ਪੰਨਾ:ਕੂਕਿਆਂ ਦੀ ਵਿਥਿਆ.pdf/342

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾਮਧਾਰੀ ਸਿੰਘਾਂ ਦੀ ‘ਅਰਦਾਸ’

ੴ ਸ੍ਰੀ ਵਾਹਿਗੁਰੂ ਜੀ ਕੀ ਫਤਹ॥

ਸ੍ਰੀ ਭਗਉਤੀ ਜੀ ਸਹਾਇ

ਪਾਤਸ਼ਾਹੀ ੧੨

ਪ੍ਰਿਥਮ ਭਗੌਤੀ ਸਿਮਰ ਕੈ ਗੁਰ ਨਾਨਕ ਲਈ ਧਿਆਇ। ਫਿਰ ਅੰਗਦ ਗੁਰ ਤੇ ਅਮਰ ਦਾਸ ਰਾਮ ਦਾਸੈ ਹੋਈ ਸਹਾਇ। ਅਰਜਨ ਹਰਿ ਗੋਬਿੰਦ ਨੂੰ ਸਿਮਰੌ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭੁ ਦੁਖ ਜਾਇ। ਤੇਗ ਬਹਾਦ੍ਰ ਸਿਮਰੀਐ ਘਰਿ ਨੌ ਨਿਧਿ ਆਵੈ ਧਾਇ॥ ਸਭ ਥਾਈ ਹੋਇ ਸਹਾਇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਂਈ ਹੋਇ ਸਹਾਇ। ਸ੍ਰੀ ਗੁਰੂ ਬਾਲਕ ਸਿੰਘ ਜੀ ਸਿਮਰੀਐ ਜਿਸ ਮਾਰਗ ਦੀਆ ਬਤਾਇ। ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੀਨ ਦੁਨੀ ਦੇ ਵਾਲੀ ਅੰਤ੍ਰਯਾਮੀ ਸ੍ਰੀ ਅਕਾਲ ਪੁਰਖ ਜੀ ਸਿਮਰੀਐ ਜਿਨ ਜਮ ਤੇ ਲੀਆ ਛਡਾਇ॥ ਜੋਤ ਕਾ ਜਾਮਾ ਸ੍ਰੀ ਗੁਰੂ ਹਰੀ ਸਿੰਘ ਜੀ ਸਿਮਰੀਐ ਜਿਨ ਟੁਟੀ ਲਈ ਮਿਲਾਇ॥

ਜਿਨਾਂ ਨਾਮ ਜਪਿਆ ਵੰਡ ਛਕਿਆ, ਧਰਮ ਹੇਤ ਸੀਸ ਦਿਤੇ, ਸਿੱਖੀ ਸਿਦਕ, ਕੇਸਾਂ ਸ੍ਵਾਸਾਂ ਨਾਲ ਨਿਭਾਈ, ਸਚ ਬੋਲਿਆ ਪੜਦੇ ਕਜੇ ਧਰਮ ਹੇਤ ਤੇਗ ਮਾਰੀ, ਦੇਗ ਵਰਤਾਈ, ਤੋਪਾਂ ਅਗੇ ਉਡੇ ਕਾਲੇ ਪਾਣੀਆਂ ਦੇ ਕਸ਼ਟ ਝੱਲੇ, ਫਾਸੀਆਂ ਤੇ ਲਟਕੇ, ਸਤਿਗੁਰਾਂ ਦੇ ਚਰਨਾਂ ਤੇ ਭਰੋਸਾ

Digitized by Panjab Digital Library/ www.panjabdigilib.org