ਸਮੱਗਰੀ 'ਤੇ ਜਾਓ

ਪੰਨਾ:ਕੂਕਿਆਂ ਦੀ ਵਿਥਿਆ.pdf/314

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੧੦

ਕੂਕਿਆਂ ਦੀ ਵਿਥਿਆ

ਦਾ ਹੈ, ਉਹ ਆਖ ਗਿਆ ਹੈ ਜੋ ਮੈ ਜਲਦੀ ਆਇ ਜਾਵਾਂਗਾ ਰੰਗੂਨ ਮੈ। ਸੋ ਤੂੰ ਲਾਹੌਰ ਜਾਂਦਾ ਹੋਯਾ ਸਿਆਮ ਸਿੰਘ ਕੋ ਮਿਲਦਾ ਜਾਈਂ ਜੇ ਸਿਆਮ ਸਿੰਘ ਆਖੇ ਕਿ ਮੈਂ ਜਾਵਾਂਗਾ ਰੰਗੂਨ ਕੋ ਤਾਂ ਤੂੰ ਉਸ ਦੇ ਪਾਸ ਸਾਰਾ ਹਵਾਲ ਲਿਖ ਦੇਈਂ। ਸਰੂਪ ਸਿੰਘ ਦਾ ਤੇ ਬੇਲਾ ਸਿੰਘ ਦਾ ਜਰੂਰ ਹਾਲ ਲਿਖ ਭੇਜੋ। ਜੇ ਸਿਆਮ ਸਿੰਘ ਆਖੇ ਕਿ ਮੈਂ ਨਹੀਂ ਜਾਂਦਾ ਤਾਂ ਓਹ ਜਾਣੇ, ਨਾ ਸਹੀ। ਜੇ ਹੋਰ ਕਿਸੇ ਤਰਹ ਕਲਕਤੇ ਪਹੁੰਚ ਜਾਏ ਕਿਸੇ ਤਰਾਂ, ਤਾਂ ਭੀ ਪਹੁੰਚ ਜਾਵੇਗੀ ਦੋ ਚਾਰ ਮਹੀਨੇ ਮੈ, ਉਨ ਕਾ ਹਵਾਲ ਲਿਖਣਾਂ, ਕਲਕਤੇ ਤੋਂ ਭੀ ਕੋਈ ਹਾਲ ਪਚਾਊ ਤਾਂ ਪਹੁੰਚ ਜਾਊ ਸਾਡੇ ਪਾਸ॥ ਉਨਾਂ ਦੇ ਪੰਜਾਬ ਆਏ ਤੇ ਖਾਲਸੇ ਕੋ ਬਹੁਤ ਲਾਭ ਹੋਣਾ ਹੈ ਗੁਰੂ ਜੀ ਦਾ ਹੁਕਮ ਹੈ, ਤੈਨੂੰ ਤਾਂ ਹੀ ਬਹੁਤ ਕਹਾ ਹੈ, ਨਹੀਂ ਅਗੇ ਕੋਈ ਆਪਣੀ ਗਾਫਲੀ ਨਾਲ ਭਾਂਵੇ ਚਲਾ ਆਏ ਆਪ ਦੀ ਮਨ ਦੀ ਮਰਜੀ ਨਾਲ ਤਾਂ ਉਹ ਜਾਣੇ ਭਾਈ ਅਸਾਂ ਕੀਹ ਆਖਣਾਂ ਹੈ॥ ਸ੍ਰੀ ਵਹਿਗੁਰੂ ਜੀ ਸਹਾਇ ਹੋਵੇ ਸਾਰੀ ਸੰਗਤ ਨੂੰ। ਹੋਰ ਭਾਈ ਹਰੀ ਸਿੰਘ ਜੀ ਸਾਨੂੰ ਨਾ ਪੰਜਵਾ ਨਾ ਅੰਡੀ, ਕੁਛ ਨਾ ਭੇਜਣੀ। ਇਹ ਬਹੁਤ ਖਬਰ ਸਰੂਪ ਸਿੰਘ ਦੀ ਭੋਜਨੀ ਸਚੀ ੨, ਝੂਠ ਨਾ, ਜੈਸੀ ਹੋਵੇ ਖਬਰ ਤੈਸੀ ਭੇਜਣੀ ॥੪੯॥

੪੭

ੴ ਸਤਿਗੁਰ ਪ੍ਰਸਾਦਿ॥

ਲਿਖਤੋ ਦਿਆਲ ਸਿੰਘ ਜੋਗ ਉਪਮਾ ਭਾਈ ਰਾਮ ਸਿੰਘ ਤੇ ਬਿਹਾਰੀ ਸਿੰਘ ਤਖਤ ਸਿੰਘ ਸ੍ਰੀ ਵਾਹਿਗੁਰੂ ਜੀ ਕੀ ਫਤੇ ਬਲਾਈ ਪ੍ਰਵਾਨ ਕਰਨੀ ਹਥ ਜੋੜ ਕੇ ਸਰਬ ਨੂੰ।। ਹੋਰ ਕੀ ਏਥੇ ਹਮਾਰੇ ਪਾਸ ਸੁਖ ਅਨੰਦ ਹੈ, ਆਪ ਕੋ ਗੁਰੂ ਸਾਹਿਬ ਸੁਖੀ ਅਨੰਦ ਰਖੇ। ਹੋਰ ਜੀ ਸੁਖ ਨਿਦਾਨ ਪਹੁੰਚਾ ਤੁਮਾਰਾ, ਡੇਢ ਪਾਉ ਪੱਕਾ, ਹੋਰ ਜੀ ਹਮਾਰੇ ਕੋ ਕੁਛ ਲੋੜ ਨਹੀਂ ਕਪੜੇ ਕੀ, ਨਾ ਕੁਛ ਛਕਣ ਦੀ ਚੀਜ ਕੀ, ਨਾ ਟਕੇ ਪੈਸੇ,