ਭਾਈ ਰਾਮ ਸਿੰਘ ਦੀਆਂ ਅਰਦਾਸਾਂ
੩੩੭
ਪਾਠੀਆਂ ਦੀ ਬਹੁਤ ਸੇਵਾ ਕਰਨੀ ਘਿਉ ਦੁਧ ਆਦਿ ਬਹੁਤ ਛਕਾਵਨਾਂ, ਜੈਸੇ ਗੁਰੂ ਗਰੰਥ ਸਾਹਿਬ ਕੋ ਛਕਾਯਾ ਜੋ ਗਰੰਥੀ ਕੋ ਛਕੌਣਾ ਅਕਾਲ ਪੁਰਖ ਕੇ ਮੁਖ ਪੈਂਦਾ ਹੈ, ਜਿਤਨੀ ਫੁਰਸਤ ਹੋਵੇ ਉਤਨੀ ਹੀ ਭੇਟਾ ਦੇਵੇ। ਜਿਤਨੀ ਭੇਟਾ ਦੇਵੇ ਉਤਨੀ ਹੀ ਥੋੜੀ ਹੈ, ਅਮੋਲਕ ਪਾਠ ਹੈ। ਪਾਠੀ ਕੋ ਆ ਗੁਰੂ ਕੋ ਦੀਆ ਏਕ ਬਰਾਬਰ ਹੈ, ਫੁਰਸਤ ਵਾਲਾ ਤੋ ਜਿਤਨੀ ਦੇਵੇ ਉਤਨਾ ਹੀ ਥੋੜਾ ਹੈ, ਔਰ ਗਰੀਬ ਸਿੰਘ ਕੇ ਵਾਸਤੇ ਪਚੀ ਰੁਪੈਯੇ ਮੇਂ ਅਖੰਡ ਪਾਠ ਦਾ ਭੋਗ ਪਾ ਦੇਣਾ, ਔਰ ਸਾਧਾਰਨ ਭੋਗ ਗਰੀਬ ਕੇ ਲੀਯੇ ਪੰਜ ਰੁਪੈਯੇ ਮੇਂ ਪਾ ਦੇਨਾ। ਔਰ ਅਗੇ ਨੂੰ ਜੋ ਪਾਠੀ ਜਾਂ ਧੂਪੀਆ ਹੋਰ ਲੈਣਾ ਹੋਵੇ ਤੇ ਅਰਦਾਸਾ ਕਰਕੇ ਕੁੰਭ ਵਿਚੋਂ ਅੰਮ੍ਰਿਤ ਕਢ ਕੇ ਛਕਾ ਦੇਨਾ॥ ਅਖੰਡ ਪਾਠ ਸਰਬ ਕਾਰਜ ਕੀ ਸਿਧੀ ਦੇਣ ਵਾਲਾ ਹੈ, ਇਕੋਤ੍ਰ ਸੌ ਸਾਧਾਰਨ ਪਾਠ ਜੈਸਾ ਏਕ ਅਖੰਡ ਪਾਠ ਦਾ ਫਲ ਹੈ, ਮਹਾਤਮ ਬਹੁਤ ਹੈ, ਅਸਮੇਧ ਜਗ ਕਲਜੁਗ ਅਖੰਡ ਭੋਗ ਹੈ, ਪੰਜ ਕਕੇ ਕੀ ਰੀਤੀ ਬਿਨਾ ਪਾਠ ਨਹੀਂ ਕਰਨਾ, ਜਿਸ ਤਰਹ ਹੋ ਸਕੇ ਸੁਧ ਪਾਠ ਕਰਨਾਂ॥ ਜਿਸ ਕਾਰਜ ਪਰੋ ਕਰੇ ਸੋ ਕਾਰਜ ਪੂਰਾ ਹੋ ਜਾਵੇਗਾ। ਔਰ ਪਾਠੀ ਜਦ ਕੋਲ ਬੈਠੇ ਦਾਤਨ ਇਸ਼ਨਾਨ ਕਰ ਕੇ ਬੈਠੇ, ਪੁਸ਼ਾਕ ਪਾ ਕੇ ਜਿਤਨਾਂ ਹੋ ਸਕੇ ਸੁਧ ਸੁਚ ਨਾਲ ਕਰਨਾ, ਬਹੁਤ ਭਲਾ ਹੋਵੇਗਾ। ਸਚ ਕਰ ਮੰਨਣਾਂ॥
Digitized by Panjab Digital Library/ www.panjabdigilib.org