ਪੰਨਾ:ਕੂਕਿਆਂ ਦੀ ਵਿਥਿਆ.pdf/333

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਾਈ ਰਾਮ ਸਿੰਘ ਦੀਆਂ ਅਰਦਾਸਾਂ

੩੨੯

ਨੂੰ ਕਵਾਰੀ ਰਖਣ, ਚਾਹੇ ਵਿਆਹ ਦੇਵਣ, ਚਾਹੇ ਮੇਲੇ ਲੈ ਜਾਣ, ਚਾਹੇ ਏਸ ਦੇ ਪਾਸ ਘਰ ਕੋ॥ ਸਭ ਨੂੰ ਕੁੜੀ ਮੁੰਡੇ ਨੂੰ ਅਖਰ ਪੜਾਇ ਦੇਣੇ ਗੁਰਮੁਖੀ। ਹੋਰ ਭਾਈ ਜੋ ਤੂੰ ਲਿਖਾ ਕਰਿਆ ਅਉਗਣਆਰਾ ਹਾਂ, ਸੋ ਜੀ ਭੁਲਣ ਵਿਚ ਸਭ ਕੋ ਅਭੁਲ ਗੁਰੁ ਕਰਤਾਰ॥ ਭਾਈ ਭਜਨ ਬਾਨੀ ਕਰ ਕੇ ਏਹ ਮੰਗਨਾਂ ਦੇ ਗੁਰੂ ਬਖਸ਼ ਲੈ ਤੇ ਉਸ ਦਾ ਪਤਤ ਪਾਵਣ ਬਿਰਦ ਹੈ, ਦੁਖ ਸੁਖ ਮੈ ਵਿਸਰਿ ਨ ਜਾਈਂ। ਗੁਰਮਤ ਦਾ ਖੈਰ ਪਾ ਦਰਗਾਹੋਂ। ਮਨਮਤ ਤੇ ਰਖ ਲਈਂ ਹਰ ਵੇਲੇ॥ ਇਹ ਅਰਜ ਕਰਨੀ ਅਗੇ........ਨੂੰ ਭਾਵੇ॥ ਇਹ ਸਭ ਨੂੰ ਸੁਨਾ ਦੇਈਂ। ਜੂਠਾ ਕੋਈ ਕਿਸੇ ਨੂੰ ਨਾ ਦੇਵੇ ਤੇ ਨਾ ਜੂਠਾ ਖਾਵੇ, ਇਹ ਕਾਸ ਦੀ ਸੀਤ ਪ੍ਰਸਾਦਿ ਹੈ। ਜੀਆਂ ਦਾ ਜੂਠਾ ਖਾਧੇ........ਖਲੇ ਗਏ ਹੈਨ ਕੌਡੇ ਵਾਂਙੂ। ਮੈਂ ਤਾਂ ਭਾਈ ਬਥੇਰਾ ਮਨੇ ਕੀਤਾ, ਨਾ ਹਟੇ, ਹਾਰ ਕੇ ਮੈਂ ਭੀ ਚੁਪ ਕਰ ਰਿਹਿਆ। ਪਰ ਮੈਂ ਰਾਜੀ ਨਹੀਂ ਸੀ, ਕਿਸ ੨ ਨੂੰ ਹਟਾਵਾਂ। ਜੂਠਾ ਖਾਣਾ ਭਜਨ ਬਾਲਿਆਂ ਦਾ ਕੰਮ ਨਹੀਂ॥ ਹੋਰ ਜੋ ਕੌਲੀ ਚੀਤੇ ਨੂੰ ਲੈ ਜਾਵੇ ਜਲ ਸੋ ਓਹ ਕੌਲੀ ਸੁਚੀ ਨਹੀਂ, ਇਹ ਸਭ ਨੂੰ ਸੁਣਾਇ ਦੇਨਾ ਅਗੇ ਰਲਾਏ ਦੇਂਦੇ ਥੇ ਕੌਲੀਆਂ ਮੈ। ਹੋਰ ਭਾਈ ਮਨੀ ਸਿੰਘ ਏਹ ਬਾਤ ਚੇਤੇ ਰਖਨੀ ਜਿਸ ਮਨੁਖ ਨੂੰ ਏਥੇ ਦੀ ਬਾਤਿ ਤੂੰ ਸੁਣਾਮੇਂ ਉਸ ਨੂੰ ਬਹੁਤ ਤਕੀਦ ਕਰੀਂ, ਕਿਸ ਕਰਕੇ ਮੁਖਬਰ ਵਿਚ ਫਿਰਦੇ ਨੇ ਅਤੇ ਇਕ ਮੁਖਬਰ ਨੇ ਗੋਰੇ ਨੂੰ ਜਾ ਕੇ ਆਖ ਦਿਤਾ ਸਾਹਿਬ ਰਾਮ ਸਿੰਘ ਨੂੰ ਰਾਮਗੜੀਏ ਆਦਮੀ ਮਿਲ ੨ ਆਉਂਦੇ ਹੈਨ ਤਾਂ ਪੰਜਾਬ ਦਾ ਗੋਰਾ ਜਿਲੇ ਵਾਲਾ ਐਥੇ ਤੁਰਤ ਲਿਖ ਕੇ ਭੇਜ ਦੋਊਗਾ ਆਖੇਗਾ ਤੁਸੀ ਰਾਮ ਸਿੰਘ ਦੀ ਕਿਆ ਖਬਰਦਾਰੀ ਕਰਦੇ ਹੋ, ਰਾਮ ਸਿੰਘ ਦੇ ਆਦਮੀ ਇਸ ਨੂੰ ਮਿਲ ੨ ਜਾਂਦੇ ਹਨ ਤਾਂ ਏਥੇ ਬਾਲੇ ਨੀਚ ਸਾਨੂੰ ਖਬਰ ਨਹੀਂ ਕਿਧਰ ਲੈ ਜਾਨਗੇ। ਇਹ ਤਾਂ ਚੰਗੀ ਜਗਹ ਹੈ, ਜਿਹੜਾ ਔਂਦਾ ਸੋ ਮਿਲ ਹੀ ਜਾਂਦਾ ਹੈ। ਤਕੀਦ ਕਰੀਂ ਤੈਥੋ ਸੁਣ ਕੇ ਏਥੇ ਦੀਆਂ ਬਾਤਾਂ ਬਹੁਤ ਨਾ ਬਕਦੇ ਫਿਰਨ। ਅਗੇ ਅਸਾਂ ਐਵੇਂ

Digitized by Panjab Digital Library/ www.panjabdigilib.org