ਪੰਨਾ:ਕੂਕਿਆਂ ਦੀ ਵਿਥਿਆ.pdf/327

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਭਾਈ ਰਾਮ ਸਿੰਘ ਦੀਆਂ ਅਰਦਾਸਾਂ ਮੈ ਬਾਤ ਅਗੇ ਕਈ ਬਾਰ ਲਿਖੀ ਹੈ ਜੋ ਜੂਠਾ ਨਾ ਕੋਈ ਕਿਸੇ ਦਾ ਖਾਵੇ, , ਨਾ ਕੋਈ ਕਿਸੇ ਨੂੰ ਦੇਵੇ, ਤੁਸੀਂ ਨਹੀਂ ਸੁਣੀ ॥ ਸੀਤ ਪ੍ਰਸਾਦਿ ਤਾਂ ਬਚਨ ਮੰਨਣਾਂ ਹੈ, ਗੁਰੂ ਜੀ ਨੇ ਤਾਂ ਏਹ ਗੀਤ ਪ੍ਰਸਾਦਿ ਕਹਾ ਹੈ, ਅਜ ਦੇ ਸਮੈ ਮੈਂ ਤਾਂ ਜੂਠਾ ਟੁਕ ਖਾ ਕੇ , ਕੋਈ ਨਹੀਂ ਡਿਠਾ ਬਬਾਨਾਂ ਉੱਤੇ ਚੜ੍ਹ ਜਾਂਦਾ, ਬਚਨ ਮੰਨ ਕੇ ਤਾਂ ਅਨੇਕ ਉਧਰੇ ਹੈ ॥ ਸੋ ਜੀ ਜੋ ਗੁਰੂ ਜੀ ਦਾ ਬਚਨ ਹੈ, ਭਾਈ ਉਸ ਦੇ ਮੰਨਣ ਦੀ ਕਰੋ, ਗੁਰੂ ਅਗੇ ਬੇਨਤੀ ਹੈ ਗੁਰੂ ਜੀ ਆਪਣਾ ਹੁਕਮ ਮਨਾਉ, ਅਗੇ ਗੁਰੁ ਦਾਤਾ ਹੈ॥ ਸਾਈ ਬਸਤ ਪ੍ਰਾਪਤ ਹੋਈ ਜਿਸ ਸਿਉ ਲਾਇਆ ਹੇਤ ॥ ਇਹ ਗੀਤ ਛਕੋ ਭਾਈ ii ਜੂਠੇ ਟੁਕਾਂ ਮੈਂ ਕੁਛ ਨਹੀਂ ਫਾਇਦਾ ॥ ਮੈਂ ਜੋ ਲਿਖਦਾ ਹਾਂ, ਜੋ ਗੁਰੂ ਜੀ ਨੇ ਹੁਕਮ ਦੀਆ ਹੈ ਸੋ ਲਿਖਦਾ ਹਾਂ, ਆਪਣੇ ਮਨ ਤੇ ਨਹੀਂ ਲਿਖਦਾ ॥ ਅਰ ਜੋ ਤੁਸਾਂ ਕਹਾ ਹੈ ਕਿ ਪੰਥ ਰੁਲ ਨਾ ਜਾਵੇ, ਸੋ ਸਾਡੀ ਬਲੋਂ ਤਾਂ ਇਹ ਅਰਜ ਹੈ ਗੁਰੂ ਸਾਹਿਬ ਅਗੇ ਬਾਰ ਬਾਰ, ਹੇ ਗੁਰੂ ਜੀ ਸਾਰੀ ਨੂੰ ਬਖਸ਼ ਲ, ਸਭ ਤੇਰੇ ਜੀ ਹਾਂ ਬੁਰੇ ਭਲੇ, ਅਗੇ ਜੋ ਗੁਰੂ ਨੂੰ ਭਾਵੇ, ਗੁਰੂ ਭਾਣੇ ਦਾ ਮਾਲਕ ਹੈ । ਹੋਰ ਭਾਈ ਗੁਰੂ ਤਾਂ ਕਦੇ ਬੁਢਾ ਨਹੀਂ ਹੋਇਆ, ਏਸ ਬਾਤ ਦੀ ਬੇਦ ਸਾਸਤੁ ਉਗਾਹੀ ਦੇ ਹੈ । ਕੁਛ ਸਾਡੇ ਹੀ ਕਰਮਾ ਬਿਖੇ ਨੀਉਨਤਾਈ ਹੈ । ਸ਼ੁਕਰ ਹੈ ਜੋ ਗੁਰੂ ਦੇ ਦਰਵਾਜੇ ਤਾ ਆਏ ਡਿਗੇ ਹਾਂ। ਗੁਰੂ ਦੀ ਸਾਖ ਏਹ ਬੀ ਹੈ ਜੇ ਗੁਰੂ ਸਦਾ ਬਖਸੰਦ ਹੈ । ਤੁਮਾਰੇ ਲਿਖੇ ਦਾ ਉਤਰ ਸਭ ਦੀਆ ਮਾੜਾ ਮੋਟਾ ਜੋ ਬੁਧ ਮੈਂ ਆਯਾ, ਮੇਰੀ ਅਕਲ ਤੁਛ ਹੈ । ੫੮॥ ੫੪ ੧ ੴ ਸਤਿਗੁਰ ਪ੍ਰਸਾਦਿ ॥ ਹੈਲਖਤੇ ਗੰਗਾ ਵਾਲਾ ਮਸਤਾਨਾ ਸਿੰਘ ਜੋਗ ਹਰੀ ਸਿੰਘ Diottized by Panjab Digitat Library | www.panjabdigilib.org