ਭਾਈ ਰਾਮ ਸਿੰਘ ਦੀਆਂ ਅਰਦਾਸਾਂ
੩੧੩
ਜਾ ਨਹੀਂ। ਉੜਮੀ ਨੂੰ ਲੀੜਾ ਰੁਤ ੨ ਦਾ ਦੇਣਾ, ਗਰੀਬਣੀ ਸਾਧਣੀ ਹੈ। ਹੋਰ ਅਗੇ ਬਹੁਤ ਲਿਖਾ ਹੈ, ਦੇਖ ਲੈਣਾ॥ ਸਹਜੇ ੨ ਮੰਗ ਮੰਗਣੀ। ਦੁਸ਼ਟਾਂ ਦਾ ਨਾਸ, ਅਪਨੇ ਸਰੀਰ ਦਿਆਂ ਵਿਚ ਦਿਆਂ ਦਾ ਨਾਸ, ਨਾਲੇ ਬਾਹਿਰ ਦਿਆਂ ਦਾ ਸੰਤ-ਦੋਖੀਆਂ ਦਾ ਨਾਸ ਮੰਗਣਾਂ, ਖੁੰਝਣਾਂ ਨਹੀਂ ਪਾਠ ਤੇ। ਅਰ ਖਬ੍ਰ ਨਹੀਂ ਲਿਖੀ ਤੁਸੀ ਜੋ ਮੈ ਚੰਡੀ ਦਾ ਪਾਠ ਦਾ ਹੁਕਮ ਭੇਜਿਆ ਥਾ, ਨਾਲੇ ਡੇਰੇ ਹੋਣ ਪਾਠ, ਹੋ ਰਹੈ ਹੈ ਕਿ ਨਹੀਂ। ਹੋਰ ਭਾਦਰੇ ਵਾਲੇ ਕੀ ਬਾਤ ਪਿਛੇ ਪੁੱਛੀ ਸੀ, ਕੰਮ ਤਾਂ ਪਹਿਲੇ ਕੀਤਾ ਬਾਤ ਪਾਛੇ ਪੁਛਣੀ ਥੀ, ਅਛਾ ਹੁਣ ਤਾਂ ਹੋਏ ਬੀਤੀ॥ ਪੰਜਾਬ ਮੈ ਆਉਣ ਤਦ ਲਿਖਣਾਂ। ਗੁਰੂ ਜੀ ਦਾ ਬਚਨ ਹੈ। ਜਦ ਸਰੂਪ ਸਿੰਘ ਮਾਝੇ ਵਿਚ ਆਏ ਤਾਂ ਫੇਰ ਨਹੀਂ ਲਿਖੀ ਹੈ, ਅਗੇ ਜੋ ਗੁਰੂ ਜੀ ਦੀ ਰਜਾਇ॥ ਤਕੜੇ ਹੋ ਕੇ ਭਜਨ ਬਾਣੀ ਪੜੋ ਹਛਾ ਹੋਊਗਾ ਅਰ ਸੰਗਤ ਕੋ ਭੀ ਹੁਕਮ ਸੁਣਾਇ ਦੇਉ ਜੋ ਸਭ ਲੋਕ ਭਜਨ ਕਰਿਆ ਕਰੋ॥ ਸਤਿ ਸ੍ਰੀ ਅਕਾਲ॥ ਹੋਰ ਬੀਬੀ ਨੰਦਾ, ਜਦ ਬਿਆਹ ਦੇਵੇ ਸ਼ੇਰ ਸਿੰਘ ਉਸ ਵੇਲੇ ਲੈ ਲੈਣਾ, ਅਰ ਕੁੜੀਆਂ ਮੁੰਡਿਆਂ ਤੇ ਅਛੀ ਤਰਹ ਭਜਨ ਕਰਵਾਉਨਾਂ, ਬਾਣੀ ਕੰਠ ਕਰਾਉਣੀ ਤੇ ਭੜਾਵਣੀਂ॥ ਗੁਰੂ ਗ੍ਰੰਥ ਸਾਹਿਬ ਦੇ ਪਾਠ ਕਰੌਣੇ ਅਰ ਪਿਛਲੀ ਰਾਤ ਸਭ ਕੇ ਇਸ਼ਨਾਨ ਕਰਵਾ ਕੇ ਭਜਨ ਕਰਾਉਣਾਂ॥ ਕਿਸੇ ਨੂੰ ਸੌਣ ਨਹੀਂ ਦੇਨਾਂ ਪਿਛਾ ਰਾਤਿ॥ ਜੋ ਤੇਰੇ ਕੋਲ ਰਹਿੰਦੇ ਹੈ, ਕੁੜੀਆਂ ਮੁੰਡਿਆਂ ਵਿਚ ਤੇਰੀ ਮਹੰਤੀ ਹੈ॥ ਉਤਮੀ ਕੋ ਭੀ ਆਦਰ ਦੇਣਾ, ਉਤਮੀ ਨੇ ਲਿਖਾ ਹੈ ਨਮਾਨੀ ਨਤਾਨੀ। ਉਤਮੀ, ਤੈਂ ਨੰਦਾ ਦੇ ਕਹੇ ਵਿਚ ਚਲਣਾ, ਜੋ ਨੰਦਾ ਆਖੇ ਸੋ ਮੰਨਣਾਂ।। ਹੋਰ ਭਾਈ ਹਰੀ ਸਿੰਘ ਜੀ ਜਿਹੜੇ ਪੈਸੇ ਰਖੇ ਸੇ ਉਹ ਵਰਤ ਲਏ ਹੈ ਕਿ ਨਹੀਂ, ਕੀ ਸਾਰੇ ਵਰਤੇ ਹੈ ਕਿ ਅਜੇ ਨਹੀਂ ਵਰਤੇ, ਜਦ ਕੋਈ ਫੇਰ ਆਵੇ ਤਾਂ ਇਸ ਦੀ ਖਬਰ ਲਿਖਣੀ ਅਰ ਜੋ ਮੇਰੀ ਬਹੀ ਤੇ ਲਹਿਣਾ ਲੈਣਾ ਲਿਖਾ ਹੈ ਸੋ ਸਭ ਨੇ ਦੀਆ ਹੈ ਕਿ ਨਹੀਂ। ਜਿਨਾਂ ਨਹੀਂ ਦਿਤਾ ਸੋ ਭੀ ਲਿਖਣਾਂ। ਹੋਰ ਸਾਹਿਬ ਨੇ ਜੋ ਖਾਂਸੀ ਦੀ ਦਾਰੂ ਪੁਛੀ ਹੈ ਸੋ ਜੀ ਹਮਾਰੇ ਤਾਂ ਇਹ