ਮੁਸ਼ਕਲ ਸੀ ਕਿਉਂਕਿ ਇਸ ਦਾ ਜ਼ਿਕਰ ਕੋਈ ਭੀ ਕੂਕਾ ਨਹੀਂ ਸੀ ਕਰਦਾ।
ਬਾਬਾ ਰਾਮ ਸਿੰਘ ਦੇ ਸਮੇਂ ਆਪਣੇ ਆਪ ਨੂੰ ਗੁਰੂ ਕਹਾਉਣ ਵਾਲੇ ਕਈ ਸੋਢੀ ਤੇ ਬਦੀ ਲੋਕਾਂ ਨੂੰ ਚਰਨ-ਪਾਹੁਲ ਦਿਆ ਕਰਦੇ ਸਨ, ਜਿਸ ਦਾ ਤਰੀਕਾ ਇਹ ਸੀ ਕਿ ਨਿਰਮਲ ਜਲ ਵਿਚ ਇਹ ਆਪਣੇ ਸੱਜੇ ਪੈਰ ਦਾ ਅੰਗੁਠਾ ਡੋਬ ਕੇ ਲੋਕਾਂ ਨੂੰ ਪਿਲਾਇਆ ਕਰਦੇ ਸਨ। ਬਾਬਾ ਰਾਮ ਸਿੰਘ ਨੇ ਗੁਰੂ ਗੋਬਿੰਦ ਸਿੰਘ ਦੇ ਖੰਡੇ ਦੇ ਅੰਮ੍ਰਿਤ ਦੀ ਮੌਜੂਦਗੀ ਵਿਚ ਇਸ ਨੂੰ ਮਨਮਤ ਦਸਿਆ ਤੇ ਖੰਡੇ ਦੀ ਪਾਹੁਲ ਨੂੰ ਹੀ ਪ੍ਰਵਾਣਿਆ ਤੇ ਪ੍ਰਚਾਰਿਆ। ਪਰ ਆਪ ਨੇ ਪਾਹੁਲ ਦੇ ਪਿਛੋਂ ਯਾ ਉਸੇ ਤਰ੍ਹਾਂ ਹੀ ਕੰਨ ਵਿਚ ਗੁਰਮੰਤ੍ਰ ਦੇਣ ਦੇ ਤਰੀਕੇ ਨੂੰ ਨਾ ਵਰਜਿਆ। ਸ਼ਾਇਦ ਇਸ ਤੋਂ ਆਪ ਦਾ ਮਨਸ਼ਾ ਲੋਕਾਂ ਵਿਚ ਪਏ ਹੋਏ ਪੁਰਾਣੇ ਪ੍ਰਭਾਵ ਦਾ ਫ਼ਾਇਦਾ ਉਠਾ ਕੇ ਉਨ੍ਹਾਂ ਨੂੰ ਨਾਮ ਜਪਨ ਵਲ ਲਾਉਣਾ ਹੋਵੇ ਯਾ ਸ਼ਾਇਦ ਕੋਈ ਵਿਲਖਣਤਾ ਪੈਦਾ ਕਰ ਦੇਣਾ ਹੋਵੇ, ਪਰ ਆਪ ਦਾ ਗੁਰਮੰਤ੍ਰ ਕੇਵਲ ਵਾਹਿਗੁਰੂ ਸਬਦ ਸੀ ਜਿਸ ਦੇ ਜਾਪ ਦੀ ਕਿ ਆਪ ਪ੍ਰੇਰਣਾ ਕਰਿਆ ਕਰਦੇ ਸਨ।
ਆਪ ਆਪਣੇ ਸਰਧਾਲੂਆਂ ਨੂੰ ਢੋਲਕੀ ਨਾਲ ਹੱਲੇ ਦੇ ਸ਼ਬਦ ਪੜ੍ਹਣ ਦੀ ਪ੍ਰੇਰਨਾਂ ਕਰਦੇ ਸਨ ਤਾਕਿ ਆਮ ਸੰਗਤਾਂ ਭੀ ਸ਼ਬਦ ਕੀਰਤਨ ਵਿਚ ਸ਼ਾਮਲ ਹੋ ਸਕਣ। ਇਸ ਤਰ੍ਹਾਂ ਸ਼ਬਦ ਪੜ੍ਹਦੇ ਪੜ੍ਹਦੇ ਕਈ ਕੂਕੇ ਮਸਤਾਨੇ ਹੋ ਜਾਂਦੇ ੩ ਮਸਤੀ ਦੀ ਲੋਰ ਵਿਚ ਬੇਸੁਧ ਹੋਏ ਹੋਏ ਕੂਕਾਂ ਮਾਰਨ ਲੱਗ ਪੈਂਦੇ, ਜਿਸ ਨਾਲ ਕਿ ਹੌਲੀ ਹੌਲੀ ਇਨ੍ਹਾਂ ਦਾ ਨਾਮ ਹੀ ਕੂਕੇ ਪੈ ਗਿਆ ਅਤੇ ਇਤਨਾਂ ਪ੍ਰਸਿਧ ਹੋਇਆ ਕਿ ਨਾਮਧਾਰੀ ਨਾਮ ਲੋਕਾਂ ਨੂੰ ਪਤਾ ਹੀ ਨਾ ਰਿਹਾ।
ਆਪ ਦਾ ਵਿਚਾਰ ਪੁਰਾਣੇ ਸਾਧਾਂ ਦੀ ਤਰਾਂ ਕੋਈ ਵੇਹਲੜਾਂ ਦਾ ਟੋਲਾ ਖੜਾ ਕਰ ਦੇਣਾ ਨਹੀਂ ਸੀ। ਇਸ ਲਈ ਆਪ ਉਨ੍ਹਾਂ ਨੂੰ ਕਿਰਤ ਕਮਾਈ ਕਰ ਕੇ ਗੁਜ਼ਾਰਾ ਕਰਨ ਦਾ ਉਪਦੇਸ਼ ਕਰਦੇ ਸਨ। ਕਈ