ਪੰਨਾ:ਕੂਕਿਆਂ ਦੀ ਵਿਥਿਆ.pdf/335

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਾਈ ਰਾਮ ਸਿੰਘ ਦੀਆਂ ਅਰਦਾਸਾਂ

੩੩੧

ਕਰੋ ਛੇਤੀ, ਸਭੇ ਮਿਲ ਕੇ। ਅਰ ਬ੍ਰਨੀ ਭੋਗਾਂ ਦੀ ਕਰਨੀ। ਚੀਨੀ ਘੋੜੀ ਮੰਗਲ ਸਿੰਘ ਨੂੰ ਦੇਣੀ। ਹੋਰ ਬਾਫਰ ਡੰਗ੍ਰ ਘੋੜਾ ਨਾ ਰਖੋ। ਹੋਰ ਏਨਾਂ ਲੋਕਾਂ ਨੇ ਮੇਰੇ ਪਾਸੋਂ ਵੈਰ ਲੈਣਾ ਸੀ ਲੈ ਲਿਆ। ਹੋਰ ਨਾਨੂ ਸਿੰਘ ਦੇ ਭਾਈ ਨੂੰ ਸਦ ਕੇ ਦਿਲਾਸਾ ਦੇਣਾ, ਜੋ ਉਸ ਨੂੰ ਲੋੜ ਹੋਵੈ ਸੋ ਚੀਜ਼ ਦੇਣੀ ਦਿਆ ਸਿੰਘ ਨੂੰ! ਹੋਰ ਮੈਨੂੰ ਏਹੁ ਤਵਕਾ ਨਹੀਂ ਥਾ ਕਿ ਮੇਰੇ ਨਾਲ ਏਨਾ ਲੋਕਾਂ ਨੇ ਇਉਂ ਕਰਨੀ ਹੈ। ਆਪੇ ਸਭ ਕੁਛ ਕਰ ਕੇ ਸਭੋ ਵਾਤ ਮੇਰੇ ਸਿਰ ਲਾਇ ਦਿਤੀ ਜੇ ਸਰਕਾਰ ਅਗੇ ਤੇ ਪੁਛੇ ਤਾਂ ਜਿਸ ਦੀ ਮੈਨੂੰ ਖਬਰ ਥੀ ਉਨਾਂ ਦੀ ਤਾਂ ਮੈਂ ਸਰਕਾਰ ਨੂੰ ਖਬਰ ਕਰ ਦਿਤੀ। ਆਪਨੀ ਜਾਨ ਬਚਾਉਣ ਵਾਸਤੇ ਮੇਰੇ ਸਿਰ ਲਾਇ ਦਿਤੀ ਸਾਰੀ ਵਾਤ। ਅਰ ਜੋ ਅਨੰਦ ਪੜਾਵੇ ਸੋ ਸਭ ਲਾਗੀਆਂ ਨੂੰ ਲਾਗ ਦੇਵੇ, ਨਾ ਕਿਨੇ ਦੇਣਾ ਹੋਵੇ ਤਾਂ ਅਨੰਦ ਨਾ ਪੜਾਵੈ,ਅਗੇ ਬਾਂਗੂ ਆਪਣੀ ਮਰਜੀ ਬਰਤੇ। ਇਹ ਬਾਤ ਸਾਰੇ ਆਖ ਦੇਣੀ। ਅਰ ਮੇਰੇ ਪਿਛੋਂ ਪਿੰਡ ਪਤਲ ਕ੍ਰਿਆ, ਗਊ ਪੁੰਨ, ਬਾਰਾ ਸਭੋ ਕਰਨਾ, ਭੋਗ ਭੀ ਪੁਆਉਣੇ, ਅਗੇ ਮੰਗ ਨਾ ਕਰਨਾ ਹਿੰਦੂਆ ਦੀ ਰੀਤ ਬੀ ਕ੍ਰਨੀ, ਭੋਗ ਬੀ ਪੁਆਉਣਾ। ਹੋਰੁ ਬੁਧਿ ਸਿੰਘ, ਬਾਬੇ ਦੇ ਪਿਛੇ ਪੁੰਨ ਦਾਨ ਕ੍ਰਨਾ ਸਾਧਾਂ ਬਾਮਣਾਂ ਨੂੰ ਭਜਨ ਜੁਮਾਲਨਾ ਜਥਾ ਸਕਤ ਲੀੜਾ ਬੀ ਦੇਨਾ। ਹੋਰ ਬੁਧ ਸਿੰਘ ਜੋ ਮੈਨੂੰ ਏਨੀਂ ਅਪੀਲੀਂ ਛਡ ਦਿਤਾ ਅਛਾ, ਜੇ ਛਡਿਆ ਨਾ ਤੈਂ ਬੁਧਿ ਸਿੰਘ ਮੈਨੂੰ ਮਿਲਿ ਜਾਣਾ, ਤੈਂ ਤਾਂ ਪ੍ਰਮਾਨਾ ਮੇਰੇ ਮਿਲਨ ਦਾ ਲੈ ਕੇ ਆਉਣਾ, ਦਸ ਰੋਜ ਪਾਸ ਰਹਣ ਦਾ। ਜੇ ਨਾ ਪ੍ਰਮਾਨਾ ਦੇਵੇ ਸ੍ਰਕਾਰਿ ਤਾਂ ਤੂੰ ਨਾਂ ਆਈਂ, ਹੋਰ ਕਿਸੇ ਨੂੰ ਭੇਜ ਦੇਈਂ, ਉਸਿਆਰ ਆਦਮੀ ਨੂੰ ਚਾਹੇ ਦਰਬਾਰਾ ਸਿੰਘ ਆਇ ਜਾਵੇ। ਏਹ ਐਥੇ ਦਾ ਬਾਕਵ ਹੈ। ਜੇ ਮੈਂ ਛੇਤੀ ਮਰ ਗਿਆ ਤਾਂ ਨਾਨੁ ਸਿੰਘ ਤੁਸਾ ਦੇ ਪਾਸ ਆਊਗਾ ਜੋ ਬਾਤ ਤੁਸਾਨੂੰ ਨਾਨੂ ਸਿੰਘ ਆਖੇ ਸੋ ਤੁਸੀ ਜਰੂਰ ਕਰਨੀ। ਅਗੇ ਜੋ ਤੁਸਾਂ ਦੀ ਮ੍ਰਜੀ, ਮੈ ਤਾਂ ਦੇਖਣ ਨਹੀਂ ਆਉਣਾ। ਪਰ ਤੇਰੇ ਸਰੀਰ ਦਾ ਮੈਨੂੰ ਮੋਹ ਬਡਾ ਥਾ, ਪ੍ਰਮੇਸ਼ਰ ਦੀ ਮ੍ਰਜੀ ਜੀਉਂਦੇ ਈ ਬਿਛੜ ਗਏ,

Digitized by Panjab Digital Library/ www.panjabdigilib.org