ਨਾਮਧਾਰੀ ਸਿੰਘਾਂ ਦੀ ‘ਅਰਦਾਸ’
੩੫੭
ਵਿਭਿਚਾਰੀਆਂ ਨੂੰ ਸਖਤ ਤਾੜਨਾ ਕਰਦੇ ਸਨ ਤੇ ਸੰਗਤ ਵਿਚੋਂ ਖਾਰਜ ਕਰ ਦੇਣ ਦੇ ਹੱਕ ਵਿਚ ਸਨ।
ਇਕ ਭਾਈ ਮੀਹਾਂ ਸਿੰਘ ਨੂੰ ਤਾੜਨਾ ਕਰਦੇ ਹੋਏ ਲਿਖਦੇ ਹਨ:-
ਹੋਰ ਭਾਈ ਮੀਹਾਂ ਸਿੰਘ, ਤੈਂ ਇਹ ਬਾਤ ਅੱਛੀ ਨਹੀਂ ਕੀਤੀ ਜੋ ਰੰਡੀ ਦਾ ਸੰਗ ਕੀਤਾ... ... ਰੰਡੀ ਦੇ ਸੰਗ ਤੇ ਇਕ ਤਾਂ ਸਰੀਰ ਨੂੰ ਦੁਖ ਲਗ ਜਾਂਦਾ ਹੈ, ਇਕ ਪੈਸਾ ਬਰਬਾਦ ਹੋਇ ਜਾਂਦਾ ਹੈ, ਇਕ ਧਰਮ ਜਾਂਦਾ ਹੈ, ਇਕ ਲੋਕਾਂ ਮੈਂ ਬਹੁਤ ਭਡੀ ਹੁੰਦੀ ਹੈ। ... ... ਅਰ ਜੇ ਤੂੰ ਘਰ ਗਿਆ ... ... ਤਾਂ ਉਸ [ਘਰ ਦੀ ਸਿਖਣੀ] ਨੂੰ ਬਿਮਾਰੀ ਹੋਇ ਗਈ ਤਾਂ ਭੀ ਬਡਾ ਗਜ਼ਬ ਹੈ। ਤੈਂ ਬਡੀ ਗਾਫਲੀ ਕੀਤੀ ਏਸ ਬਾਤਿ ਦੀ। ... ... ॥ ੩੪ ॥
ਇਕ ਬੀਬੀ ਅਤਰੀ ਦੇ ਮਾਂ ਪਿਓ ਦੀ ਇਹ ਇਛਾ ਸੀ ਕਿ ਉਸ ਦਾ ਵਿਆਹ ਭਾਈ ਰਾਮ ਸਿੰਘ ਨਾਲ ਕੀਤਾ ਜਾਏ ਜਿਨ੍ਹਾਂ ਦੀ ਸਿੰਘਣੀ ਕਿ ਕੁਝ ਚਿਰ ਪਹਿਲਾਂ ਰੁਜ਼ਰ ਚੁਕੀ ਸੀ। ਇਸ ਦਾ ਜ਼ਿਕਰ ਕਰਦੇ ਹੋਏ ਆਪ ਕਹਿੰਦੇ ਹਨ।
... ... ਭਾਈ ਮੇਰੀ ਤਾਂ ਸ਼ਾਦੀ ਕਰਨ ਦੀ ਸਲਾਹਿ ਨਾ ਅੱਗੇ ਥੀ, ਨਾ ਹੁਣ ਹੈ। ਜਿਤਨੇ ਦਿਨ ਜੀਉਣਾ ਹੈ ਉਤਨੇ ਦਿਨ ਇਹੋ ਗੁਰੂ ਪਾਸੋਂ ਮੰਗਦਾ ਹਾਂ, ਹੇ ਗੁਰੂ ਮੇਰੇ ਪਾਸੋਂ ਸਾਸ ਸਾਸ ਆਪਣਾ ਨਾਮ ਜਪਾਓ। ਅਗੇ ਜੋ ਗੁਰੂ ਨੇ ਕਰਨੀ ਹੈ ਗੁਰੂ ਜਾਣੇ। ਅਤਰੀ ਦੇ ਮਾਂ ਪਿਓ ਨੂੰ ਮੈਂ ਹਮੇਸ਼ਾਂ ਏਹੋ ਲਿਖਦਾ ਹਾਂ ਤੁਸੀ ਅਤਰੀ ਨੂੰ ਕਿਉਂ ਨਹੀਂ ਪ੍ਰਨਾ ਦਿੰਦੇ। ਫਲਾਣੇ ਦੀ ਉਧਲ ਗਈ, ਫਲਾਣੇ ਫਲਾਣੀ ਦਾ ਨਕ ਬੱਢਾ, ਥੁਆਨੂੰ ਫਿਟ ਫਿਟ ਹੋਊ, ਤੈਨੂੰ ਭੀ ਕਹਾ ਥਾ ਤੂੰ ਜਾਇ ਕਹੀਂ ॥ ੫੮ ॥
ਭਾਈਚਾਰਕ ਸੁਧਾਰ ਵਿਚ ਆਪ ਲੜਕੀਆਂ ਮਾਰਨ, ਉਨ੍ਹਾਂ ਦਾ ਪੈਸਾ
Digitized by Panjab Digital Library/ www.panjabdigilib.org