ਸਮੱਗਰੀ 'ਤੇ ਜਾਓ

ਪੰਨਾ:ਕੂਕਿਆਂ ਦੀ ਵਿਥਿਆ.pdf/347

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਾਈ ਰਾਮ ਸਿੰਘ ਦੇ ਜੀਵਨ-ਕੰਮ ਦਾ ਜਾਇਜ਼ਾ

੩੪੩

ਮੜੀ ਗੋਰ ਢਾਹੇ ਹੋਰ ਪੀਰ ਖਾਨੇ,

ਜਾਪ ਇਕ ਅਕਾਲ ਜਪਾਇਆ ਹੈ।

ਛੱਡੇ ਵੇਦ ਕਤੇਬ ਪੁਰਾਣ ਸਾਰੇ,

ਪਾਠ ਗੁਰੂ ਗ੍ਰੰਥ ਕਰਾਇਆ ਹੈ।*

ਅਲੋਪ ਹੋ ਰਹੀ ਆਨੰਦ ਵਿਆਹ ਦੀ ਰਸਮ ਨੂੰ ਮੁੜ ਆਪ ਨੇ ਸੁਰਜੀਤ ਕੀਤਾ ਅਤੇ ਹੋਰ ਰੀਤਾਂ ਨੂੰ ਗੁਰਮਤ ਦੇ ਸੱਚੇ ਵਿਚ ਢਾਲਣ ਦਾ ਯਤਨ ਆਰੰਭਿਆ। ਖੁਦ ਬਾਬਾ ਰਾਮ ਸਿੰਘ ਚੂੰਕਿ ਪ੍ਰਚਾਰ ਲਈ ਹਰ ਥਾਂ ਪੁਜ ਨਹੀਂ ਸਨ ਸਕਦੇ ਅਤੇ ਨਾ ਹੀ ਦੂਰ ਦੁਰਾਡੇ ਇਲਾਕਿਆਂ ਤੋਂ ਲੋਕ ਭੈਣੀ ਪੁਜ ਸਕਦੇ ਸਨ ਇਸ ਲਈ ਆਪ ਨੇ ਪ੍ਰਚਾਰ ਦੇ ਹਲਕੇ ਮੁਕਰਰ ਕਰ ਦਿੱਤੇ ਤੇ ਓਥੇ ਆਪਣੇ ਨਾਇਬ ਨਿਯਤ ਕੀਤੇ ਜਿਨ੍ਹਾਂ ਦਾ ਨਾਮ ਸੂਬੇ ਧਰਿਆ। ਇਨ੍ਹਾਂ ਦੀ ਗਿਣਤੀ ੨੨ ਸੀ। ਇਨ੍ਹਾਂ ਤੋਂ ਇਲਾਵਾ ਕਾਬਲ ਵਿਚ ਭਾਈ ਬਿਸ਼ਨ ਸਿੰਘ, ਗਵਾਲੀਆਰ ਵਿਚ ਭਾਈ ਨਰੈਣ ਸਿੰਘ, ਬਨਾਰਸ ਵਿਚ ਭਾਈ ਕਾਨ੍ਹ ਸਿੰਘ, ਤੇ ਇਕ ਸਿੰਘ ਨਿਪਾਲ ਵਿਚ ਪ੍ਰਚਾਰਕ ਨਿਯਤ ਕੀਤਾ ਤੇ ਇਸੇ ਤਰਾਂ ਲਖਨਊ, ਹੈਦਰਾਬਾਦ ਦੱਖਣ ਰਿਆਸਤ, ਆਦਿ ਵਿਚ ਭੀ ਆਪਣੇ ਪ੍ਰਚਾਰਕ ਭੇਜੇ। ਸੂਬਿਆਂ ਦੀ ਥਾਪਣਾ ਸੰਨ ੧੮੬੩ ਦੇ ਆਲੇ ਦੁਆਲੇ ਹੋਈ ਅਤੇ ਸੰਨ ੧੮੬੪ ਵਿਚ ਇਹ ਥਾਓਂ ਥਾਈਂ ਪ੍ਰਚਾਰ ਕਰਦੇ ਦਿਸਦੇ ਹਨ।

ਇਸ ਦਾ ਨਤੀਜਾ ਇਹ ਹੋਇਆ ਕਿ ਪੰਜਾਬ ਦੇ ਹਰ ਇਲਾਕੇ ਵਿਚ ਸਿਖੀ ਪ੍ਰਚਾਰ ਦੀ ਇਕ ਲਹਿਰ ਚਲ ਪਈ ਤੇ ਲੋਕ ਖੰਡੇ ਦਾ ਅੰਮ੍ਰਿਤ ਛਕ ਕੇ ਸਿੰਘ ਸਜਣੇ ਸ਼ੁਰੂ ਹੋ ਗਏ। ਅਰੰਭ ਵਿਚ ਏਸ ਲਹਿਰ ਦਾ ਜ਼ਿਆਦਾ ਜ਼ੋਰ ਲੁਧਿਆਣਾ, ਹੋਸ਼ਿਆਰਪੁਰ, ਸਿਆਲਕੋਟ, ਅੰਮ੍ਰਿਤਸਰ ਦੇ ਜ਼ਿਲਿਆਂ ਵਿਚ ਸੀ ਜੋ ਪਿੱਛੋਂ ਲਾਹੌਰ, ਗੁਜਰਾਂਵਾਲਾ


*ਕਾਲਾ ਸਿੰਘ, ਪੰਨਾ ੮-੯।

Digitized by Panjab Digital Library/ www.panjabdigilib.org