ਪੰਨਾ:ਕੂਕਿਆਂ ਦੀ ਵਿਥਿਆ.pdf/313

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੩੦੯
ਭਾਈ ਰਾਮ ਸਿੰਘ ਦੀਆਂ ਅਰਦਾਸਾਂ

ਦੁਸ਼ਟ ਆਖਦਾ ਸੀ ਮਾਰੂੰ ਜਿਥੇ ਤੂੰ ਕਲਾ ਬੈਠ ਕੇ ਕਲਾਮ ਪੜ੍ਹਦਾ ਹੈਂ॥ ਭਾਈ ਹੁਣ ਨਿਹੰਗ ਕਾਲੀ ਪੋਸ਼ ਵਾਲੇ ਐਵੇਂ ਭੂਹੇ ਹੋਏ ਫਿਰਦੇ ਹੈਂ॥ ਨੀਲਾ ਨਹੀਂ ਕਿਨੇ ਪਹਿਣਨਾ, ਜੋ ਪਹਿਨੂੰ ਉਸ ਦੀ ਮਤ ਮਾਰੀ ਜਾਵੇਗੀ। ਗੁਰੂ ਜੀ ਨੇ ਤਾਂ ਫੂਕ ਦਿਤਾ ਹੈ,ਨੀਲਾ ਨਾ ਥੀ ਸੁਰਮਈ ਥਾ। ਸੋ ਖਾਲਸਾ ਜੀ ਤੁਸੀਂ ਹਰ ਵੇਲੇ ਸਿਮਰਨ ਕਰਨਾ, ਬਾਣੀ ਪੜਣੀ, ਭੁਖੇ ਕੋ ਅੰਨ ਦੇਣਾ ਜਿਨਾਂ ਸਿਰੇ,ਨੰਗੇ ਨੂੰ ਕਪੜਾ। ਅਰ ਹਰ ਵਕਤ ਗੁਰੂ ਜੀ ਅਗੇ ਬੇਨਤੀ ਕਰਨੀ ਜੋ ਗੁਰੂ ਜੀ ਤੇਰੀ ਸਰਨ ਹੈ, ਬੇਮੁਖੀ ਬੇਸਿਦਕੀ ਮਨਮੁਖੀ ਤੇ ਦੇਖ ਲਈਂ ਜਿਥੇ ਜੀਉ ਰਹੇ ਸਾਰੇ ਹੀ ਰਖ ਲਈਂ, ਤੇਰੀ ਸਰਨ ਹਾਂ ਬੋਲ ਕੇ ਭੀ ਬੇਨਤੀ ਕਰਨੀ, ਅੰਤ੍ਰਗਤੀ ਭੀ, ਗੁਰੁ ਜੀ ਸਾਰੇ ਹੀ ਸੁਨਦਾ ਹੈ ਅੰਤ੍ਰਜਾਮੀ; ਅਰ ਬਸ ਕਰਕੇ ਕਿਸੇ ਕੋ ਫਿਕਾ ਭੀ ਨਹੀਂ ਬੋਲਨਾ। ਸੰਮਤ ੧੯੩੭, ਮਹੀਨਾ ਹਾੜ ਬਦੀ ੧॥੪੮॥

੪੬

ੴ ਸਤਿਗੁਰ ਪ੍ਰਸਾਦਿ॥

ਲਿਖਤੋ ਦਿਆਲ ਸਿੰਘ ਜੋਗ ਉਪਮਾ ਭਾਈ ਨਰੈਣ ਸਿੰਘ ਸ੍ਰੀ ਵਾਹਿਗੁਰੂ ਜੀ ਕੀ ਫਤਹ ਬੁਲਾਈ ਪ੍ਰਵਾਨ ਕਰਨੀ। ਭਾਈ ਰਾਮ ਸਿੰਘ ਕੇ ਹੋਰ ਛੋਟੇ ਭਾਈ ਕੋ, ਹੋਰ ਸੰਗਤ ਕੋ ਫਤੇ, ਫਲੋਰ, ਮੁਠੱਡੀਂ, ਲਾਹੌਰ, ਅੰਮ੍ਰਿਤਸਰ ਜੀ, ਹੋਰ ਸਾਰੇ ਜਿਥੇ ਸਤਿਸੰਗੀ ਹੋਵਨ ਸਰਬਤ ਕੋ ਮੇਰੀ ਸ੍ਰੀ ਵਾਹਿਗੁਰੂ ਜੀ ਕੀ ਫਤੇ ਬੁਲਾਈ ਪ੍ਰਮਾਨ ਕਰਨੀ ਹਥ ਜੋੜ ਕੇ। ਹੋਰ ਤੂੰ ਅਪਨੀ ਮਾਈ ਨੂੰ ਰਾਮ ਸਤਿ ਬੁਲਾਈ ਅਰ ਸਭ ਕੇ ਹੁਕਮ ਸੁਣਾਇ ਦੇਨਾ ਜੋ ਤੈਨੂੰ ਮਿਲੇ॥ ਚੰਡੀ ਬਾਰ ਦਾ ਪਾਠ ਦਾ ਤੇ ਉਗ੍ਰਦੰਤੀ ਪਾਠ ਦਾ ਸਭ ਕੋ ਕਹਿਣਾਂ ਮ੍ਰਿਯਾਦਾ ਸਮੇਤ। ਮੈ ਅਗੇ ਕਈ ਬਾਰ ਲਿਖ ਭੇਜੀ ਹੈ ਸੋ ਜੇ ਇਹ ਪਾਠ ਕਰੇਗਾ ਉਸ ਕੋ ਬਹੁਤ ਲਾਭ ਹੋਵੇਗਾ, ਸਭ ਕੋ ਸੁਣਾ ਦੇਣਾ ਦੇਸ ਜਾਇ ਕੇ, ਇਕ ਹੋਰ ਬਾਤ ਕਰੀਂ ਜਰੂਰ, ਜੋ ਏਥੋਂ ਸਿਆਮ ਸਿੰਘ ਤ੍ਰਖਾਨ ਗਿਆ ਹੈ, ਅੰਮ੍ਰਿਤਸਰ Digitizede bys Panjab Digital Library www.panjabdigilib.org