ਇਸ ਵੇਲੇ, ਪ੍ਰਤੀਤ ਹੁੰਦਾ ਹੈ, ਕਿਸੇ ਚਤੁਰ ਸ਼ਰਧਾਲੂ ਨੇ ਆਪਣੀ ਇਛਾ ਅਨੁਸਾਰ ਭਾਈ ਰਾਮ ਸਿੰਘ ਦੀ ਪ੍ਰਭਤਾ ਸਬੰਧੀ ਕੁਝ ਕੁ ਗੱਲਾਂ ਰਲਾ ਕੇ ਸੌ ਸਾਖੀ ਲਿਆ ਨਸ਼ਰ ਕੀਤੀ। ਸੌ ਸਾਖੀ ਵਿਚ ਯਾ ਹੋਰ ਲਿਖਤੀ ਪੋਥੀਆਂ ਵਿਚ ਰਲੇ ਪਾ ਦੇਣਾ ਕੋਈ ਨਵੀਂ ਗੱਲ ਨਹੀਂ ਸੀ। ਸੰਨ ੧੮੬੦-੬੨ ਤੋਂ ਵੀਹ ਕੁ ਵਰੇ ਪਹਿਲਾਂ ੧੮੪੦-੪੨ ਵਿਚ ਮਹਾਰਾਜਾ ਰਣਜੀਤ ਸਿੰਘ ਤੋਂ ਬਾਦ ਆਪਣੇ ਖਾਨਦਾਨ ਦੀ ਪ੍ਰਭਤਾ ਲਈ ਲੋਕਾਂ ਵਿਚ ਖਿਆਲ ਪੈਦਾ ਕਰਨ ਤੇ ਰਸਤਾ ਸਾਫ਼ ਕਰਨ ਵਾਸਤੇ ਡੋਗਰਿਆਂ ਨੇ ਭੀ ਇਹ ਸਾਧਨ ਵਰਤਿਆ ਸੀ ਤੇ ਪੰਜਾਬ ਦੀ ਗੱਦੀ ਤੇ ਇਕ ਪਹਾੜੀਏ ਦੇ ਰਾਜ ਕਰਨ ਦੀ ਗੱਲ ਲਿਆ ਪਾਈ ਸੀ। ਜਿਨ੍ਹਾਂ ਨੂੰ ਕਦੀ ਪੁਰਾਤਨ ਲਿਖਤਾਂ ਵਿਚ ਕੀਤੀਆਂ ਗਈਆਂ ਮਿਲਾਵਟਾਂ ਦੀ ਤਹਿ ਵਿਚ ਜਾਣ ਤੇ ਟਾਕਰੇ ਕਰਨ ਦਾ ਮੌਕਾ ਮਿਲਿਆ ਹੈ ਯਾ ਜਿਨ੍ਹਾਂ ਨੇ ਜਾਹਲ-ਸਾਜ਼ੀਆਂ ਦੇ ਹਾਲ ਪੜ੍ਹੇ ਤੇ ਦੇਖੇ ਪੜਤਾਲੇ ਹਨ ਯਾ ਜਿਨ੍ਹਾਂ ਨੂੰ ਪਤਾ ਹੈ ਕਿ ਕਿਵੇਂ ਅੰਗ੍ਰੇਜ਼ਾਂ ਦੇ ਨਵੇਂ ਨਵੇਂ ਇੱਥੇ ਆਉਣ ਪਰ ਕਈ ਰਾਜਿਆਂ ਤੇ ਚਤੁਰ ਲੋਕਾਂ ਨੇ ਸਨਦਾਂ, ਪਟੇ ਤੇ ਹੋਰ ਦਸਤਾਵੀਜ਼ਾ ਪੇਸ਼ਾ-ਵਰ ਜਾਹਲਸਾਜ਼ਾਂ ਕੋਲੋਂ ਬਣਵਾਈਆਂ ਤੇ ਫੇਰ ਉਨ੍ਹਾਂ ਨੂੰ ਭਿਜੀ ਹੋਈ ਤੂੜੀ ਵਿਚ ਦਬਵਾ ਕੇ ਯਾ ਹੋਰ ਕਈ ਦੂਸਰੇ ਢੰਗਾਂ ਨਾਲ ਪੁਰਾਣੀਆਂ, ਬੋਦੀਆਂ, ਗਰਗਰੀਆਂ ਤੇ ਕੀੜੇ ਖਾਧੀਆਂ ਵਰਗਾ ਕੀਤਾ, ਉਨ੍ਹਾਂ ਵਾਸਤੇ ਇਹ ਗੱਲ ਕੋਈ ਹੈਰਾਨੀ ਵਾਲੀ ਨਹੀਂ। ਦੂਰ ਜਾਣ ਦੀ ਲੋੜ ਨਹੀਂ। ਥੋੜਾ ਚਿਰ ਹੀ ਹੋਇਆ ਹੈ ਇਹ ਗੱਲ ਨਿਕਲੀ ਸੀ ਕਿ ਬਾਬੂ ਤੇਜਾ ਸਿੰਘ ਭਸੌੜ ਵਾਲਿਆਂ ਨੇ ਇਕ ਐਸੀ ਗੁਰੂ ਗਰੰਥ ਸਾਹਿਬ ਦੀ ਬੀੜ ਨਵੀਂ ਲਿਖਵਾ ਕੇ, ਜਿਸ ਵਿਚ ਕਿ ਗੁਰੂ ਗੋਬਿੰਦ ਸਿੰਘ ਦੀ ਬਾਣੀ ਮਿਲਾਈ ਗਈ ਸੀ ਤੇ ਹੋਰ ਕੁਝ ਅਦਲਾ ਬਦਲੀਆਂ ਕੀਤੀਆਂ ਗਈਆਂ ਸਨ, ਪੁਰਾਣੀ ਵਰਗੀ ਕਰਨ ਲਈ ਕਿਸੇ ਥਾਂ ਦਬਵਾਈ ਸੀ ਤੇ ਕਾਬਲ ਦੇ ਕਿਸੇ ਸਿੱਖ ਦੇ ਸੁਫਨੇ ਦੇ ਆਧਾਰ ਤੇ ਉਸ ਨੂੰ ਪਰਗਟ ਕਰਨ ਲਈ ਕਈ ਪ੍ਰਕਾਰ ਦੇ ਯਤਨ
ਪੰਨਾ:ਕੂਕਿਆਂ ਦੀ ਵਿਥਿਆ.pdf/351
Jump to navigation
Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੩੪੭
ਭਾਈ ਰਾਮ ਸਿੰਘ ਦੇ ਜੀਵਨ-ਕੰਮ ਦਾ ਜਾਇਜ਼ਾ
Digitized by Panjab Digital Library/ www.panjabdigilib.org
