ਕੂਕਿਆਂ ਦੀ ਵਿਥਿਆ
ਸਦਾ ਈ ਮਿਲਾ ਹੋਯਾ ਹੈ। ਦੇਖੋ ਕਰਤਾਰ ਦੇ ਰੰਗ ਤਮਾਸ਼ੇ, ਕਰਤਾਰ ਕੀ ਕਰਦਾ ਹੈ। ਇਕ ਗੁਰੂ ਗ੍ਰੰਥ ਸਾਹਿਬ, ਗੁਰੂ ਗ੍ਰੰਥ ਮਾਨੀਏ ਪ੍ਰਗਟ ਗੁਰਾਂ ਦੀ ਦਿਹ। ਸੋ ਸਿਖ ਮੋ ਕੋ ਮਿਲਬੋ ਚਹੈ ਖੋਜ ਇਨਹੀ ਮੈ ਲੇਹੁ॥ ਹੋਰ ਗੁਰੂ ਜੀ ਨੇ ਲਿਖਾ ਹੈ॥ ਬਾਣੀ ਗੁਰੂ, ਗੁਰੂ ਹੈ ਬਾਣੀ ਵਿਚ ਬਾਨੀ ਅੰਮਤ ਸਾਰੇ, ਗੁਰ ਬਾਣੀ ਕਹੈ ਸੇਵਕ ਜਨ ਮਾਨੇ ਪਰਤਖ ਗੁਰੂ ਨਿਸਤਾਰੇ॥ ਖਾਲਸਾ ਅਨੰਤ ਹੈ ਨਾਮ ਨਾਮ ਲਿਖੇ ਨਹੀਂ ਜਾਂਦੇ॥ ਲਗ ਅਛਰ ਆਪ ਸੋਧ ਪੜਨਾਂ, ਖਾਲਸਾ ਜੀ ਮੇਰੀ ਤਾਂ ਮਤ ਅਲਪ ਈ ਹੈ ਹਉ ਤਾਂ ਮੂਰਖ ਮੁਘਦ ਹਾਂ, ਪਰ ਸਰਨਿ ਗੁਰੂ ਸਾਹਿਬ ਦੀ ਲਈ ਹੈ, ਅਗੇ ਜੋ ਗੁਰੂ ਜੀ ਨੂੰ ਭਾਵੇ। ਗੁਰੂ ਭਾਣੇ ਦਾ ਮਾਲਕ ਹੈ। ਅਸੰਖ ਖਤੇ ਬਖਸ਼ਣ ਜੋਗ ਹੈ॥ ਪਤਿਤ ਪਾਵਨ ਹੈ। ਇਹ ਅਰਦਾਸ ਲਿਖੀ ਸਾਰੀ ਮਾਝੇ ਸੰਗਤ ਦੇ ਬਾਸਤੇ। ਸ੍ਰੀ ਵਾਹਿਗੁਰੂ ਜੀ ਸਹਾਇ ਹੋਇ ਸ੍ਰਬਤ ਸੰਗਤ ਕੇ ਅਰਦਾਸ ਦੇਨੀਂ ਸਿਆਮ ਸਿੰਘ ਨੂੰ!! ੪੬॥
੪੪
ੴ ਸਤਿਗੁਰ ਪ੍ਰਸਾਦਿ॥
ਲਿਖਤੋ ਦਿਆਲ ਸਿੰਘ ਜੋਗ ਉਪਮਾ ਭਾਈ ਨਰੈਣ ਸਿੰਘ, ਜੋਗ ਸਮੂਹ ਸਾਧ ਸੰਗਤ ਕੋ ਸ੍ਰੀ ਵਾਹਿਗੁਰੂ ਜੀ ਕੀ ਫਤੇਹ ਪ੍ਰਵਾਨ ਕਰਨੀ, ਸਮੂੰਹ ਮਾਈ ਬੀਬੀਆਂ ਕੋ ਰਾਮ ਸਤਿ ਬਾਚਣੀ॥ ਹੋਰ ਜੀ ਏਥੇ ਸੁਖ ਅਨੰਦ ਹੈ ਸਮੂੰਸ ਸਾਧ ਸੰਗਤ ਕੀ ਸੁਖ ਅਨੰਦ, ਹਮੇਸ਼ਾਂ ਸ੍ਰੀ ਗੁਰੂ ਮਹਾਰਾਜ ਪਾਸੋਂ ਮੰਗਦੇ ਹੈਂ, ਨਾਲ ਦਰਸ਼ਨ ਮੰਗਦੇ ਹਾਂ ਸੰਗਤ ਦਾ, ਅਗੇ ਜੋ ਗੁਰੂ ਜੀ ਨੂੰ ਭਾਵੇ॥ ਨਰੈਣ ਸਿੰਘ ਜੀ ਤੁਸੀ ਜੋ ਆਖਦੇ ਹੋ ਰਹਿਤ ਦਾ ਹੁਕਮਨਾਮਾਂ ਦੇਉ, ਸੋ ਜੀ ਅਸੀਂ ਕੀ ਹੁਕਮਨਾਮਾਂ ਦੇਣਾਂ ਹੈ, ਹੁਕਮਨਾਮਾਂ ਗੁਰੂ ਜੀ ਅਗੇ ਹੀ ਦੇ ਰਖਾ ਹੈ ਸਾਧ ਸੰਗਤ ਕੋ, ਅਰ ਸਾਰੇ ਭੇਖਾਂ ਕੋ ਅਰ ਸਾਰੀਆਂ ਜਾਤ ਕੋ॥ ਗੁਰ