ਪੰਨਾ:ਕੂਕਿਆਂ ਦੀ ਵਿਥਿਆ.pdf/358

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੫੪

ਕੂਕਿਆਂ ਦੀ ਵਿਥਿਆ

ਹਾਂ। ਮੈਂ ਭ ਅਠੇ ਪਹਿਰ ਏਥੇ ਬੇਨਤੀ ਕਰਦਾ ਹਾਂ ਜੋ ਹੇ ਗੁਰੂ ਜੀ ਤੇਰੀ ਸਰਨ ਹਾਂ, ਬੇਮੁਖੀ ਥੀਂ ਰਖ ਲਈਂ, ਬੇਸਿਦਕੀ ਮਨਮੁਖੀ ਤੇ ਰਖ ਲਈਂ, ਅੱਗੇ ਜੋ ਗੁਰੂ ਨੂੰ ਭਾਵੇ। ... ... ... ॥ ੪੯ ॥

... ... ਹੋਰ ਜੋ ਅਰਦਾਸ ਲਿਖੇ ਤਾਂ ਬਹੁਤਾ ਸ੍ਰੀ ਸ੍ਰੀ ਮਹਾਰਾਜ ਨਾ ਲਿਖੋ । ... ... ... ॥ ੫੦ ॥

... ... ਭਾਈ ਸਮੁੰਦ ਸਿੰਘ ਜੀ ਤੈਂ ਭਜਨ ਬਾਣੀ ਸੰਗਤਾਂ ਪਾਸੋਂ ਬਹੁਤ ਕਰਾਉਣੀ, ਤੁਸਾਂ ਦਾ ਭੀ ਬਹੁਤ ਭਲਾ ਹੋਊਗਾ, ਸਤਿ ਕਰਕੇ ਮੰਨਣਾ। ਹੋਰ ਭਾਈ ਦੇਸਾਂ ਪਾਤਸ਼ਾਹੀਆਂ ਤੇ ਪਿੱਛੇ ਗੁਰੂ ਤਾਂ ਮਹਾਰਾਜ ਜੀ ਗੁਰੂ ਗ੍ਰੰਥ ਸਾਹਿਬ ਨੂੰ ਇਸਥਾਪਨ ਕਰ ਗਏ ਹੈਨ, ਸੋ ਸਦਾ ਹੀ ਇਸਥਿਤ ਹੈ, ਹੋਰ ਗੁਰੂ ਕੋਈ ਨਹੀਂ। ... ... ... ॥ ੫੫ ॥

... ... ਮੈਨੂੰ ਮੇਰੇ ਕਿਸੇ ਖੋਟੇ ਕਰਮ ਨੇ ਤਾਂ ਏਥੇ ਲੈ ਆਂਦਾ ਹੈ, ਪਰ ਭਜਨ ਬਾਣੀ ਨੇ ਏਥੇ ਭੀ ਮੈਨੂੰ ਦੁਖ ਮੈ ਸੁਖ ਦੇ ਛੋਡਾ ਹੈ। ... ... ਤੁਸੀਂ ਗੁਰੂ ਜੀ ਦੇ ਬਚਨਾਂ ਵਲ ਧਿਆਨ ਦੇਣਾ, ਗ੍ਰੰਥ ਸਾਹਿਬ ਗੁਰੂ ਜੀ ਦਾ ਦੇਹ ਹੈ ਪ੍ਰਤੱਖ ॥ ੫੭ ॥

ਭਾਈ ਰਾਮ ਸਿੰਘ ਦੀਆਂ ਚਿੱਠੀਆਂ ਵਿਚੋਂ ਉਪਰ ਦਿਤੀਆਂ ਕਾਤਰਾਂ ਤੋਂ ਭਲੀ ਪ੍ਰਕਾਰ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਆਪ ਦੇ ਨਿਮਰਤਾ ਭਰੇ ਸ੍ਵਛ ਹਿਰਦੇ ਵਿਚ ਗੁਰੂ ਸਾਹਿਬਾਂ ਲਈ ਕਿਤਨੀ ਕੁ ਸਰਧਾ ਭਰੀ ਹੋਈ ਸੀ ਅਤੇ ਆਪ ਕਿਸ ਤਰਾਂ ਸਪਸ਼ਟ ਕਹਿ ਰਹੇ ਹਨ, ‘ਮੈਂ ਗੁਰੂ ਨਹੀਂ, ਮੈਂ ਰਪਟੀਏ ਕੇ ਮਾਫਕ ਹਾਂ,’ ‘ਮੈਂ ਤਾਂ ਹੁਕਮੀ ਬੰਦਾ ਹਾਂ,’ ‘ਮੈਂ ਤਾਂ ਗੁਰੂ ਦੇ ਦਰ ਦਾ ਕੁਕਰ ਹਾਂ,’ ‘ਦਸਾਂ ਪਾਤਸ਼ਾਹੀਆਂ ਤੇ ਪਿੱਛੇ ਗੁਰੂ ਤਾਂ ਮਹਾਰਾਜ ਜੀ ਗੁਰੁ ਗ੍ਰੰਥ ਸਾਹਿਬ ਨੂੰ ਇਸਥਾਪਨ ਕਰ ਗਏ ਹਨ,’ ‘ਗ੍ਰੰਥ ਸਾਹਿਬ ਗੁਰੂ ਜੀ ਦੀ ਦੇਹ ਹੈ ਪ੍ਰਤਖ’, ‘ਮੈਨੂੰ ਮੇਰੇ ਕਿਸੇ ਖੋਟੇ ਕਰਮ ਨੇ ਤਾਂ ਏਥੇ ਲ ਆਂਦਾ ਹੈ, ਪਰ ਭਜਨ ਬੰਦਗੀ ਨੇ ਏਥੇ ਭੀ ਮੈਨੂੰ ਦੁਖ ਮੈ ਸੁਖ ਦੇ ਛੋਡਾ ਹੈ’, ‘ਮੈਂ ਭੀ ਅਠੇ ਪਹਿਰ ਏਥੇ ਬੇਨਤੀ ਕਰਦਾ ਹਾਂ, ਜੋ ਹੇ ਗੁਰੂ

Digitized by Panjab Digital Library/ www.panjabdigilib.org