ਪੰਨਾ:ਕੂਕਿਆਂ ਦੀ ਵਿਥਿਆ.pdf/340

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੩੬

ਕੂਕਿਆਂ ਦੀ ਵਿਥਿਆ

ਪਾਂਚ ਪਾਠੀ, ਪਾਂਚ ਧੁਪੀਯੇ ਜਪ ਸਾਹਿਬ ਜੀ ਕੇ ਪਾਠੀ॥ ਪਾਠੀ ਸੁਧ ਰਹਿਣ ਕਿਸੀ ਤਰਾਂ ਕੀ ਗਾਫਲੀ ਨਾਂ ਕਰਨ, ਸਾਰੇ ਧੂਪੀਏ ਪਾਠੀਆਂ ਕੇ ਸਾਥ ਬਦਲ ਜਾਵਨ, ਪਾਠੀਆਂ ਕੀਆਂ ਪੁਸ਼ਾਕਾਂ ਧੋ ਕੇ ਸੁਧ ਕਰੇ, ਕੇਸੀ ਅਸ਼ਨਾਨ ਦਹੀਂ ਸਾਥ ਕਰਨਾਂ ਪਾਠੀਆਂ ਨੇ। ਪਾਠੀਆਂ ਨੇ ਲਾਂਗਰੀਆਂ ਸਮੇਤ ਅੰਮ੍ਰਤ ਛਕ ਕੇ ਲਗਨਾ, ਸਵਾ ਰੁਪੈਯੇ ਕਾ ਕੜਾਹ ਪ੍ਰਸ਼ਾਦਿ ਕਰਨਾ, ਗੁਰੂ ਗਰੰਥ ਸਾਹਿਬ ਜੀ ਕਾ ਪ੍ਰਕਾਸ਼ ਕਰ ਕੇ ਅਠਾ ਯਾ ਬਾਰਾ ਪਹਿਰਾਂ ਔਰ ਸੋਲਾਂ ਪਹਿਰਾਂ ਤੋਂ ਬਾਦ ਸਾਧਾਰਨ ਪਾਠ ਜੈਸਾ ਫਲ ਹੋ ਜਾਤਾ ਹੈ ਔਰ ਕੁੰਭ ਧਰਨਾ ਕੋਰੇ ਬਰਤਨ ਮੈ, ਉਪਰ ਕੌਰਾ ਸਾਫਾ ਧੋਇ ਕੈ ਰਖੈ, ਏਕ ਥਾਲ ਮੇਂ ਬੇਰੀ ਜਾ ਪਲਾਸ ਕੀ ਲਕੜੀ ਗਿਠ ਰਖ ਕਰ ਹੋਮ ਕਰੇ, ਜਪ ਸਾਹਿਬ ਜੀ ਕਾ ਪਾਠ ਸੰਚੀ ਤੋ ਕਰਨਾ, ਅਹੁਤੀ ਹਰ ਏਕ ਪੌੜੀ ਪਰ ਪੌਣੀ, ਲਕੜੀ ਜਲਦੀ ਰਹੇ ਔਰ ਕੋਇਲੇ ਭੀ ਬੇਰੀ ਦੇ ਦਗਦੇ ਰਹਿਣ, ਉਪਰ ਧੂਪ ਪੈਂਦੀ ਰਹੇ ਔਰ ਧੂਪੀਏ ਕੋ ਤਿਨ ਚੀਜਾਂ ਕੀ ਉੜਦੀ ਹੈ, ਦੀਵੇ ਕੀ ਖਬਰ, ਧੂਪ ਔਰ ਜਪ ਸਾਹਿਬ ਕਾ ਪਾਠ ਕਰਨਾਂ।

ਔਰ ਭਗੌਤੀ ਕਾ ਪਾਠ ਪਹਿਲੇ ਭੀ ਕਰਨਾ ਔਰ ਜਪ ਦਾ ਪਾਠ ਕਰ ਕੇ ਪੀਛੇ ਭੀ ਭਗੌਤੀ ਪੜਨੀ, ਔਰ ਇਸੀ ਤਰਾਂ ਪਾਠੀ ਨੇ ਭਗੌਤੀ ਅਰਦਾਸਾ ਸੋਧ ਕੇ ਲਗਨਾ ਔਰ ਅਰਦਾਸਾ ਸੋਧ ਕੇ ਹਟਨਾ। ਔਰ ਪਹਿਰੇਦਾਰ ਬਹੁਤ ਚੁਸਤ ਚਾਹੀਏ ਜਿਸ ਵਕਤ ਗਰੰਥੀ ਵ ਧੂਪੀਆ ਇਸ਼ਾਰਾ ਜਾ ਟਲੀ ਖੜਕਾਵੇ ਫੌਰਨ ਖਬਰ ਲੇਵੇ, ਗ੍ਰੰਥੀਆਂ ਕੀ ਬਦਲਾਈ ਕਰੇ ਜਾ ਕੋਇਲਿਆਂ ਕੀ ਖਵਰਦਾਰੀ ਰਖੇ ਔਰ ਮਾਲਾ ਫੇਰਦਾ ਰਹੇ ਔਰ ਦੀਵੇ ਦੀ ਧੂਪ ਦੀ ਖਬਰਦਾਰੀ ਰਖੇ ਔਰ ਆਏ ਮਨੁਖ ਨੂੰ ਅਟਕਾਵੇ, ਔਰ ਅਰਦਾਸੀਆ ਸੁਧ ਹੋ ਕੇ ਅਰਦਾਸਾ ਕਰੇ ਔਰ ਸਜੇ ਪਾਵੇ ਤਲੇ ਇਕ ਰੁਪੈਆ ਰਖੇ ਔਰ ਨਾਲੀਏਰ ਕੇ ਇਕ ਕੰਭ ਪਰ ਰਖੇ ਏਕ ਪੀਛੇ ਹੋਮ ਕਰੇ, ਕੁੰਭ ਵਾਲ ਨਿਰਯੇਲ ਝਟਕਾ ਕੇ ਵਰਤਾ ਦੇਵੇ ਅਰ ਅਗੇ ਕੋ ਹੋਰ ਤੋਰਨਾਂ ਹੋਵੇ ਤੇ ਉਸੇ ਕੜਾਹ ਪ੍ਰਸ਼ਾਦਿ ਨਾਲ ਭਰ ਦੇਨਾਂ ਕੰਭ ਨਾਲਯੇਰ ਆਦਿ ਸਭ ਚੀਜ਼ਾਂ ਥਾਂਉਂ ਥਾਂਈ ਪਈ ਰਹੇ॥

Digitized by Panjab Digital Library/ www.panjabdigilib.org