ਪੰਨਾ:ਕੂਕਿਆਂ ਦੀ ਵਿਥਿਆ.pdf/357

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੩੫੩
ਭਾਈ ਰਾਮ ਸਿੰਘ ਦੇ ਜੀਵਨ-ਕੰਮ ਦਾ ਜਾਇਜ਼ਾ

ਜੋ ਗੁਰੂ ਜੀ ਨੂੰ ਭਾਵੇ। ... ... ॥ ੨੦ ॥

... ... ਕੋਈ ਮੈਨੂੰ ਤਾਂ ਗਰ ਬਣਨ ਦੀ ਲੋੜ ਨਹੀਂ ਹੈ, ਨਾ ਮੈਂ ਗੁਰੂ ਹਾਂ, ਮੈਂ ਤਾਂ ਹੁਕਮੀ ਬੰਦਾ ਹਾਂ। ਮੇਰੇ ਨਾਲ ਜਹਾਨ ਨੇ ਬੇਅਰਬ ਦਾਵਾ ਬੰਨਿਆ ਹੈ ... ... ... ॥ ੨੧ ॥

... ... ਸੋ ਜੀ ਮੈਂ ਤਾਂ ਜੋ ਲਿਖਿਆ ਹੈ ਸੋ ਇਹ ਸੋ ਈ ਲਿਖਿਆ ਹੈ ਜੋ ਗੁਰੂ ਜੀ ਦਾ ਹੁਕਮ ਹੈ, ਮੈਂ ਆਪਣੇ ਮਨ ਤੇ ਨਹੀਂ ਕੁਛ ਲਿਖਦਾ। ਮੈਂ ਗੁਰੂ ਨਹੀਂ ਰਪਟੀਏ ਕੀ ਮਾਫਕ ਹਾਂ। ਪਰ ਏਹ ਹੁਕਮ ਗਰ ਦਾ ਹੈ, ਦਸ ਪਾਤਸ਼ਾਹੀਆਂ ਦਾ ... ... ਹੋਰ ਕੀ ਲਿਖਣਾ ਹੈ ਸਾਰੀ ਬਾਤ ਇਹ ਹੈ ਬਾਰੰਬਾਰ ਬੇਨਤੀ ਕਰਨੀ, ਜੋ ਹੇ ਗੁਰੂ ਜੀ ਆਪਣਾ ਹੁਕਮ ਮਨਾਈਂ ਜੋ ਤੈਂ ਗੁਰੂ ਗ੍ਰੰਥ ਜੀ ਮੈਂ ਲਿਖਾ ਹੈ ... ... ॥ ੨੩ ॥

... ... ਮੇਰੇ ਸਰੀਰ ਦਾ ਕਾਲ ਬਰਗਾ ਭੈ ਹੈ ਪਰਮੇਸਰ ਨੇ ਪਾਇ ਛੋਡਾ ਹੈ ਇਨਾਂ ਨੂੰ। ਮੈਂ ਤੇ ਜੀ ਨਾ ਭੈ ਦੇਣ ਜੋਗਾ ਹਾਂ, ਨਾ ਕੁਝ ਬਖਸ਼ ਈ ਕਰਨ ਜੋਗਾ ਹਾਂ। ਸਭ ਕੁਛ ਗੁਰੂ ਜੀ ਦੇ ਹੀ ਹਥ ਮੈਂ ਹੈ। ... ... ... ੩੧ ॥

... ... ਮੈਂ ਤਾਂ ਹਮੇਸ਼ਾਂ ਗੁਰੂ ਜੀ ਪਾਸੋਂ ਮੰਗਦਾ ਹਾਂ। ਜੋ ਹੇ ਗੁਰੂ ਜੀ ਨਾਮਧਾਰੀਆਂ ਨੂੰ ਸਾਰੇ ਈ ਸਖ ਦੇਇ। ਸੱਚੇ ਪਾਤਸ਼ਾਹ ਤੇਰੇ ਜੰਤ ਹਾਂ, ਤੇਰੇ ਲੜ ਆਇ ਲਗੇ ਹਾਂ, ਜਿਉਂ ਜਾਣੇਂ ਤਿਉਂ ਬਖਸ਼। ਅੱਗੇ ਬਖਸ਼ਨ ਵਾਲਾ ਗੁਰੂ ਹੈ, ਮੈਂ ਤਾਂ ਕੁਛ ਨਹੀਂ ਕਰ ਸਕਦਾ। ... ... ੩੯ ॥

... ... ਹੋਰ ਸੰਗਤਿ ਦੇ ਵਿਛੋੜੇ ਦਾ ਬੜਾ ਦੁਖ ਹੈ। ਏਹ ਦੁਖ ਗੁਰੂ ਮੇਟੂਗਾ ਤਾਂ ਮਿਟ ਜਾਊ। ਹੋਰ ਸਾਡੀਆਂ ਤਾਂ ਅਰਜਾਂ ਬੇਨਤੀਆਂ ਹਨ, ਸੁਨਣ ਵਾਲਾ ਗੁਰੂ ਹੈ। ... ... ... ॥ ੪੬ ॥

... ... ਇਹ ਸਭ ਜੋ ਲਿਖਾ ਹੈ ਜੋ ਗੁਰੂ ਜੀ ਦਾ ਹੁਕਮ ਲਿਖਾ ਹੈ। ਮੈਂ ਗੁਰੂ ਨਹੀਂ, ਮੈਂ ਤਾਂ ਗੁਰੂ ਦੇ ਦਰ ਦਾ ਕੂਕਰ

Digitized by Panjab Digital Library/ www.panjabdigilib.org