ਪੰਨਾ:ਕੂਕਿਆਂ ਦੀ ਵਿਥਿਆ.pdf/309

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੩੦੫
ਭਾਈ ਰਾਮ ਸਿੰਘ ਦੀਆਂ ਅਰਦਾਸਾਂ

ਗ੍ਰੰਥ ਸਾਹਿਬ, ਸੌ ਸਾਖੀ, ਪ੍ਰੇਮ ਸੁਮਾਰਗ ਪੜਨਾਂ। ਬਾਣੀ ਪੰਜ ਗ੍ਰੰਥ, ਭਾਈ ਜੇ ਨ ਪੁਜੇ ਤਾਂ ਜਪੁ, ਜਾਪ, ਰਹਿਰਾਸ, ਸੋਹਿਲਾ, ਚੰਡੀ ਦੀ ਬਾਰ, ਸੁਖਮਨੀ, ਉਗ੍ਰਦੰਤੀ॥ ਬਹੁਤ ਨਾ ਪੁਜੇ 'ਤਾਂ ਜਪ, ਜਾਪ ਪੜਨਾਂ, ਫੇਰ ਭਜਨ ਕਰਨਾਂ ਸਾਰਾ ਦਿਨ, ਕੰਮ ਕਾਰ ਥੀ ਬੇਲ ਲਗੇ ਤਾਂ ਅਕੰਤ ਅਕੇਲੇ ਬੈਠ ਕੇ ਭੋਜਨ ਕਰਨਾਂ, ਜਿਤਨਾਂ ਪੁਜ ਆਵੈ॥ ਪਹਿਰ ਚਾਰ ਘੜੀ, ਦੋ ਘੜੀ ਬੇਲ ਲਗੇ ਤਾਂ ਜਰੁਰ ਅਕੰਤ ਬੈਠ ਕਰ ਬਾਣੀ ਜਿਸ ਦੇ ਕੰਨ ਨਾ ਹੋਵੇ ਸੋ ਜ਼ਰੂਰ ਕੰਠ ਕਰਨੀ, ਜਿਤਨੀ ਕੁ ਪੁਜੇ ਆਵੈ॥ ਅਰ ਲੜਕੇ ਲੜਕੀਆਂ ਕੋ ਅਖਰ ਪੜਾਉ ਅਖਰ ਪੜਾਉਣ ਵਾਲਿਆਂ ਤੇ, ਜੇ ਆਪ ਨਾ ਪੜਿਆ ਹੋਵੇ ਤਾਂ ਆਪ ਦੇ ਬਾਲਿਆਂ ਤੇ ਬਾਣੀ ਕੰਠ ਕਰ ਲੈਣੀ, ਪਟੀ ਉਤੇ ਲਿਖਾ ਲੈਣੀ ਤੇ ਕੰਠ ਕਰਨੀ॥ ਮਾਈ ਬੀਬੀਆਂ ਨੇ ਕੰਠ ਕਰਨੀ ਬਾਣੀ ਬਾਹਰ ਜਾਣ ਤੇ।। ਵੀ ਇਹ ਤਾਂ ਭਜਨ ਬਾਨੀ ਦੀ ਬਾਤ ਹੋਈ॥ ਹੋਰ ਬਗਾਨੀ ਅੰਸ ਕਿਸੇ ਨਹੀਂ ਖਾਣੀ, ਨਾ ਲੈਣੀ। ਨਾਂ ਚੁਰਾ ਕੇ ਨਾ ਠਗੀ ਕਰ ਕੇ, ਜੇ ਡਿਗੀ ਪਈ ਸੀ ਲਭੇ ਤਾਂ ਜਿਸ ਦੀ ਹੋਵੇ ਉਸ ਨੂੰ ਹੋਕਾ ਦੇ ਕੇ ਦੇ ਦੇਵੇ, ਕਰਜਾ ਲੈਣਾ, ਲੈ ਕੇ ਨਾ ਦੇਣਾਂ, ਚੋਰੀ ਧਾੜੇ ਤੇ ਭੀ ਬੜਾ ਪਾਪਾ ਹੈ, ਸੋ ਖਾਲਸਾ ਜੀ ਬਗਾਨੀ ਅੰਸ ਦਾ ਤਿਆਗ ਕਰਨਾ ਬਡਾ ਧਰਮ ਹੈ॥ ਹਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਇ॥ ਸੋ ਭਾਈ, ਜਿਸ ਹਿੰਦੂ ਨੇ ਗਾਇ ਖਾਇ ਲਈ ਉਸ ਦਾ ਤੇ ਕੁਛ ਨਾ ਰਹਿਆ॥ ਚਾਹੇ ਸਿਖ ਹੋਵੇ, ਭਾਂਵੇ ਬਾਹਮਣ ਹੋਵੇ, ਖਤ੍ਰੀ ਹੋਵੇ, ਭਾਂਵੇ ਮੁਸਲਮਾਨ ਹੋਵੇ, ਉਸ ਦਾ ਪੱਖ ਨਾ ਕਰੇ ਗੁਰੂ, ਨਾ ਕਰੇ ਪੀਰ, ਪ੍ਰਤੀਤ ਕਰਨੀ, ਭਾਂਵੇ ਨਿਵਾਜ ਪੜੇ ਕੋਈ ਥਾਇ ਨਾ ਪਾਊਗਾ, ਨਾਇ ਕੇ ਬਾਣੀ ਪੜੇ ਸਭ ਨਿਹਫਲ ਜਾਹਿਗੀ।। ਅਗੇ ਜੋ ਲੜਕੀ ਮਾਰੇ, ਤੇ ਲਟਕੀ ਬੇਚ ਦੇਨੇ ਕਾ ਬਡਾ ਪਾਪ ਹੈ, ਕਿਉਂਕਿ ਲਟਕੀਆਂ ਮੈ ਬਡੇ ਗੁਣ ਹੈ, ਅਨੇਕ ਤਰਾਂ ਦੇ ਸੁਖ ਦੇਂਦੀਆਂ ਹੈ। ਇਸਤ੍ਰੀਆਂ ਦੇ ਗੁਣ ਕਹੈ ਨਹੀਂ ਜਾਂਦੇ ਮੇਰੇ ਪਾਸ ਤੇ। ਕੁੜੀਆਂ ਦਾ ਮਾਰਨਾਂ ਗਊ ਤੋਂ ਕੁ ਬਡਾ ਪਾਪ ਹੈ, ਬੱਟਾ ਕਰਨਾਂ ਤੇ ਦੰਮ ਲੈਣੇ ਚਾ ਏਕ ਤੋ ਬਰ ਅਛਾ