ਪੰਨਾ:ਕੂਕਿਆਂ ਦੀ ਵਿਥਿਆ.pdf/34

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਪਣਾ ਕਾਰ-ਵਿਹਾਰ

ਸੰਨ ੧੮੪੫-੪੬ (ਸੰਮਤ ੧੯੦੨ ਬਿਕ੍ਰਮੀ) ਦੀ ਲੜਾਈ ਤੋਂ ਬਾਦ[1] ਜਦ ਅੰਗ੍ਰੇਜ਼ਾਂ ਨੇ ਸਿਖ ਰਾਜਧਾਨੀ ਲਾਹੌਰ ਤੇ ਕਬਜ਼ਾ ਕਰ ਲਿਆ ਤਾਂ ਭਾਈ ਰਾਮ ਸਿੰਘ ਨੇ ਫੌਜੀ ਨੌਕਰੀ ਛੱਡ ਦਿੱਤੀ ਤੇ ਆਪਣੇ ਪਿੰਡ ਭੈਣੀ ਆ ਗਏ। ਤਰਖਾਣਾ ਤੇ ਰਾਜਗੀਰੀ ਕੰਮ ਤੋਂ ਤਾਂ ਆਪ ਪਹਿਲਾਂ ਹੀ ਚੰਗੇ ਵਾਕਫ਼ ਸਨ ਇਸ ਲਈ ਕਾਰ ਵਿਹਾਰ ਵਿਚ ਆਪ ਨੂੰ ਕੋਈ ਔਖ ਨਾ ਹੋਇਆ।

ਇਸ ਤਰ੍ਹਾਂ ਕੁਝ ਚਿਰ ਆਪ ਪਿੰਡ ਵਿਚ ਯਾ ਇਰਦ ਗਿਰਦ ਕੰਮ ਕਰਦੇ ਰਹੇ ਅਤੇ ਆਪਣੇ ਪਿਤਾ ਬਾਬਾ ਜੱਸਾ ਸਿੰਘ ਦੇ ਵਿਹਾਰ ਵਿਚ ਹੱਥ ਵਟਾਂਦੇ ਰਹੇ। ਇਸ ਪ੍ਰਕਾਰ ਤਿੰਨ ਚਾਰ ਸਾਲ ਬਤੀਤ ਹੋਏ ਪ੍ਰਤੀਤ ਹੁੰਦੇ ਹਨ। ਸੰਨ ੧੮੫੦ ਈਸਵੀ ਦੇ ਆਲੇ ਦੁਆਲੇ ਆਪ ਲੁਧਿਆਨੇ ਦੇ ਪ੍ਰਸਿੱਧ ਤਰਖਾਣ ਪੰਜਾਬ ਦੇ ਕਾਰਖਾਨੇ ਵਿਚ ਕੰਮ

  1. *A Brief Account of the Kuka Sect, P. 10. ਮਹਾਨ ਕੋਸ਼ (ਪੰਨਾ ੨੦੯੪-੯੫) ਵਿਚ ਲਿਖਿਆ ਹੈ ਕਿ ਭਾਈ ਰਾਮ ਸਿੰਘ ਨੇ ਸੰਨ ੧੮੪੧ (ਸੰਮਤ ੧੮੯੮) ਵਿਚ ਨੌਕਰੀ ਛੱਡ ਕੇ ਛੋਈ ਪਿਡ (ਜ਼ਿਲਾ ਅਟਕ) ਦੇ ਵਸਨੀਕ ਬਾਬਾ ਬਾਲਕ ਸਿੰਘ ਦੇ...ਚਾਟੜੇ ਹੋ ਕੇ ਨਾਮ ਉਪਦੇਸ਼ ਲੀਤਾ। 'ਸਤਿਜੁਗ' ਦੇ ਬਸੰਤ ਨੰਬਰ, ੨੨ ਮਾਘ ੧੯੮੬ (ਪੰਨਾ ੩੦), ਅਨੁਸਾਰ ਇਨ੍ਹਾਂ ਦੇ ਨੌਕਰੀ ਛੱਡਣ ਦੀ ਤਾਰੀਖ ਸੰਨ ੧੮੪੫ ਬਣਦੀ ਹੈ। ਸਰਦਾਰ ਕਾਬਲ ਸਿੰਘ ਜੀ ਨੂੰ ਸ੍ਰਾਪ’ ਦਾ ਜ਼ਿਕਰ ਕਰਕੇ ਲਿਖਿਆ ਹੈ ਕਿ ਉਪ੍ਰਕਤ ਵਾਕਿਆ ਤੋਂ ਬਹੁਤ ਛੇਤੀ ਬਾਦ ਮੁਦਕੀ ਦੀ ਲੜਾਈ ਸ਼ੁਰੂ ਹੋ ਗਈ। ਆਪ ਨੇ 'ਬੰਦੂਕ ਦਰਿਆ ਵਿਚ ਸੁਟ ਘਤੀ’ ਤੇ ‘ਆਪ ਬਿਨਾਂ ਕਿਸੇ ਨੂੰ ਕੁਝ ਕਹੇ ਸੁਣੇ ਭੈਣੀ ਸਾਹਿਬ ਨੂੰ ਆ ਗਏ'। ਜਿਸ ਦਾ ਇਹ ਅਰਥ ਹੈ ਕਿ ਆਪ ਮੁਦਕੀ ਦੀ ਲੜਾਈ ਵਿਚ ਬੰਦੂਕ ਦਰਿਆ ਵਿਚ ਸੁਟ ਕੇ ਬਿਨਾਂ ਆਗਿਆ ਲਏ ਘਰ ਨੂ ਚਲੇ ਆਏ ਸਨ। ਮੁਦਕੀ ਦੀ ਲੜਾਈ ੧੮ ਦਸੰਬਰ ਸੰਨ ੧੯੪੫ ਈਸਵੀ ਨੂੰ ਹੋਈ ਸੀ।