾਂਦੇ ਹੈਨ, ਹੋਰ ਖੇਤੀ ਹੁੰਦੀ ਨਹੀਂ, ਇਸ ਕਰ ਕੇ ਲੰਘਦੀ ਹੈ॥ ਮੈਂ ਆਪਨੇ ਸੰਤ ਖਾਲਸੇ ਦੀ ਰਛਿਆ ਕਰੂੰਗਾ ਉਹ ਸਮਾਂ ਭੀ ਆਇ ਪੁਜਾ ਹੈ, ਆਪਨੀ ਅਕਲ ਮੈਂ ਤਾਂ, ਅਗੇ ਗੁਰੁ ਬੇਅੰਤ ਹੈ। ਤੇਤੀ ਸਾਲ ਤੇ ਸ਼ੁਰੂ ਹੋਣਾ ਲਿਖਾ ਹੈ ਮਹਾਰਾਜ ਨੇ, ਚਾਲੀ ਸਾਲ ਮੁਕ ਜਾਣਾਂ, ਅਰ ਬੀਸ ਬਰਸ ਲੜਾਈ ਮਾਕੂਫ ਲਿਖੀ ਸੀ, ਸੋ ਮਾਕੂਫ ਹੀ ਰਹੀ ਹੈ॥ ਹੋਰ ਸਿਆਮ ਸਿੰਘ ਜੀ ਮੈਂ ਏਸ ਬਾਤ ਤੇ ਹਰਾਨ ਥਾ ਇਹ ਸਿਖ ਸਾਧ ਵੈਰ ਭਾਉ ਰਖਦੇ ਹੈਨ ਸਾਡੇ ਸਾਥ ਇਨਾਂ ਨੂੰ ਭੀ ਗੁਰੂ ਦਾ ਹੁਕਮ ਏਮੇ ਹੈ॥ ਹੁਣ ਸਮਝਿਆ ਹੈ ਅਛੀ ਤਰਾਂ ਗਿਆਨੀ ਧਿਆਨ ਗੁਨੀ ਧਨਾਢ, ਨਾਮ ਜਪਤ ਘਰ ੨ ਮੇਂ ਆਢ’ ਨਾਮ ਜਪਣ ਵਾਲਿਆਂ ਕੇ ਸਾਥ ਸਾਰੇ ਆਢਾ ਕਰਨਗੇ॥ ਧਨਾਢ ਰਾਜਿਆਂ ਨੂੰ ਕਹਾ ਹੈ॥ ਸੋਈ ਦੇਖ ਲਵੋ ਤੁਸੀਂ, ਚੰਗੇ ਸਿਖਾਂ ਸਾਧਾਂ ਨੇ ਵੈਰ ਭਾਉ ਕੀਤਾ॥ ਇਹ ਲੋਕ ਮੈਨੂੰ ਆਂਦੇ ਹੈਂ ਕੁਝ ਏਨੇ ਕਰ ਲਿਆ ਹੈ॥ ਗੁਰੁ ਬਲ ਨਿਗਾਹ ਨਹੀਂ ਏਨਾਂ ਲੋਕਾਂ ਦੀ॥ ਗੁਰੁ ਜੀ ਦਾ ਹੁਕਮ ਏਵੇਂ ਹੀ ਬਾ ਸਭ ਨੇ ਆਢਾ ਕੀਤਾ ਏਸ ਪੰਥ ਨਾਲ। ਇਹ ਜਿਤਨੀ ਕਾਰ ਹੈ ਸੋ ਸਾਹਿਬ ਦਸਵੇਂ ਪਾਤਸ਼ਾਹ ਦੀ ਹੈ ਤੁਸੀਂ ਸਤਿਕਾਰ ਮੰਨਣਾਂ। ਹੋਰ ਨਾ ਇਹ ਕੰਮ ਮੇਰੇ ਕਰਨ ਦਾ ਬਾ, ਨਾ ਏਹ ਹੋਰ ਮਾਨੁਖ ਤੇ ਹੋ ਸਕਦਾ ਸੀ, ਤਸੀ ਵਿਚਾਰ ਕੇ ਦੇਖੋ, ਅਗੇ ਸਿਖ ਸਾਧ ਤਾਂ ਹੋਏ ਹੈਨ ਨਿਹੰਗ, ਇਹ ਕੰਮ ਨਹੀਂ ਕਿਸੇ ਨੇ ਤੋਰ ਲਿਆ॥ ਇਨਾਂ ਲੋਕਾਂ ਨੇ ਇਹ ਗੁਰੂ ਦੀ ਕਾਰ ਨਹੀਂ ਜਾਣੀ॥ ਤੁਸੀ ਦੇਖ ਲੈਉ ਐਤਨੇ ਭੋਗ ਕਦੇ ਪਏ ਹੈਨ ਅਗੇ, ਗੁਰੂ ਦੀ ਕੀ ਬਾਤ ਹੈ ਹੁਣ ਹੀ ਦੇਖ ਲਉ॥ ਹੋਰ ਲੋਕ ਕਿਤਨੇ ਕੁ ਭੋਗ ਪਾਇਦੇ ਹੈਨ। ਇਕ ਬਚਨ ਹੋਰ ਕਹਾ ਹੈ ਗੁਰੂ ਜੀ ਨੇ, ਅਠ ਦਸ ਸਤ ਬੀਤੇ ਜਬ ਸਿਖ ਇਹ ਬੀ ਏਨਾਂ ਨੂੰ ਕਹਾ ਹੈ, ਅਗੇ ਭਾਈ ਗੁਰੁ ਜਾਣੇ॥ ਭਾਈ ਦੇਹਾਂ ਦਾ ਤਾਂ ਮੇਲਾ ਤਾਂ ਅਨਿਤ ਈ ਹੈ॥ ਜੋ ਸਬਦ ਨਾਲ ਮਿਲੇਗਾ, ਉਹ