ਪੰਨਾ:ਕੂਕਿਆਂ ਦੀ ਵਿਥਿਆ.pdf/315

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਭਾਈ ਰਾਮ ਸਿੰਘ ਦੀਆਂ ਅਰਦਾਸਾਂ ੧੧੩ ਕੀ, ਹਮਾਰੇ ਪਾਸ ਸਭ ਕੁਛ ਹੈ, ਗੁਰੂ ਜੀ ਨੇ ਦੇ ਰਖਾ ਹੈ ਬਥੇਰਾ, ਇਕ ਸੁਖ ਨਿਧਾਨ ਕੀ ਲੋੜ ਥੀ ਸੋ ਆਪ ਕੀਕਿਰਪਾ ਤੇ ਏਹ ਤਾਂ ਆਏ ਪਹੁੰਚਾ ਹੈ । ਲੋੜ ਇਹੋ ਬਡ ਹੈ ਏਕ ਤੁਮਾਰੇ ਦਰਸ਼ਨਾ ਦੀ ਅਰ ਭਜਨ ਪਰਮੇਸ਼ਰ ਦਾ ਕਰਨੇ ਦੀ ਬੀ ਤੇ ਕਰਾਵਨ ਦੀ ਬੀ, ਸੋ ਜੀ ਤੁਸੀ ਤਕੜੇ ਹੋ ਕੇ ਭਜਨ ਬਾਣੀ ਕਰੋ ਸਾਰੀ ਸੰਗਤ, ਬਹੁਤ ਸੁਖ ਹੋਵੇਗਾ ਭਜਨ ਬਾਣ ਤੇ ॥ ਹੋਰ ਜੀ fਪਿਛਲੀ ਰਾਤ ਸਵਾ ਪਹਿਰ ਤੇ ਇਸ਼ਨਾਨ ਕਰਨਾ, ਗੁਰੂ ਜੀ ਨੇ ਬੜਾ ਮਹਾਤਮ ਲਿਖਾ ਹੈ । ਸੋ ਇਸ਼ਨਾਨ ਵੀ ਜ਼ਰੂਰ ਕਰਨਾ ਜਿਤਨੇ ਕੁ ਬੇਲੇ , ਬਣ ਆਵੇ । ਭਾਈ ਗੁਰਦਿਤੇ ਰਾਮ ਦੀ ਸੇਵਾ ਜਰੂਰ ਕਰਨੀ ਜਿਤਨੀ ਕੂ ਬਣ ਆਵੇ । ਭਾਈ ਸਰਬ ਸਿੰਘਾਂ ਸਬਦ ਗੁਰੂ ਦੀ ਭੇਟਾ ਦੇਣੀ, ਸੋ ਗੁਰੂ ਜੀ ਨੂੰ ਪਹੁੰਚਦੀ ਹੈ, ਸਤ ਪ੍ਰਤੀਤ ਕਰਨੀ ਏਸ ਬਚਨ ਦੀ 1 ਅਰ ਇਹ ਭੀ ਕਹਾਵਤ ਹੈ ਦਸ ਮਨੁਖ ਦੀਆਂ ਲਾਠੀਆਂ ਏਕ ਆਦਮੀ ਕਾ ਭਾਰ ਹੋ ਜਾਂਦਾ ਹੈ, ਸੋ ਜੀ ਜੇ ਬਹੁਤੇ ਸਰੀਰ ਥੋੜੀ ੨ ਭੀ ਸੇਵਾ ਕਰਨ ਤਾਂ ਇਕ ਸਰੀਰ ਦਾ ਅਛਾ ਗੁਜਾਰਾ ਹੋਏ ਜਾਂਦਾ ਹੈ। ਹੋਰ ਗੁਰਦਿਤਾ ਰਾਮ ਕੋ ਸਾਡੀ ਸ੍ਰੀ ਵਾਹਿਗੁਰੂ ਜੀ ਕੀ ਫਤਹ ਬੁਲਾਈ ਪ੍ਰਵਾਨ ਕਰਨੀ ॥ ਜੇ ਮੇਰੇ ਕੋ ਗੁਰੂ ਜੀ ਪੰਜਾਬ ਮੇਂ ਲੇ ਜਾਉ ਤਾਂ ਤੁਮ ਕੋ ਭੀ ਅਛਾ ਹੋਇ ਜਾਉਗਾ, ਭਜਨ ਬਾਣੀ ਕਰਨਾ ਰਾਤ ਦਿਨੇ ਤਕੜੇ ਹੋਇ ਕੇ, ਸਬਦ ਭੀ ਪੜਨੇ ਬੇਲੇ ਸਬਦ ਦੇ, ਫੇਰ ਭਜਨ ਕਰਨਾਂ ਤਕੜੇ ਹੋਇ ਕੇ, ਫੇਰ ਕੋਈ ਬੁੜ ਨ ਰਹੂਗਾ, ਸਤਿ ਪ੍ਰਤੀਤ ਕਰਨੀ ਏ ਬਚਨ ਦੀ ਸਭ ਨੇ । ਇਹ ਅਰਦਾਸ ਦੇਨੀ ਕਲਕਤੇ ਭਾਈ ਰਾਮ ਸਿੰਘ ਜੀ ਕੋ · ਬਡੀ ਸੰਗਤ ਮੈ ॥ ਹੋਰ ਨਰੈਣ ਸਿੰਘ ਜੀ ਜਿਹੜੀ ਅਰਦਾਸ ਲਿਖ ਕੇ ਦਿੱਤੀ ਹੈ ਤੁਸਾਨੂੰ ਹੁਕਮਨਾਮਾਂ, ਸੋ ਇਹ ਕਿਸੇ ਮਨਮੁਖ ਕੋ ਨਹੀਂ ਦਿਖਾਉਣਾਂ ॥ ਮਨਮੁਖ ਸੋ ਹੈ ਜੋ ਕਹਣਾਂ ਸੋ ਨਾਂ ਕਰਨਾਂ, ਜੋ ਨਹੀਂ ਕਰਨੇ ਨੂੰ ਕਹਾ, ਸੋ ਕਰ ਲੈਣਾ, ਪਰ ਸਤਿਸੰਗੀ ਕੋ ਭੀ ਸੁਣਾਵਣੀ ਮੰਦਰ ਮੈ, ਪੜਦੇ ਮੈ, ਜਿਤਨਾਂ fਚ ਰ ਬੰਦ ਹਾਂ । ਜਦ ਬੰਦ ਤੇ ਗੁਰੂ ਛੁਡਾਵੇਗਾ ਤਾਂ ਭਾਵੇਂ ਕਿਸੇ ਨੂੰ Digitized by Panjab Digital Library | www.panjabdigilib.org