ਸਮੱਗਰੀ 'ਤੇ ਜਾਓ

ਪੰਨਾ:ਕੂਕਿਆਂ ਦੀ ਵਿਥਿਆ.pdf/318

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੧੪

ਕੂਕਿਆਂ ਦੀ ਵਿਥਿਆ

ਹੀ ਦੁਆਈ ਹੈ ਬਡੀ ਜੋ ਕੰਮ ਕੁਛ ਨਾ ਕਰਿਆ ਕਰ, ਰਾਤਿ ਦਿਨੇ ਭਜਨ ਕਰਿਆ ਕਰ ਤਕੜੀ ਹੋਇ ਕੇ। ਇਹੋ ਦਾਰੂ ਸਭ ਤੇ ਅਛੀ ਹੈ। ਅਰ ਥੋੜੀ ਅਫੀਮ ਖਾ ਕੇ ਬਹੁਤ ਗਲਾਂ ਨਹੀਂ ਕਰਨੀਆਂ, ਹੋਰ ਭਜਨ ਕਰੀ ਤਾਂ ਆਰਾਮ ਹੋਇ ਜਾਊਗਾ, ਗੁਰੂ ਜੀ ਦਾ ਹੁਕਮ ਹੈ, ਸਰਬ ਰੋਗ ਕਾ ਔਖਦ ਨਾਮ ਹੈ, ਨਾਮ ਤੇ ਹੀ ਸਾਰੇ ਦੁਖ ਦੂਰ ਹੋਏ ਜਾਂਦੇ ਹੈਨ, ਮਨ ਤਨ ਦੇ। ਹੋਰ ਜੋ ਅਰਦਾਸ ਲਿਖੋ ਤਾਂ ਬਹੁਤਾ ਸ਼੍ਰੀ ਸ਼੍ਰੀ ਮਹਾਰਾਜ ਨਾ ਲਿਖੋ, ਅਰ ਸਬ ਦੀ ਲਿਖਿਆ ਕਰੋ ਖਬਰ ਸਾਰ ਬਹੁਤ ਤਰਾਂ ਦੀ। ਚੰਡੀ ਵਾਰ ਉਗਰਦੰਤੀ ਸਭ ਪਾਠ ਕੀਤਾ ਕਰੋ ਹਮੇਸ਼ਾਂ। ਜੋ ਅਖਰ ਨਹੀਂ ਪੜਿਆ ਉਹ ਕੰਠ ਕਰ ਲੇਵੇ ਤੇ ਪੜੇ, ਓਹ ਭੀ ਕੰਠ ਕਰ ਲੈਣ ਜਿਤਨੇ ਡੇਰੇ ਰਹਿੰਦੇ ਹੈ॥

ਭਜਨ ਬਾਣੀ ਤੇ ਬਿਨਾ ਭਾਮੇਂ ਕੋਈ ਕਿਤਨਾਂ ਕੰਮ ਕਰੇ, ਰਿਜਕ ਦਾ ਬਾਧਾ ਨਹੀਂ ਹੁੰਦਾ, ਜੇ ਰਿਜਕ ਬੀ ਹੈ ਕਿਸੇ ਪਾਸ ਬਹੁਤਾ ਓਦੀ ਨੀਤ ਨਹੀਂ ਭਰਦੀ, ਤ੍ਰਿਸ਼ਨਾਂ ਦੀ ਅਗ ਸਦਾ ਹੀ ਲਗੀ ਰਹਿੰਦੀ ਹੈ, ਪੁੰਨ ਦਾਨ ਭੀ ਨਹੀਂ ਹੋ ਸਕਦਾ, ਧਨ ਪਿਆ ਹੀ ਛਡ ਕੇ ਮਰ ਜਾਂਦੇ ਹੈਨ। ਦੁਰਗਤੀ ਕੋ ਪ੍ਰਾਪਤ ਹੋਇ ਜਾਂਦਾ ਹੈ, ਬਿਨਾਂ ਭਜਨ ਪੁੰਨ। ਤੇ ਪ੍ਰੇਮੇ ਜਟ ਨੂੰ ਦੇਖ ਲੈ, ਜਿਉਣ ਸਿੰਘ ਨੂੰ ਹੋਰ ਅਨੇਕਾਂ ਕੋ ਸੁਖ ਹੈ ਉਨਾਂ ਕੋ ਬਨਦਾ ਹੈ। ਹੋਰ ਭਾਈ ਹਰੀ ਸਿੰਘ ਜੀ ਕੰਮ ਤੇ ਵਾਫਰ ਨਾਂ ਰਖਣੇ ਬੈਲ ਅਰ ਗਡਾ ਭੀ ਦੇ ਦਿਆ ਕਰੋ ਜਿਸ ਦੇ ਪਾਸ ਨਾ ਹੋਵੇ ਗਰੀਬ ਦੇ, ਪਿੰਡ ਮੈ ਵੀ, ਦੂਏ ਪਿੰਡ ਦੇ ਨੂੰ ਵੀ ਦੇ ਦਿੱਤਾ, ਸਤਿ ਸੰਗੀ ਨੂੰ ਕੰਮ ਕਰਕੇ ਸਲਾਹਾਂ ਨਹੀਂ ਪੁਛਣੀ। ਜਦ ਉਹ ਕਹਿੰਦਾ ਹੈ ਕਿ ਮੈਂ ਘੋੜੀ ਨਹੀਂ ਲੈਂਦਾ ਤਾਂ ਉਸ ਦਾ ਹਵਾਲ ਲਿਖਣਾਂ ਸੀ। ਅਛਾ ਜੋ ਹੋਈ ਸੋ ਅਛੀ ਹੈ ਹੁਣ ਹੋ ਚੁਕੀ॥ ਭੋਲੀ ਨੂੰ ਇਉ ਨਹੀਂ ਪੁਛਿਆ ਤੇਰੇ ਪਾਸੋਂ ਕੌਣ ਲੈਣ ਆਇਆ ਥੀ ( "ਕੜਾਹਾ ਤੇਰੇਖੇ ਦਾ ਮੁਮਾਨੂੰਕੇ ਪੂਛ" ਥਾਂ ਅਗੇ ਘੋੜਾ ਨਾ ਲੈਣਾ ਕਿਸੇ ਦਾ। ਕੋਣਾ ਜਿਤਨਾ ਸਰੇ ਤੇਰੇ ਪਾਸੋਂ ਸੋ ਅੰਨ ਬਸਤ੍ਰ ਦੇ ਜਾ। ਅੰਨ ਸਭ ਕੇ ਦੇਨਾ ਜਿਨਾ ਸਰੇ। ਭਾਂਵੇ