ਪੰਨਾ:ਕੂਕਿਆਂ ਦੀ ਵਿਥਿਆ.pdf/346

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

੩ ੪ ੨ ਕੂਕਿਆਂ ਦੀ ਵਿਥਿਆ fਘਿਰਣਾ ਯੋਗ ਹੈ, ਬੁਤ ਤੇ ਬੁਤ-ਪੂਜਾ ਪ੍ਰਮਾਤਮਾਂ ਦਾ ਨਿਰਾਦਰ ਹੈ ਜੋ fਖਿਆ ਨਹੀਂ ਕੀਤੀ ਜਾਏਗੀ ! ਨਵੇਂ ਸਜੇ ਸਿਖਾਂ ਨੂੰ ਗੁਰੂ ਗੋਬਿੰਦ ਸਿੰਘ ਦੇ ਗੁੰਬ ਪੜਨ ਦੀ ਹੀ ਆਗਿਆ ਹੈ ਹੋਰ ਕਿਸੇ ਗ੍ਰੰਥ ਦੀ ਨਹੀਂ।* ਰਹਿਤ ਵਿਚ ਢਿੱਲੇ ਹੁੰਦੇ ਜਾ ਰਹੇ ਦੇਖ ਕੇ ਆਪ ਨੇ ਸਿਖਾਂ ਨੂੰ ਕੜਾ, ਕਛ ਤੇ ਕਿਰਪਾਨ ਦੇ ਪੂਰਣ ਤੇ ਪੱਕੇ ਧਾਰਨੀ ਹੋਣ ਅਤੇ ਇਸਤਰੀਆਂ ਨੂੰ ਭੀ ਮਰਦਾਂ ਦੀ ਤਰਾਂ ਹੀ ਖੰਡੇ ਦਾ ਅੰਮ੍ਰਿਤ ਛਕਣ ਅਤੇ ਪੂਰਣ ਰਹਿਤ ਰਖਣ ਦਾ ਪ੍ਰਚਾਰ ਕੀਤਾ ਅਤੇ ਸਿੰਘਾਂ ਨੂੰ ਅਨਮਤੀਆਂ ਦੇ ਸੰਗ ਅਤੇ ਅਨਮਤੀ ਰੀਤ ਤੋਂ ਵਰਜਿਆ । ਇਸ ਦਾ ਜ਼ਿਕਰ ਕਰਦਾ ਹੋਇਆ ਭਾਈ ਕਾਲਾ ਸਿੰਘ ਲਿਖਦਾ ਹੈ:ਕੜਾ ਕਛ ਕਿਰਪਾਨ ਇਸ਼ਨਾਨ ਕੇਸੀਂ, ਅੰਮ੍ਰਿਤ ਪਾਨ ਕਰਨ ਨਰ ਨਾਰ ਵਾਰੀ। ਮੜੀ ਗੋਰ ਭੇਰੋਂ ਭੂਤ ਛੱਡ ਦੇਵੇ, ਨਹੀਂ ਮੰਨਣੇ ਭੁੱਲ ਅਵਤਾਰ ਵਾਰੀ । ਰਾਮ ਕਿਸ਼ਨ ਤੇ ਬਿਬਨ ਗਣੇਸ਼ ਆਦਕ, ਛਡੋ ਵੇਦ ਪੁਰਾਣ ਦੀ ਕਾਰ ਵਾਰੀ । ਗੁਰੂ ਗ੍ਰੰਥ ਜੀ ਬਾਝ ਨਾ ਹੋਰ ਪੂਜਣ, ਏਹੁ ਹੁਕਮ ਸਾਡਾ ਵਾਰ ਵਾਰ ਵਾਰੀ । + + + + ਕੜਾ ਕਛ 'ਕਿਰਪਾਨ ਇਸ਼ਨਾਨ ਕੇਸੀਂ, ਔਰਤ ਮਰਦ ਨੂੰ ਹੁਕਮ ਸੁਣਾਇਆ ਹੈ । ਨਹੀਂ ਵਰਤਣਾ ਨਾਲ ਸੰਗੀਆਂ ਦੇ, ਸੁੱਕਾ ਅੰਨ ਭੀ ਨਾ ਲੈ ਖਾਇਆ ਹੈ ।

  • ਦੇਖੋ ਪੰਨਾ ੩੨-੩੩ ॥

ਕਾਲਾ ਸਿੰਘ ਲਿਖਤ ਸਿੰਘ ਨਾਮਧਾਰੀਆਂ ਦਾ ਸ਼ਹੀਦ ਬਿਲਾਸ, ਪੰਨਾ ੩ । Digitized by Panjab Digital Library / www.panjabdigilib.org