ਪੰਨਾ:ਕੂਕਿਆਂ ਦੀ ਵਿਥਿਆ.pdf/328

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
੩੨੪
ਕੂਕਿਆਂ ਦੀ ਵਿਥਿਆ

ਕੁਸ਼ਾਲ ਸਿੰਘ, ਸੁੰਦਰ ਸਿੰਘ ਕਲੈਰੀ, ਸੁੰਦਰ ਸਿੰਘ ਖੋਟਿਆ, ਭਾਈ ਹਰਨਾਮ ਸਿੰਘ ਸੁਚਾਲਾ, ਮਨੀ ਸਿੰਘ, ਮੰਗਲ ਸਿੰਘ, ਸਰਦਾਰ ਉਤਮ ਸਿੰਘ ਰਾਏ ਸਰੀਆ, ਗੁਰਬਖਸ਼ ਸਿੰਘ, ਕਾਨ ਸਿੰਘ ਬਾਜੇ ਕਾ, ਜੈਤਾ ਸਿੰਘ, ਲਾਲ ਸਿੰਘ ਗੁਮਟੀ ਕਾ, ਪੰਜਾਬ ਸਿੰਘ ਜੋਗੇ ਕਾ, ਜੀਉਣ ਸਿੰਘ, ਹਰਨਾਮ ਸਿੰਘ ਲਲੂਵੇ, ਮਿਹਰ ਸਿੰਘ ਉਭੇ ਦਾ, ਅਕਲੀਏ ਬਾਲੇ ਦੋਹਾਂ ਸਿੰਘਾਂ ਨੂੰ, ਸਰਬ ਪਿਥੋਰੇ ਸਿੰਘਾਂ ਨੂੰ, ਹੋਰ ਸਰਬ ਸਿੰਘਾਂ ਮੁਕਤਸਰੀਆਂ, ਨਾਉਂ ਗਾਉਂ ਲਿਖੇ ਤੇ ਕਾਗਜ਼ ਬਦ ਜਾਂਦਾ ਹੈ ਅਗੇ ਸਮੂੰਹ ਸੰਗਤ ਕੋ ਸ੍ਰੀ ਵਾਹਿਗੁਰੂ ਜੀ ਕੀ ਫਤੇ ਬੁਲਾਈ ਪ੍ਰਵਾਨ ਕਰਨੀ ਹਥ ਜੋੜ ਕੇ। ਹੋਰ ਅਸੀਂ ਅਨੰਦ ਹਾਂ ਹਰ ਤਰਹ ਸੇ; ਸੰਗਤ ਦੇ ਵਿਛੋੜੇ ਦਾ ਬਡਾ ਦੁਖ ਹੈ, ਸੋ ਏਹ ਦੁਖ ਗੁਰੂ ਸਾਹਿਬ ਦੇ ਕਟਣ ਦਾ ਹੈ, ਜਦ ਗੁਰੂ ਚਾਹੂ ਤੁਰਤ ਹੀ ਮੇਟ ਦੇਉਗਾ, ਹੋਰ ਸੰਗਤ ਸਾਰੀ ਦੀ ਖਬਰ ਸੁਣ ਕੇ ਬਡੇ ਅਨੰਦ ਹੋਏ ਪਰ ਇਹ ਬਾਤ ਨੂੰ ਭੀ ਜਾਣਾ ਹੈ ਜੋ ਸੰਗਤ ਕੇ ਭੀ ਵਿਛੋੜੇ ਦਾ ਬਡਾ ਦੁਖ ਹੋਇ ਰਿਹਾ ਹੈ। ਸੋ ਖਾਲਸਾ ਜੀ ਤੁਸੀਂ ਸਭੇ ਗੁਰੂ ਜੀ ਦੇ ਬਚਨ ਉਪਰ ਪ੍ਰਤੀਤ ਰਖੋ ਇਹ ਬੀ ਦੁਖ ਮੇਟ ਦੇਵੇਗਾ । ਦੇਖੋ ਜੋ ਪਹਿਲੇ ਪੂਰਬ ਤੇ ਮਲੇਛ ਕਾ ਆਉਣਾ ਸੀ ਸੋ ਬੀ ਹੋਆ, ਅਰ ਫੇਰ ੧੨੭੮ ਸੰਤ ਖਾਲਸਾ ਬੀ ਹੋਆ ਫੇਰ ੧੨੮੮ ਮੈਂ ੮0 ਸੀਸ ਭੀ ਲਗੇ ਫੇਰ ਇਸ ਤਰਫ ਕੋ ਭੀ ਆਏ ਪਰਦੇਸ ਮੈ, ਫੇਰ ਦੇਸ ਮੈਂ ਆਉਣਾ ਕਹਾ ਹੈ ਅਰ ਦੂਆ ਮਲੇਛ ਭੀ ਪਛਮ ਤੇ ਉਤਪਤ ਹੋਇਆ ਹੈ ਸੋ ਭਾਈ, ਅਰ ਮੜੀ ਗੋਰ ਦਾ ਜੋ ਹੁਕਮ ਬੀ ਢਾਹੁਣੇ ਦਾ ਸੋ ਤੁਸਾਂ ਦੀ ਹਥੀਂ ਵਰਤਿਆ ਹੈ ਸੋ ਭਾਈ, ਇਤਨੇ ਬਚਨ ਪੂਰੇ ਹੋਏ ਤਾਂ ਸੰਗਤ ਦੇ ਜੋ ਦਰਸ਼ਨ ਸੋ ਭੀ ਮੈਨੂੰ ਜ਼ਰੂਰ ਹੋਣਾ ਚਾਹੀਯੇ ਸਵਾ ਛੇ ਬਰਸ ਪਿਛੇ । ਸੋ ਭਾਈ ਈਸਰਾਂ ਦੇ ਬਚਨ ਸਤਿ ਹੁੰਦੇ ਹੈਨ। ਗੁਰੂ ਦੇ ਬਚਨ ਉਤੇ ਸਿਦਕ ਭਰੋਸਾ ਰਖੋ ਸਾਰੀ ਸੰਗਤ ॥ ਸਮੇ ਸਮੇ ਨਾਲ ਸਭ ਕੁਛ ਬਣਦਾ ਆਇਆ ਹੈ, ਬਡਾ ਛੋਟਾ ਕਾਰਜ ਸਹਿਜੇ ਹੀ, ਸੋ ਭਾਈ ਸਾਡੇ ਹੀ ਮਗਰ ਨਹੀਂ ਰਹਨੀ ਬਖੇਪਤਾ ਅਰ ਭੰਡੀ॥ ਸਾਡੇ