ਪੰਨਾ:ਕੂਕਿਆਂ ਦੀ ਵਿਥਿਆ.pdf/323

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਾਈ ਰਾਮ ਸਿੰਘ ਦੀਆਂ ਅਰਦਾਸਾਂ

੩੧੯

ਬਾਲੇ ਦੀ ਪ੍ਰਬਸਤੀ ਰਖਣੀ ਸਾਰੀ ਸੰਗਤ ਨੇ। ਲਾਲ ਸਿੰਘ ਨੇ ਮਸਤਾਨੇ ਹੋ ਕੇ ਜਮੀਨ ਵੇਚ ਕੇ ਸਾਧ ਸੰਗਤ ਨੂੰ ਛਕ ਛਕਾਇ ਦਿਤੀ, ਪਟਿਆਲੇ ਬਾਲਿਆਂ ਨੇ ਨਾਮਾ ਕਟ ਦਿਤਾ, ਕੋਈ ਰੁਜਗਾਰ ਰਿਹਾ ਨਹੀਂ। ਭਾਈ ਲਾਲ ਸਿੰਘ ਕੋ ਕੈ ਤਾਂ ਸੰਗਤ ਦਾ ਆਸਰਾ ਹੈ ਕੈ ਗੁਰੂ ਜੀ ਦਾ ਆਸਰਾ ਹੈ, ਅਰ ਸਿੰਘ ਬਹੁਤ ੨ ਚੰਗਾ ਹੈ ਭਾਈ ਲਾਲ ਸਿੰਘ॥ ਇਹ ਬਹੁਤ ਥੋੜੀ ਲਿਖੀ ਬਹੁਤ ਕਰਕੇ ਸਮਝਣੀ, ਸਮਾਂ ਹੈ ਲੰਘ ਜਾਊ। ਦਸਾਂ ਜਣਿਆਂ ਦੀਆਂ ਲਾਠੀਆਂ ਇਕ ਆਦਮੀ ਦਾ ਬੋਝ ਹੋ ਜਾਂਦਾ ਹੈ। ਐਸੇ ਸਰੀਰ ਦੀ ਸੇਵਾ ਕਰੀ ਦਾ ਬਹੁਤ ਮਹਾਤਮ ਹੁੰਦਾ ਹੈ, ਸਤਿ ਕਰਕੇ ਮੰਨਣਾਂ। ਕਿਉਂ, ਮੰਗਣੇ ਬਾਲਾ ਤਾਂ ਮੰਗ ਲੈਂਦਾ ਹੈ, ਇਕ ਥਾਂਉਂ ਨਾ ਮਿਲੇ ਦੁਜੇ ਥਾਂ ਤੇ ਮੰਗ ਲੈਂਦਾ ਹੈ। ਜਿਸ ਨਾ ਮੰਗਨਾਂ, ਨਾ ਪਲੇ ਕੁਛ ਹੋਵੇ, ਉਸ ਦੀ ਸੇਵਾ ਦਾ ਬਹੁਤ ਲਾਭ ਹੁੰਦਾ ਹੈ, ਸਮੁੰਦ ਸਿੰਘ ਜੀ ਇਹ ਬਾਤ ਸਭ ਸਿੰਘਾਂ ਨੂੰ ਸੁਨਾ ਦੇਨੀ॥

ਹੋਰ ਸਮੰਦ ਸਿੰਘ ਜੀ, ਤੁਸੀ ਖਾਨੇ ਆਪ ਜਾ ਕੇ ਅਤਰੀ ਦੇ ਮਾਂ ਬਾਪ ਨੂੰ ਆਖਨਾ, ਇਹ ਤਾਂ ਇਆਨੀ ਹੈ, ਤੁਸੀਂ ਸਿਆਣੇ ਹੋ, ਕਿਸੇ ਸਿਖ ਦੇ ਲੜਕੇ ਨਾਲ ਅਨੰਦ ਪੜਾ ਦੇਵੋ। ਅਤਰੀ, ਮੇਰੇ ਤਾਂ ਔਣ ਦੀ ਗਲ ਗੁਰੂ ਗੋਚਰੀ ਹੈ, ਅੰਗ੍ਰੇਜ਼ ਤਾਂ ਮੈਨੂੰ ਛਡਦੇ ਨਹੀਂ, ਗਰੂ ਛੁਡਾਇ ਲਏ ਤਾਂ ਭਾਂਵੇ ਛੁਡਾਇ ਲੇਵੇ। ਫੇਰ ਮੇਰੀ ਚਿਟੀ ਦਾਹੜੀ ਆਇ ਗਈ ਹੈ, ਜੋ ਇਹ ਬਾਤ ਦਾ ਹੁਣ ਸਮਾਂ ਨਹੀਂ ਰਹਾ॥ ਅਗੇ ਜੇ ਸਾਰੀ ਉਮਰ ਕਟਣੀ ਹੈ ਸਤ ਸੰਤੋਖ ਨਾਲ ਤਾਂ ਬੈਠੀ ਰਹੇ। ਭਜਨ ਬਾਨੀ ਬੈਠੀ ਕਰੇ ਤਾਂ ਭੀ ਚੰਗੀ ਹੈ, ਮਨੁਖਾ ਜਨਮ ਸਵਾਰ ਲਏ। ਜੇ ਬਿਚ ਡੁਲ ਗਈ ਤਾਂ ਦੁਹਾਂ ਸਿਰਾਂ ਈ ਤੇ ਜਾਉ। ਸਮਾਂ ਬੜਾ ਕਰੂਰ ਹੈ, ਤੁਸੀ ਭਾਈ ਜੀ ਆਪ ਖਾਨੇ ਜਾਣਾਂ ਤੇ ਹੋਰ ਭਲੇ ਮਾਨਸ ਲੈ ਜਾਣੇ ਨਾਲ, ਦੋਹਾਂ ਬਾਤਾਂ ਤੇ ਇਕ ਪ੍ਰਮਾਣ ਕਰ ਲੈ, ਕੈ ਤਾਂ ਅਨੰਦ ਪੜ ਲਏ ਕਿਸੇ ਸਿਖ ਦੇ ਲੜਕੇ ਨਾਲ, ਨਹੀਂ ਤਾਂ ਸਤ ਸੰਤੋਖ ਨਾਲ ਬੈਠੀ ਪ੍ਰਮੇਸ਼ਰ ਦਾ ਨਾਮ ਜਪੇ। ਅੰਨ ਪਾਣੀ ਦਾ ਘਾਟਾ ਕੋਈ ਨਹੀਂ ਰਹੂਗਾ, ਦੇਵੀ