ਹੋਰ ਭਾਈ ਬੁਧ ਸਿੰਘ ਜੀ ਆਦਮੀ ਐਤਨੀ ਦੂਰ ਆਉਂਦਾ ਭੀ ਹੈ ਤੁਸੀਂ ਅਛੀ ਤਰਹ ਸਭ ਬਾਤ ਲਿਖ ਕੇ ਨਹੀਂ ਦੇਂਦੇ। ਕੁਛ ਮਖਣ ਦੀ ਬਾਤ ਨਹੀਂ ਲਿਖੀ। ਹਰ ਇਉਂ ਭੀ ਨਹੀਂ ਲਿਖਿਆ ਜੋ ਰੁਪਏ ਮਾਝੇ ਤੇ ਲੈਣੇ ਥੇ ਸੋ ਲੈ ਲਏ ਹੈ ਕਿ ਨਹੀਂ। ਹੋਰ ਭੀ ਕੁਛ ਸਾਰਾ ਹਵਾਲ ਨਹੀਂ ਲਿਖ ਕੇ ਭੇਜਦੇ। ਦੇਖੋ ਤਾਂ ਮੈਂ ਕੈਸੀ ਕੈਸੀ ਬਾਤ ਲਿਖਦਾ ਹਾਂ। ਹੋਰ ਭਾਈ ਬੁਧ ਸਿੰਘ ਜਦੋਂ ਅਸੀਂ ਐਧਰ ਆਏ ਹਾਂ ਤਦੋਂ ਜੇਹੜਾ ਗਰੰਥ ਦੇਵਾ ਸਿੰਘ ਲਿਖਦਾ ਸੀ ਸੋ ਤੁਸੀ ਉਸ ਗਰੰਥ ਦੀਆਂ ਸੰਚੀਆਂ ਲਿਖੀਆਂ ਹੈਨ ਅਰ ਜੋ ਅਣਲਿਖੀਆਂ ਹੈ ਸੋ ਸਾਰੀਆਂ ਭਾਈ ਮਨੀ ਸਿੰਘ ਨੂੰ ਦੇ ਦੇਣੀਆਂ ਜਰੂਰ, ਮਨੀ ਸਿੰਘ ਨੇ ਹੀ ਮੈਨੂੰ ਆਖਿਆ ਮੈ ਆਪ ਹੀ ਦਿਤੀਆਂ ਹੈਨ ਤੇ ਮਨੀ ਸਿੰਘ ਜੀ, ਸੈਚੀਆਂ ਲੈ ਕੇ ਦੋਵੇ ਗਰੰਥ ਸਾਹਿਬ ਸੰਪੂਰਨ ਕਰਾਇ ਲੈਣੇ ਕਿਸੇ ਚੰਗੇ ਲਿਖਾਰੀ ਤੇ। ਅਰ ਦੋਨੋ ਗਰੰਥ ਸਾਹਿਬ ਸੰਪੂਰਣ ਹੋਗੇ। ਤਾਂ ਓਸ ਦੀ ਗਊ ਕੈ ਤਾਂ ਭੈਂਸ ਲੈ ਲੈਣੀ ਸਤ ਏਹ ਹੋਈ॥ ਜੋ ਦੇਵਾ ਸਿੰਘ ਜਾਵੇ ਤਾਂ ਦੇਵਾ ਸਿੰਘ ਨੂੰ ਲਈ। ਅਗੇ ਮਨੀ ਸਿੰਘ ਜੀ, ਤੁਸੀ ਅਤਰੀ ਦੇ ਮਾਂ ਪਿਉ ਨੂੰ ਆਖਣਾਂ ਮੇਰਾ ਕਹਣਾਂ ਤੁਸੀਂ ਕਿਉਂ ਨਹੀਂ ਸਮਝਦੇ, ਕਿਉਂ ਕਮਲੇ ਹੋਏ ਹੋ, ਅਤਰੀ ਦਾ ਅਨੰਦ ਕਿਸੇ ਸਿਖ ਦੇ ਲੜਕੇ ਨਾਲ ਕਿਉਂ ਨਹੀਂ ਪੜਾ ਦੇਂਦੇ, ਅਤਰੀ ਤਾਂ ਇਆਣੀ ਹੈ, ਤੁਸੀ ਵਾਇ ਮਾਰੇ ਹੋ, ਏਸ ਦੀ ਏਸ ਤਰਾਂ ਨਿਭੂਗੀ। ਹੋਰ ਕੀ ਮੈਂ ਬਹੁਤਾ ਕਾਗਜ਼ ਕਾਲਾ ਕਰਾ। ਥੋੜਾ ਲਿਖਾ ਬਹੁਤ ਕਰਕੇ ਜਾਨਣਾ। ਜਿਉਂ ਤਿਉਂ ਕਰਕੇ ਭਾਈ ਮਨੀ ਸਿੰਘ ਜੀ ਅਤਰੀ ਦਾ ਸੰਜੋਗ ਕਰ ਦੇਨਾਂ। ਮੈ ਆਪਨੀ ਵਲੋਂ ਥੁਹਾਨੂੰ ਆਖ ਦਿੱਤਾ, ਅੱਗੇ ਤੁਸੀਂ ਜਾਣੋ। ਜੇ ਮਨੀ ਸਿੰਘ ਤੇਰਾ ਆਖਿਆਂ ਨਾ ਮੰਨਨ, ਤਾਂ ਫੇਰ ਤੂੰ ਕੁਛ ਨਾ ਆਖੀਂ, ਆਪਣੀ
ਪੰਨਾ:ਕੂਕਿਆਂ ਦੀ ਵਿਥਿਆ.pdf/332
Jump to navigation
Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੩੨੮
ਕੂਕਿਆਂ ਦੀ ਵਿਥਿਆ
੫੭
ੴ ਸਤਿਗੁਰ ਪ੍ਰਸਾਦਿ॥
Digitized by Panjab Digital Library/ www.panjabdigilib.org
