ਪੰਨਾ:ਕੂਕਿਆਂ ਦੀ ਵਿਥਿਆ.pdf/31

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਾਬਾ ਬਾਲਕ ਸਿੰਘ ਨਾਲ ਮੇਲ

੨੭

ਬਾਦ ਵਿਚ ਕਾਨ੍ਹ ਸਿੰਘ ਤੇ ਭਾਈ ਰਾਮ ਸਿੰਘ ਦੀ ਚੌਖੀ ਪ੍ਰੀਤ ਬਣ ਗਈ। ਕੂਕਾ ਸੰਪ੍ਰਦਾਇ ਦੀ ਰਚਨਾ ਤੇ ਸੰਗਠਨ ਕਰਨ ਵਿਚ ਕਾਨ੍ਹ ਸਿੰਘ ਨੇ ਬੜੀ ਸਹਾਇਤਾ ਕੀਤੀ ਅਤੇ ਅੰਤ ਉਨ੍ਹਾਂ ਦੇ ਨਾਲ ਹੀ ਜਲਾਵਤਨ ਭੀ ਹੋਇਆ। |

ਮਾਲੂਮ ਹੁੰਦਾ ਹੈ ਕਿ ਆਪ ਦੇ ਮਨ ਦੀ ਰੁਚੀ ਛੋਟੀ ਅਵਸਥਾ ਤੋਂ ਹੀ ਭਜਨ ਬੰਦਗੀ ਵਲ ਸੀ। ਫ਼ੌਜੀ ਨੌਕਰੀ ਵਿਚ ਕਾਫ਼ੀ ਵਿਹਲ ਹੋਣ ਕਰਕੇ ਮਨ ਹੋਰ ਇਧਰ ਜੁੜ ਗਿਆ। ਇਹ ਕੋਈ ਅਣਹੋਣੀ ਗੱਲ ਨਹੀਂ ਹੈ। ਫ਼ੌਜੀ ਜ਼ਿੰਦਗੀ ਵਿਚ ਲਾਮ ਦੇ ਦਿਨਾਂ ਤੋਂ ਬਿਨਾਂ ਸਿਪਾਹੀਆਂ ਨੂੰ ਸਮਾਂ ਬੜਾ ਖੁਲ੍ਹਾ ਮਿਲਦਾ ਹੈ, ਇਸ ਲਈ ਜਿੱਧਰ ਭੀ ਕਿਸੇ ਦੀ ਰੁਚੀ ਹੁੰਦੀ ਹੈ, ਓਧਰ ਹੀ ਮਨ ਜੁੜਦਾ ਤੇ ਪੱਕਾ ਹੁੰਦਾ ਚਲਾ ਜਾਂਦਾ ਹੈ। ਇਹ ਹੀ ਕਾਰਣ ਹੈ ਕਿ ਸਿੱਖਾਂ ਵਿਚ ਮੌਜੂਦਾ ਜ਼ਮਾਨੇ ਵਿਚ ਜਿਹੜੇ ਉੱਘੇ ਉਘੇ ਭਜਨੀਕ ਮਹਾਤਮਾ ਹੋਏ ਹਨ, ਉਨਾਂ ਨੂੰ ਭਜਨ ਬੰਦਗੀ ਦੀ ਲਗਨ ਤੇ ਇਸ ਦੀ ਪ੍ਰਪੱਕਤਾ ਦਾ ਮੌਕਾ ਬਹੁਤਾ ਫ਼ੌਜ ਵਿਚ ਹੀ ਮਿਲਿਆ ਹੈ। ਬਾਬਾ ਨੈਣਾ ਸਿੰਘ ਤੇ ਫੂਲਾ ਸਿੰਘ ਅਕਾਲੀ, ਭਾਈ ਮਹਾਰਾਜ ਸਿੰਘ, ਸੰਤ ਅਤਰ ਸਿੰਘ, ਬਾਬਾ ਕਰਮ ਸਿੰਘ ਤੇ ਆਇਆ ਸਿੰਘ ਆਦਿ ਮਹਾਂਪੁਰਖਾਂ ਦੇ ਉੱਘੇ ਨਾਮ ਇਸ ਗੱਲ ਦੀ ਪੁਸ਼ਟੀ ਵਿਚ ਪੇਸ਼ ਕੀਤੇ ਜਾ ਸਕਦੇ ਹਨ।

ਆਪਣੀ ਜ਼ਿੰਦਗੀ ਦੇ ਉਤਰਾਵਾਂ ਚੜ੍ਹਾਵਾਂ ਦਾ ਜ਼ਿਕਰ ਕਰਦੇ ਹਏ ਭਾਈ ਰਾਮ ਸਿੰਘ ਜਲਾਵਤਨੀ ਦੇ ਦਿਨਾਂ ਵਿਚ ਲਿਖੇ ਆਪਣੇ ਹਸਤ-ਲਿਖਤ ਪੱਤ੍ਰ ੨੧ ਵਿਚ, ਜੋ ਅੱਗੇ ਚਲ ਕੇ ਪੱਤ੍ਰ-ਸੰਚੇ ਵਿਚ ਦਿੱਤਾ ਹੋਇਆ ਹੈ, ਲਿਖਦੇ ਹਨ "ਮੈਂ ਤਾਂ ਕਈ ਬਾਤਾਂ ਦੇਖ ਕੇ ਈ ਲੜ ਲੱਗਾ ਹਾਂ [ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਵਲੋਂ ਬਖ਼ਸ਼ੇ 'ਨਾਮ' ਦੇ]। ਪਹਿਲੇ ਉਦਾਸੀ ਕਾ ਚੇਲਾ, ਫੇਰ ਨਿਰਮਲੇ ਦਾ, ਫੇਰ ਖੰਡੇ ਪਹੁਲ ਲਈ। ਨਿਰਮਲਿਆਂ ਦਾ ਕੋਈ ਸੁਖ ਨਹੀਂ ਹੋਇਆ ਹੈ। ਵੇਰ ਏਸੇ ਨਾਮ ਵਿਚੋਂ ਸਭੋ ਕੁਝ ਪੂਰੇ ਹੁੰਦੇ ਹੈਂ, ਏਸ ਨਾਮ ਨੇ ਸਾਨੂੰ ਏਥੇ