ਮਗਰ ਤਾਂ ਬਹੁਤ ਹੋ ਚੁਕੀ ਹੈ ਬਿਤ ਮੁਆਫਕ, ਹੁਣ ਤਾਂ ਮਲੇਛਾਂ ਦੇ ਘਰ ਜਾਨ ਦਾ ਹੁਕਮ ਹੈ ॥ ਕਲਹਿ ਮਾਈ ਨੂੰ ਤਾਂ ਨਿਉਂਦਾ ਹੁਣ ਮਲੇਛਾਂ ਹੋਇ ਆ ਗਿਆ ਹੈ ॥ ਥੋੜੇ ਦਿਨਾਂ ਨੂੰ ਪ੍ਰਸਾਦਿ ਛਕਣ ਲਗ ਜਾਂਦੀ ਹੈ ਕਲਹ ਮਾਈ, ਅਰ ਛਕਾ ਵੀ ਬਹੁਤਾ ਹੈ, ਰੂਮ ਮੈ ਅਗੇ ਬਡੇ ਦੁੰਦ ਦੀ ਤਿਆਰੀ ਹੈ ਅਗੇ ਭਾਈ ਗੁਰੂ ਬੇਅੰਤ ਹੈ। ਹੋਰ ਭਾਈ ਸੰਗਤ ਨੇ ਤਾਂ ਬੜੀ ਮਿਹਰਬਾਨੀ ਕੀਤੀ ਹੈ ਮੇਰੇ ਉਤੇ ਜੋ ਐਤਨੇ ਭੋਗ ਪਾਠ ਕੀਏ ਮੇਰੇ ਨਮਿਤ ॥ ਹੋਰ ਸਮੁੰਦ ਸਿੰਘ ਜੀ ਤੇਰੇ ਸਰੀਰ ਨੇ ਭੀ ਬਡਾ ਪ੍ਰਉਪਕਾਰ ਕੀਤਾ ਹੈ ਬੜੇ ਪਾਠ ਕਰਵਾਏ ਹਮਾਰੇ ਵਾਸਤੇ, ਧੰਨ ਸੰਗਤ ਹੈ, ਧੰਨ ਗੁਰੂ ਹੈ ਘਟਾਂ ਦਾ ਪ੍ਰੇਰਕ॥ ਸੋ ਜੀ ਮੇਰਾ ਤਾਂ ਇਹ ਹੀ ਆਖਨਾਂ ਹੈ ਸਾਰੀ ਸੰਗਤ ਨੂੰ, ਜੋ ਭਜਨ ਕਰਨਾਂ, ਪਾਠ ਭੋਗ ਪੁਆਨੇ, ਬਾਨੀ ਕੰਠ ਕਰਨੀ ਪੜਨੀ, ਇਸ਼ਨਾਨ ਕਰਨਾਂ ਵਡੇ ਸਵੇਰੇ, ਜਥਾ ਸਕਤ ਦਾਨ ਕਰਨਾ, ਸਿਖਾਂ ਨੂੰ ਪ੍ਰਸ਼ਾਦਿ ਛਕਾਉਣਾ, ਭਜਨ ਬਾਨੀ ਕਰਨੇ ਬਾਲਿਆਂ ਨੂੰ, ਅਰ ਭੁਖਾ ਕੋਈ ਭੀ ਹੋਵੇ ਚਾਹੇ, ਭੁਖੇ ਨੂੰ ਅੰਨ ਦੇਨ ਦਾ ਤਾਂ ਵਡਾ ਪੁੰਨ ਹੈ, ਗੁਰੂ ਸਾਹਿਬ ਦਾ ਹੁਕਮ ਹੈ ॥੫੯॥
ਹੋਰ ਮੋਰਮਈ ਤੇ ਚਿਠੀ ਕੋਈ ਨਾ ਲਿਆਵਨੀ, ਸਾਨੂੰ ਲੋਨੀ ਐਥੇ ਮੁਸ਼ਕਲ ਹੈ ਸੁਖ ਸਾਂਦ ਦੀ ਏਨੀ ਬਾਤ ਬੋਲ ਦੇਨੀ ਤੁਰੇ ਜਾਂਦੇ, ਆਨੰਦ ਹੈ ॥ ਅਰ ਤੁਸੀਂ ਓਸੇ ਅੰਬ ਹੇਠ ਬੈਠਿਆਂ ਕਰੋ ਨੇੜੇ ਨਹੀਂ ਬੈਠਨਾਂ, ਜਦ ਅਸੀਂ ਪਲਾਂ ਹਲਾਈਏ ਤਾਂ ਆਇ ਜਾਨਾਂ ਬੋਲਨਾਂ ਨਹੀਂ, ਖੜੇ ਨਹੀਂ ਹੋਨਾਂ, ਤੁਰੇ ਜਾਂਦੇ ਦੂਸ਼ਨ ਦੇ ਜਾਨਾਂ ਭਾਵੇਂ ਬੀਸ ਬਾਰ, ਕੋਈ ਡਰ ਨਹੀਂ, ਇਹ ਅਰਦਾਸ ਅਛੀ ਤਰਾ ਸਮਝ ਕੇ ਫੇਰ ਪਾਣੀ ਦੇ ਗਾਲ ਦੇਣੀ ਅਰ ਬਾਤ ਸਾਰੀ ਯਾਦ ਰਖਣੀ ਜੋ ਜੋ ਲਿਖੀ ਹੈ ਭਾਣਾਂ ਪ੍ਰਮੇਸ਼ਰ ਦਾ ਸਮਾਂ ਹੈ