ਪੰਨਾ:ਕੂਕਿਆਂ ਦੀ ਵਿਥਿਆ.pdf/35

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਪਣਾ ਕਾਰ ਵਿਹਾਰ

੩੧

ਕਰਦੇ ਸਨ। ਪਤਾ ਨਹੀਂ ਪੰਜਾਬੇ ਨਾਲ ਕਿਸ ਗੱਲੋਂ ਤੇ ਕਿਵੇਂ ਵਿਗਾੜ ਹੋ ਗਿਆ ਯਾ ਕੀ ਹੋਇਆ ਕਿ ਭਾਈ ਰਾਮ ਸਿੰਘ ਉਸ ਦੀ ਚੋਖੀ ਰਕਮ ਲੈ ਕੇ ਬਿਨਾਂ ਉਸ ਨੂੰ ਦੱਸੇ ਦੇ ਚਲੇ ਗਏ। ਅਸਲ ਹਾਲਤ ਦਾ ਪਤਾ ਲੱਗੇ ਬਿਨਾਂ ਕੋਈ ਰਾਏ ਕਾਇਮ ਕਰ ਸਕਣਾ ਮੁਸ਼ਕਲ ਹੈ, ਪਰ ਭਾਈ ਰਾਮ ਸਿੰਘ ਦੇ ਅਗਲੇ ਪਿਛਲੇ ਆਮ ਜੀਵਨ ਨੂੰ ਦੇਖ ਕੇ ਕਿਸੇ ਕੋਝੇ ਸ਼ੱਕ ਦੀ ਸੰਭਾਵਨਾ ਨਹੀਂ ਹੁੰਦੀ।

ਪੰਜਾਬ ਦੇ ਕਾਰਖਾਨਿਓਂ ਨਿਕਲ ਆਉਣ ਪਿੱਛੋਂ ਭਾਈ ਰਾਮ ਸਿੰਘ ਨੇ ਆਪਣੇ ਪਿੰਡ ਭੈਣੀ ਵਿਚ ਲੋਹੇ ਕੱਪੜੇ ਆਦਿ ਦੀ ਹੱਟੀ ਪਾ ਲਈ। ਇਸ ਕੰਮ ਵਿਚ ਆਪ ਦਾ ਇਕ ਭਾਈਵਾਲ ਸੀ ਜੋ ਕੁਝ ਚਿਰ ਪਿਛੋਂ ਦੁਕਾਨ ਦੀ ਸਾਰੀ ਨਕਦੀ ਲੈ ਕੇ ਚਲਦਾ ਬਣਿਆ।

ਇਸ ਤੋਂ ਬਾਦ ਭੀ ਆਪਣੀ ਉਪਜੀਵਕਾ ਵਾਸਤੇ ਕਿਰਤ ਕਮਾਈ ਲਈ ਆਪ ਨੇ ਆਪਣੀ ਦੁਕਾਨ ਜਾਰੀ ਰੱਖੀ। ਇਸ ਦੇ ਸੰਨ ੧੮੬੬ ਤੱਕ ਚਲਦੇ ਹੋਣ ਦਾ ਸਬੂਤ ਇਸ ਸਾਲ ਦੀ ਸਰਕਾਰੀ ਰਿਪੋਰਟ ਵਿਚੋਂ ਮਿਲਦਾ ਹੈ ਜਿਸ ਵਿਚ ਲਿਖਿਆ ਹੋਇਆ ਹੈ ਕਿ ਭਾਈ ਰਾਮ ਸਿੰਘ ਦਸ ਕੁ ਸਾਲ ਤੋਂ ਇਕ ਕਿਸਮ ਦੀ ਬਾਣੀਏ ਦੀ ਹੱਟੀ ਚਲਾ ਰਿਹਾ ਹੈ ਜਿਸ ਵਿਚ ਕਿ ਪਰਚੂਨ ਸੌਦਾ ਤੇ ਲੋਹਾ ਵਿਕਦਾ ਹੈ। 'ਪੰਥ ਪ੍ਰਕਾਸ਼' ਵਿਚ ਗਿਆਨੀ ਗਿਆਨ ਸਿੰਘ ਨੇ ਲਿਖਿਆ ਹੈ ਕਿ ਰਾਮ ਸਿੰਘ ਲੋਹੇ ਕਪੜੇ ਆਦਿ ਦੀ ਦੁਕਾਨ ਕਰਦਾ ਸੀ ਅਤੇ ਉਸ ਵਿੱਚੋਂ ਜੋ ਮੁਨਾਫ਼ਾ ਹੁੰਦਾ, ਉਸ ਤੇ ਆਪਣੀ ਗੁਜ਼ਰਾਨ ਕਰਦਾ। ਹੋਰ ਜੋ ਕੁਝ ਸ਼ਰਧਾਲੂਆਂ ਵਲੋਂ ਆਉਂਦਾ, ਉਹ ਲੰਗਰ ਵਿਚ ਪਾ ਦਿੱਤਾ ਜਾਂਦਾ।[1]

ਸੰਨ ੧੮੫੦ ਈਸਵੀਂ ਤੋਂ ੧੮੫੫ ਦੇ ਸਮੇਂ ਵਿਚ, ਕਿਹਾ ਜਾਂਦਾ ਹੈ, ਕਿ ਆਪ ਨੇ ਕੁਝ ਥਾਈਂ ਰਾਜਾਂ ਤਰਖਾਣਾਂ ਦੇ ਮਿਸਤ੍ਰੀ ਦੀ

  1. A Brief Account of the Kuka Sect (1866), p. 10; ਗਿਆਨ ਸਿੰਘ, ਪੰਥ ਪ੍ਰਕਾਸ਼ (ਦੂਜੀ ਵਾਰ), ੮੭੭