ਪੰਨਾ:ਕੂਕਿਆਂ ਦੀ ਵਿਥਿਆ.pdf/345

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
३४१
ਭਾਈ ਰਾਮ ਸਿੰਘ ਦੇ ਜੀਵਨ-ਕੰਮ ਦਾ ਜਾਇਜ਼ਾ

ਅਕਸਰ ਗੁਰੂ ਕੇ ਲੰਗਰ ਵਿਚ ਖਰਚ ਕੀਤਾ ਜਾਂਦਾ ਸੀ।

ਆਪ ਅਰੰਭ ਤੋਂ ਹੀ ਧਾਰਮਕ ਬਿਤੀ ਵਾਲੇ ਸਨ ਅਤੇ ਮਨ ਦੀ ਸ਼ਾਂਤੀ ਲਈ ਪਹਿਲੇ ਆਪ ਕਿਸੇ ਉਦਾਸੀ ਦੇ ਚੇਲੇ ਬਣੇ ਤੇ ਫੇਰ ਕਿਸੇ ਨਿਰਮਲੇ ਦੇ, ਪਰ ਅੰਤ ਅੰਮ੍ਰਿਤ ਛਕਣ ਪਰ ਜਦ ‘ਵਾਹਿਗੁਰੂ’ ਨਾਮ ਦੀ ਪ੍ਰਾਪਤੀ ਹੋਈ ਤਾਂ ਆਪ ਦੀ ਸਾਰੀ ਭਟਕਣਾ ਦੂਰ ਹੋ ਗਈ, ਮਨ ਦੇ ਅੰਦੇਸੇ ਮਿਟ ਗਏ ਤੇ ਸਦਾ ਲਈ ਤਨ ਭੀ ਸੁਖੀ ਹੋ ਗਿਆ।

ਬਾਬਾ ਬਾਲਕ ਸਿੰਘ ਜਗਿਆਸ-ਅਭਿਆਸੀ ਦੀ ਸੰਗਤ ਨੇ ਆਪ ਵਿਚ ਇਕ ਪਲਟਾ ਲਿਆ ਦਿਤਾ ਅਤੇ ਆਪ ਨੇ ਆਪਣਾ ਜੀਵਨ ਹਿੰਦੂ ਬ੍ਰਾਹਮਣਾਂ ਤੇ ਮੁਸਲਮਾਨ ਪੀਰਾਂ ਫ਼ਕੀਰਾਂ ਦੇ ਅਸਰ ਨਾਲ ਸਿੱਖਾਂ ਵਿਚ ਆ ਵੜੀਆਂ ਕੁਰੀਤਾਂ ਨੂੰ ਦੂਰ ਕਰ ਕੇ ਨਿਰੋਲ ਸਿਖੀ ਦੇ ਪ੍ਰਚਾਰ ਵਲ ਲਾਉਣਾ ਅਰੰਭਿਆ।

ਲੋਕਾਂ ਦੇ ਖਿਆਲਾਤ ਵਿਚ ਤਬਦੀਲੀ ਪੈਦਾ ਕਰਨ ਲਈ ਆਪ ਨੇ ਸਬ ਤੋਂ ਪਹਿਲਾਂ ਬ੍ਰਾਹਮਣਾਂ ਅਤੇ ਆਪਣੇ ਆਪ ਨੂੰ ਗੁਰੂ ਕਹਾਉਣ ਵਾਲੇ ਸੋਢੀਆਂ ਬੇਟੀਆਂ ਦੇ ਵਿਰੁਧ ਇਕ ਜ਼ਬਰਦਸਤ ਆਵਾਜ਼ ਉਠਾਈ ਅਤੇ ਸਿਖਾਂ ਨੂੰ ਹਿੰਦੂ ਧਾਰਮਕ ਗ੍ਰੰਥਾਂ ਵਲੋਂ ਮੋੜ ਕੇ ਗੁਰੂ ਗ੍ਰੰਥ ਸਾਹਿਬ ਵਲ ਜੋੜਨ ਲਈ ਕਿਹਾ ਕਿ:-

[ਗੁਰੂ] ਗੋਬਿੰਦ ਸਿੰਘ ਵਲੋਂ ਪ੍ਰਵਾਣੀਕ [ਆਦਿ] ਗ੍ਰੰਥ ਹੀ ਕੇਵਲ ਸਤਿ ਹੈ, ਜੋ ਧੁਰ ਕੀ ਬਾਣੀ ਹੈ ਅਤੇ ਕੇਵਲ ਇਹ ਹੀ ਪਵਿਤ੍ਰ ਬਾਣੀ ਸਬ ਤੋਂ ਉੱਚੀ ਹੈ, ਕੇਵਲ ਗੁਰੂ ਗੋਬਿੰਦ ਸਿੰਘ ਹੀ ਗੁਰੂ ਹੈ, ਹਰ ਪਾਣੀ ਬਿਨਾ, ਜ਼ਾਤ ਬਰਨ ਦੇ ਲਿਹਾਜ਼ ਦੇ ਸਿਖੀ ਵਿਚ ਸ਼ਾਮਲ ਹੋ ਸਕਦਾ ਹੈ। ਸੋਢੀ, ਬੇਦੀ, ਮਹੰਤ, ਬ੍ਰਾਹਮਣ ਅਤੇ ਇਹੋ ਜਹੇ ਹੋਰ ਦੂਸਰੇ ਸਬ ਪਖੰਡੀ ਬਹੁਰੂਪੀਏ ਹਨ, ਕਿਉਂਕਿ [ਗੁਰੂ] ਗੋਬਿੰਦ ਸਿੰਘ ਤੋਂ ਬਿਨਾਂ ਹੋਰ ਕੋਈ ਗੁਰੂ ਨਹੀਂ ਹੈ, ਦੇਵੀਦ੍ਵਾਰੇ, ਸ਼ਿਵਦ੍ਵਾਲੇ ਤੇ ਮੰਦਰ ਲੁਟ ਦੇ ਸਾਧਨ ਹਨ ਜਿਨ੍ਹਾਂ ਦੀ ਮਾਨਤਾ ਤੇ ਯਾਤ੍ਰਾ

Digitized by Panjab Digital Library/ www.panjabdigilib.org