ਪੰਨਾ:ਕੂਕਿਆਂ ਦੀ ਵਿਥਿਆ.pdf/337

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਾਈ ਰਾਮ ਸਿੰਘ ਦੀਆਂ ਅਰਦਾਸਾਂ

੩੩੩

ਕੰਠ ਕਰਨੀ ਜ਼ਰੂਰ, ਤੇ ਇਸ਼ਨਾਨ ਕਰੇ ਤੇ ਬਿਨਾਂ ਪ੍ਰਸਾਦ ਨਹੀਂ ਛਕਣਾ। ਸੀਲ ਸੰਤੋਖ ਸਭ ਨੇ ਰਖਣਾ ਭਜਨ ਅਠੇ ਪਹਿਰ ਕਰਨਾ, ਗੁਰੂ ਸੱਚੇ ਦਾ, ਹੋਰ ਪਰਾਈ ਧੀਅ ਭੈਣ ਆਪਣੀ ਜਾਨਣੀ। ਪਰਾਇਆ ਹੱਕ ਗੁਰੂ ਜੀ ਨੇ ਅਗੇ ਹੀ ਲਿਖ ਛੱਡਿਆ ਹੈ। "ਹਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਇ"। ਜੇ ਕੋਈ ਭਜਨ ਪੁਛ ਕੇ ਨਾ ਕਰੁਗਾ ਉਸ ਦਾ ਮੂੰਹ ਦੁਹੀ ਜਹਾਨੀਂ ਕਾਲਾ ਹੋਗਾ। ਹੋਰ ਕਿਸੇ ਦਾ ਬੋਲ ਕਬੋਲ ਸਹਿ ਜਾਣ ਸਭ ਦਾ, ਜੇ ਕੋਈ ਮਾਰੇ ਕੁਛ ਤਾਂ ਭੀ ਖਿਮਾਂ ਕਰਨੀ ਤੁਸਾਂ ਦਾ ਰਛਕ ਗੁਰੂ ਹੈ ਹਰ ਬਖਤ, ਤੁਸੀ ਬਹੁਤ ਆਪਣੀ ਭਲਾਈ ਛਪਾਉਣ ਦੀ ਕਰਨੀ। ਹਰ ਬਖਤ ਦਵਾਨ ਲਾਉਣਾ ਹਰਿ ਕੀਰਤਨ ਸਬਦ ਕਰਨਾ, ਜੇ ਕਰ ਜਗ ਕਰਨਾ ਚੌਕੇ ਵਿਚ ਚਰਨ ਧੋਇ ਬੜਨਾ॥ ਅਰ ਹੋਮ ਬੀ ਕਰਨਾ, ਪਹਿਲੇ ਚੌਕਾ ਦੇਨਾ, ਹੋਮ ਦੀ ਜਗਾ ਲਕੜੀ ਹੋਮ ਵਿਚ ਪਲਾਸ ਦੀ ਪਾਉਣੀ ਜਾਂ ਬੇਰੀ ਦੀ ਪਾਉਣੀ, ਫੂਕ ਨਹੀਂ ਮਾਰਨੀ, ਹੋਮ ਦੀ ਅੱਗ ਨੂੰ ਪਖੀ ਨਾਲ ਝਲਨਾ, ਪੰਜ ਆਦਮੀ ਹੋਮ ਵਿਚ ਪੋਥੀਆਂ ਉਤੇ ਬਾਣੀ ਪੜ੍ਹਨੀ ਚਉਪਈ, ਜਪੁ, ਜਾਪ, ਚੰਡੀ ਦੀ ਵਾਰ, ਉਗ੍ਰਦੰਤੀ, ਚੰਡੀ ਚਰਿਤ੍ਰ, ਅਕਾਲ ਉਸਤਤ, ਛੇਵਾਂ ਆਦਮੀ ਅਹੂਤੀ ਪਾਵੇ, ਸਤਵਾਂ ਮਗਰੋਂ ਨਾਲ ਜਲ ਦਾ ਛਿਟਾ ਦੇਵੇ ਥੋੜਾ ਥੋੜਾ। ਜੋ ਕੋਈ ਮੰਦਾ ਕਰਮ ਕਰੇ ਜਾਰੀ ਚੋਰੀ ਕਾ ਕਿਸੇ ਥਾਂ ਦੀਵਾਨ ਵਿਚ ਨਹੀਂ ਬੜਨ ਦੇਣਾ, ਜੇ ਕਰ ਜੋਰਾਬਰ ਹੋਵੇ ਤਾਂ ਸਭਨਾਂ ਨੇ ਇਹ ਅਰਦਾਸ ਕਰਨੀ ਜੀ ਨੇ ਗੁਰੂ ਜੀ ਏਹ ਆਦਮੀ ਏਥੇ ਆਉਣ ਜੋਗਾ ਹੀ ਨ ਰਹੇ। ਹੋਰ ਜੀ ਮੇਰੀ ਮਤ ਥੋੜੀ ਹੈ। ਤੁਸੀਂ ਆਪ ਹੀ ਸਭ ਕੁਛ ਸਮਝ ਲੈਣਾ। ਹੋਰ ਜੀ ਸਭ ਨੇ ਹਥ ਜੋੜਨੇ ਪਰਮੇਸਰ ਅਗੇ ਜੋ ਹੈ ਮਹਾਰਾਜ! ਸਾਡਾ ਧਰਮ ਬਣਿਆ ਰਹੇ ਜੀ। ਹੋਰ ਕਛਾਂ ਰੱਖਣੀਆਂ ਪਾਉਚਾ ਪਾਇ ਕੇ ਲਹੁਣਾ, ਹੋਰ ਕਿਸੇ ਦਾ ਮੰਦਾ ਕਰਮ ਛਪਉਣਾ ਨਹੀਂ, ਹੋਰ ਜੀ ਕਿਸੇ ਨੇ ਧੀ ਭੈਣ ਦਾ ਪੈਸਾ ਨਹੀਂ ਲੈਣਾ, ਬਟਾ ਮਹੀਂ ਕਰਨਾ, ਸਦਾ ਗੁਰੂ ਗੁਰੂ ਜਪਦੇ ਰਹਿਣਾ। ਸਾਰੇ ਬਹੀਰ ਨੂੰ ਏਹੁ ਹੁਕਮ ਸੁਣਾ ਦੇਣਾ ਜੇ ਪੰਦਰਾਂ ਸੋਲਾਂ ਬਰਸ

Digitized by Panjab Digital Library/ www.panjabdigilib.org