ਸਮੱਗਰੀ 'ਤੇ ਜਾਓ

ਪੰਨਾ:ਕੂਕਿਆਂ ਦੀ ਵਿਥਿਆ.pdf/325

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਭਾਈ ਰਾਮ ਸਿੰਘ ਦੀਆਂ ਅਰਦਾਸਾਂ

੩੨੧

ਜਾਂਦਾ ਹੈ ਸਭ ਚੀਜ ਬਰਾਬਰ ਹੈ ਕੁਛ ਕਮਤੀ ਤਾਂ ਨਹੀਂ, ਜੋ ਲੋੜ ਹੁੰਦੀ ਹੈ ਤਾਂ ਆਖ ਦੇਂਦੇ ਹਾਂ ਸੋ ਆਇ ਜਾਂਦੀ ਹੈ, ਪਰ ਕੁਛ ਘਾਟਾ ਅਗੇ ਹੀ ਨਹੀਂ ਹੁੰਦਾ, ਬਾਣੀਆਂ ਸਭ ਚੀਜ਼ ਭੇਜਦਾ ਹੈ ਸਾਹੂਕਾਰ। ਪਰ ਸੰਗਤ ਦੇ ਬਿਛੋੜੇ ਦਾ ਬਡਾ ਦੁਖ ਹੋਇ ਰਿਹਾ ਹੈ। ਭਾਣਾ ਪ੍ਰਮੇਸ੍ਰ ਦਾ ਕੋਈ ਕਿਸੇ ਸਮੇਂ ਕੋਈ ਖੋਟਾ ਬੀਜ ਹੋਇ ਗਿਆ ਹੈ ਜੋ ਮੈਨੂੰ ਪਰਾਪਤ ਹੋਇਆ, ਅਛਾ ਜੋ ਰਜਾਇ ਪ੍ਰਮੇਸਰ ਦੀ, ਬੁਰਾ ਭੀ ਕਰਦੇ ਨਹੀਂ ਪਰ ਭਜਨ ਕਰਦੇ ਹਾਂ। ਇਕ ਬਿਛੋੜੇ ਦੇ ਦੁਖ ਤੇ ਬਿਨਾ ਹੋਰ ਕੋਈ ਦੁਖ ਨਹੀਂ, ਅੰਬੀਰੀ ਬਣੀ ਹੋਈ ਹੈ, ਗੁਰੂ ਜੀ ਦੀ ਸਰਨ ਕਰ ਕੇ ਕੁਛ ਖਾਣ ਪੈਨਣ ਦੀ ਕਮੀ ਨਹੀਂ॥ ਖਾਲਸਾ ਜੀ ਸਭ ਨੇ ਬਾਨੀ ਕੰਠ ਕਰਨੀ ਕੁੜੀ ਮੁੰਡੀ ਨੇ, ਨਾਲੇ ਮਾਲਾ ਫੇਰਨੀ, ਪੰਜ ਗ੍ਰੰਥ ਪੜੂਗਾ ਉਸ ਨੂੰ ਬਹੁਤ ਫਾਇਦਾ ਹੋਊਗਾ॥ ਏਸ ਤਰਾਂ ਨਾਂ ਆਖਿਉ, ਰਾਮ ਸਿੰਘ ਨੂੰ ਬਾਣੀ ਨੇ ਫੜਾਇ ਦਿੱਤਾ, ਸਾਨੂੰ ਕੀ ਕਰੂਗੀ ਨਾ। ਮੈਨੂੰ ਮੇਰੇ ਕਿਸੇ ਖੋਟੇ ਕਰਮ ਨੇ ਤਾਂ ਏਥੇ ਲੈ ਆਂਦਾ ਹੈ, ਪ੍ਰ ਭਜਨ ਬਾਨੀ ਨੇ ਏਥੇ ਬੀ ਮੈਨੂੰ ਦੁਖ ਮੈ ਸੁਖ ਦੇ ਛੋਡਾ ਹੈ, ਦੇਖਨਾ ਢਿਲੇ ਨਾ ਪੈ ਜਾਣਾ, ਅਗੇ ਤੁਸੀਂ ਜਾਣੋ॥ ਗੁਰੂ ਜੀ ਦੇ ਹੁਕਮ ਬਲ ਧਿਆਨ ਕਰਨਾ ਗ੍ਰੰਥ ਸਾਹਿਬ ਮੈ॥ ਭਾਈ ਸਮੁੰਦ ਸਿੰਘ ਜੀ ਸਾਰੀ ਸੰਗਤ ਨੂੰ ਇਹ ਅਰਦਾਸ ਸੁਣਾਇ ਦੇਣੀ ਸਾਰੇ ਦੇਸਾਂ ਦੀ ਸੰਗਤ ਨੂੰ॥ ਖਾਲਸਾ ਜੀ, ਕਿਸੇ ਦੀ ਘਾਲ ਕੀਤੀ ਬਿਰਥਾ ਨਹੀਂ ਜਾਂਦੀ॥ "ਇਕ ਤਿਲ ਨਹੀਂ ਭੁੰਨੇ ਘਾਲਿਆ"॥ ਗੁਰੂ ਜੀ ਨੇ ਲਿਖਾ ਹੈ, ਤੁਸਾਨੂੰ ਦੁਖ ਦੇਣ ਬਾਲੇ ਸਭ ਝਕ ਮਾਰ ਕੇ ਹੌਲੇ ਹੋਇ ਜਾਣਗੇ, ਸਤਿ ਕਰ ਕੇ ਮੰਨਣਾਂ। ਮੈਂ ਪ੍ਰਤਿਆ ਡਿਠੀ ਹੈ, ਐਥੇ ਸਾਡਾ ਕੋਈ ਨਾ ਥਾ ਗੁਰੂ ਬਿਨਾਂ। "ਜਿਥੇ ਹਥ ਨ ਅਪੜੇ ਕੂਕ ਨ ਸੁਣੀਏ ਪੁਕਾਰ, ਉਥੇ ਸਤਿਗੁਰ ਬੇਲੀ ਹੋਵੇ ਕਢਿ ਲਏ ਅੰਤੀ ਅਉਸ੍ਰ ਬਾਰ"। ਸੋ ਖਾਲਸਾ ਜੀ ਏਥੇ ਕੋਈ ਨਹੀਂ ਥਾ ਗੁਰੁ ਬਿਨਾਂ। ਹੋਰ ਜੇ ਕੋਈ ਨਿੰਦਾ ਹੁੰਦਾ ਹੈ ਤਾਂ ਨਿੰਦਾ ਤਾਂ ਜਗਤ ਦਾ ਬਿਹਾਰ ਹੀ ਹੈ, ਕਿਸ ਕਿਸ ਦੀ ਨਿੰਦਾ ਨਹੀਂ ਕੀਤੀ ਜਗਤ