ਪੰਨਾ:ਕੂਕਿਆਂ ਦੀ ਵਿਥਿਆ.pdf/310

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੦੬

ਕੂਕਿਆਂ ਦੀ ਵਿਥਿਆ

ਨਹੀਂ ਮਿਲਦਾ, ਕਸੋਹਣਾਂ ਮਿਲਦਾ ਹੈ, ਦੰਮ ਲੈਣੇ ਤੇ ਕੁੜੀ ਦੇ ਘਰ ਕੁਛ ਨਹੀਂ ਰਹਿੰਦਾ ਹੈ, ਕੁੜੀ ਬਹੁਤ ਦੁਖੀ ਰਹਿੰਦੀ ਹੈ, ਨਾਲੇ ਕੁੜੀ ਬਿਭਚਾਰਨ ਹੋਇ ਜਾਂਦੀ ਹੈ, ਬਹੁਤ ਥਾਇ ਖਰਾਬ ਹੁੰਦੀ ਹੈ, ਇਹ ਸਾਰੇ ਪਾਪ ਮਾਪਿਆਂ ਨੂੰ ਲਗਦਾ ਹੈ। ਮਾਪਿਆਂ ਦੇ ਬੁਰੇ ਹਾਲ ਹੋ ਜਾਂਦੇ ਹਨ। ਮੈਂ ਆਪਣੀ ਅੱਖੀਂ ਦੇਖੀ ਹੈਨ ਇਹ ਬਾਤ, ਸਤਿ ਪ੍ਰਤੀਤ ਜਾਨਣੀ। ਖਾਲਸਾ ਜੀ, ਲੜਕੀ ਜੋ ਲਿਖੀ ਹੈ ਲੜਕ ਮਾਰੇ, ਯਾ ਬੇਚੇ, ਬਟਾ ਕਰੇ, ਉਸ ਦੇ ਨਾਲ ਨਹੀਂ ਸੰਗਤ ਨੇ ਬਰਤਨਾਂ, ਨਾ ਉਸ ਦੇ ਹਬ ਦਾ ਜਲ ਪਾਨ ਕਰਨਾਂ, ਇੰਦੂ ਪਿਛੇ ਹੋਈ ਸੋ ਹੋਈ। ਹੁਣ ਅਗੇ ਸਮਝ ਕੇ ਬਰਤਣਾਂ, ਅਗੇ ਮਾਸ ਖਾਨ ਦੀ ਬਾਤ ਗੁਰੂ ਜੀ ਲਿਖੀ ਹੈ॥ ਮਕੇ ਦੀ ਗੋਸਟ ਵਿਚ ਲਿਖਾ ਹੈ ਮਾਸ ਸੋ ਖਾਇ ਜਿਸ ਜੀ ਕੋ ਖਾਏ ਉਸ ਕੇ ਜਿਵਾਏ ਦੇਏ, ਜੇ ਜੀਉਂਦਾ ਨਾ ਕਰ ਸਕੇ ਤਾਂ ਮਰਾ ਹੋਯਾ ਖਾਇ ਲੇਵੇ, ਪਰ ਜਿਨ ਬੰਦਗੀ ਕਰਨੀ ਹੈ ਉਹ ਮਰਾ ਹੋਇਆ ਭੀ ਨਾ ਖਾਇ॥ ਸਾਹਿਬ ਦਸਮੇਂ ਪਾਤਸ਼ਾਹ ਦਾ ਹੁਕਮ ਹੈ ਜੋ ਮਾਸ ਬਣਾ ਕੇ ਅਕਾਲ ਪੁਰਖ ਕੋ ਭੋਗ ਲਵੌਣਾ, ਰੋਜ ਮੋਲ ਲੈ ਕੇ ਬਨਾਵਣਾਂ, ਮਾਸ ਭੀ ਇਕ ਰਤਨ ਹੈ ਮਨੁਖਾਂ ਦੇ ਵਾਸਤੇ, ਪਰ ਜੇ ਉਸ ਵੇਲੇ ਨ ਮਿਲੇ ਤਾਂ ਉਸੀ ਵਕਤ ਆਪਣੇ ਸਰੀਰ ਕੋ ਕਟ ਕੇ ਉਤਨਾਂ ਹੀ ਮਾਸ ਦਾ ਭੋਗ ਲਵਾਉਣਾਂ ਅਕਾਲ ਪੁਰਖ ਨੂੰ, ਜੇ ਉਸ ਵੇਲੇ ਕਟ ਕੇ ਭੋਗ ਨ ਲਵਾਵੇ ਤਾਂ ਬਦਲਾ ਦੇਨਾਂ ਪੈਂਦਾ ਹੈ ਉਸ ਜੀਆ ਕਾ।। ਅਰ ਉਸ ਕਾ ਮਰਾਤਵਾ ਭ੍ਰਿਸਟੀ ਲਿਖਾ ਹੈ, ਇਸ ਤ੍ਰਾਂ ਕੋਈ ਨਹੀਂ ਖਾਂਦਾ ਹੈ। ਗੁਰੂ ਗ੍ਰੰਥ ਸਾਹਿਬ ਮੈਂ ਇਉਂ ਭੀ ਲਿਖਾ ਹੈ ਜੀਉ ਜੁ ਮਾਰਹਿ ਜੋਰ ਕਰ ਕਹਿਤਾ ਨਾਮ ਹਲਾਲ ...... ਹੋਰ ਭੀ ਲਿਖਾ ਹੈ, ਆਗ ਦੂਹਾਂ ਘਰ ਲਾਗੀ॥ ਜੀਉ ਬਧ ਕਰਨ ਵਾਲਿਆਂ ਹਿੰਦੂਆਂ ਤੇ ਨਾਲੇ ਮੁਸਲਮਾਨਾਂ ਤੁਰਕਾਂ ਕੇ ਘਰ ਨੂੰ ਆਗ ਲਗੀ ਤਾਂ ਰਹਿਆ ਕੀ ਪਿਛੇ॥ ਸ਼ਰਾਬ ਨੂੰ ਭੀ ਮਨੇ ਕੀਆ ਗਰੂ ਗ੍ਰੰਥ ਸਾਹਿਬ ਜੀ ਮੈ। ਆਪਨਾਂ ਪਾਇਆਂ ਨਾ ਸੁਝਈ ਖਸਮੇਂ ਧਕੇ ਖਾਇ, ਝੂਠਾ ਮਧ ਮੂਲ