੩੧੬
ਕੂਕਿਆਂ ਦੀ ਵਿਥਿਆ
ਭਾਂਵੇ ਪਤਾ ਲੈਨਾ ਰਿਜਕ ਦਾ ਭੀ ਬਾਧਾ ਹੋਊ, ਨਾਲੇ ਮਨ ਤਨ ਕਰਕੇ ਭੀ ਸੁਖ ਹੋਉਗਾ॥ ਸਤਿ ਕਰਕੇ ਮੰਨਣਾਂ, ਜਿਥੇ ਤਕ ਬਣ ਆਵ ਭਜਨ ਬਾਣੀ ਨੂੰ ਲਗੇ ਰਹਿਣਾਂ ਰਾਤ ਦਿਨ, ਤਬ ਥੋੜਾ ਭੀ ਦੁਖ ਨਾ ਰਹੂਗਾ। ਪਰ ਜਥਾ ਸਕਤ ਪੁੰਨ ਜਰੂਰ ਕਰਨਾ ਸਤਿ ਕਰਕੇ ਮੰਨਣਾਂ। ਅੰਮ੍ਰਿਤਸਰ ਤੇ ਲਾਹੌਰ ਸਿੰਘਾਂ ਨੂੰ ਸਤਿ ਸ੍ਰੀ ਅਕਾਲ।। ੫੨।।
੪੯
ੴ ਸਤਿਗੁਰ ਪ੍ਰਸਾਦਿ॥
ਲਿਖਤੋ ਦਿਆਲ ਸਿੰਘ ਤੇ ਕ੍ਰਿਪਾਲ ਸਿੰਘ ਜੋਗ ਉਪਮਾ ਭਾਈ ਗੁਰਦਿਤ ਸਿੰਘ ਤੇ ਅਤ੍ਰ ਸਿੰਘ, ਮੱਘਰ ਸਿੰਘ ਮਹੰਤ ਹੋਰ ਸਮੂਹ ਸੰਗਤ ਲਾਲਾਂ ਦੀ ਕੇ ਸ੍ਰੀ ਵਾਹਿਗੁਰੂ ਜੀ ਕੀ ਫਤੇ ਬੁਲਾਈ ਬਾਚਨੀ। ਹੋਰ ਅਸੀ ਅਨੰਦ ਹੈ ਤੁਮਾਰੀ ਸੁਖ ਸਾਂਦ ਦੀ ਖਬਰ ਪਾਈ ਹੈ॥ ਹੋਰ ਤਾਂ ਸਾਨੂੰ ਕੋਈ ਦੁਖ ਨਹੀਂ ਇਕ ਸੰਗਤ ਦੇ ਵਿਛੋੜੇ ਦਾ ਦੁਖ ਹੈ॥ ਸੋ ਗੁਰੂ ਸਾਹਿਬ ਦੇ ਮੇਟਨ ਦਾ ਹੈ। ਜਬ ਗੁਰੁ ਸਾਹਿਬ ਚਾਹੇਗਾ ਤਾਂ ਤੁਰਤ ਹੀ ਮੇਟ ਦੇਊਗਾ। ਹੋਰ ਤੁਸੀਂ ਭਾਈ ਨਰੈਣ ਸਿੰਘ ਬੰਜਲੀ ਪੁਰੀਯੇ ਨੂੰ ਸਭੇ ਸਿੰਘ ਮਿਲ ਕੇ ਲੱਲੀਂ ਲੈ ਆਵੋ। ਜਗਾ ਬਣਾ ਦਿਉ ਬਹੁਤ ਚੰਗੀ ਬਾਤ ਹੈ, ਜੋ ਬਣ ਆਵੇ ਸੇਵਾ ਟਹਲ ਕਰਨੀ ਅਰ ਲੜਕੇ ਲੜਕੀਆਂ ਨੂੰ ਅਖਰ ਪੜਾ ਦਿਉ। ਸਭ ਸਿੰਘ ਰਾਤ ਨੂੰ ਇਕੱਠੇ ਹੋ ਕੇ ਬਾਣੀ ਕੰਠ ਕੀਤਾ ਕਰੋ। ਹਮੇਸ਼ਾਂ ਮਾਈ ਬੀਬੀ ਸਭ ਨੇ ਬਾਣੀ ਕੰਠ ਜਰੂਰ ਕਰਨੀ। ਭਾਈ ਨਰੈਣ ਸਿੰਘ ਤੇ ਖਜਾਨ ਸਿੰਘ ਗੁਰੂਸਰੀਏ ਨੂੰ, ਪਰੇਮ ਸਿੰਘ ਨੂੰ, ਕੁਬੀ ਸਭਨਾ ਸਿੰਘਾਂ ਨੂੰ ਮੇਰੀ ਸ੍ਰੀ ਵਾਹਿਗੁਰੂ ਜੀ ਕੀ ਫਤੇ ਬੁਲਾਈ ਬਾਚਨੀ ਬਹੁਤ ਕਰਕੇ। ਮਾਘਾ ਸਿੰਘ, ਤੈਂ ਭੀ ਬਾਨੀ ਕੰਠ ਕਰਾਉਨੀ॥ ਬਾਨੀ ਕੰਠ ਕਰਨ ਕੋ ਸਭ ਕੋ ਤਾਕੀਦ ਕਰਨੀ, ਤੇਰਾ ਭੀ ਭਲਾ ਹੋਵੇਗਾ ਸਤਿ ਕਰਕੇ ਮੰਨਣਾਂ। ਸਭਨਾਂ ਸਿੰਘਾਂ ਨੇ ਅਵੀ ਤਰਹ ਮਿਲ