ਪੰਨਾ:ਕੂਕਿਆਂ ਦੀ ਵਿਥਿਆ.pdf/364

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

੩੬o ਕੂਕਿਆਂ ਦੀ ਵਿਥਿਆ ਇਤਹਾਸ-ਵਿਰੁਧ ਲਾਲਸਾ ਨੇ ਆਮ ਸਿਖ ਪੰਥ ਵਿਚ ਆਪ ਲਈ ਵਿਰੋਧ ਖੜਾ ਕਰ ਦਿੱਤਾ ਤੇ ਤਖਤਾਂ ਤੋਂ ਕੁਕਿਆਂ ਦੇ ਵਿਰੁਧ ਹੁਕਮ ਨਾਮੇ ਜਾਰੀ ਹੋ ਗਏ, ਅਤੇ ਕੁਝ ੧੮੫੭ ਦੇ ਦਰ ਤੋਂ ਡਰੀ ਹੋਈ ਸਰਕਾਰ ਨੇ ਆਪ ਅਤੇ ਆਪ ਦੇ ਮੁਖੀ ਸੂਬਿਆਂ ਨੂੰ ਦੇਸ਼-ਨਿਕਾਲਾ ਦੇ ਕੇ ਅਤੇ ਭੇਣੀ ਵਿਚ ਪੁਲਸੀ ਨਿਗਰਾਨੀ ਲਾ ਕੇ ਲਹਿਰ ਨੂੰ ਦਬਾ ਦਿਤਾ। ਇਸ ਤੋਂ ਇਲਾਵਾ ਆਪ ਨੇ ਜੇ ਹਵਨ ਅਤੇ ਵਿਆਹ ਸ਼ਾਦੀ ਵੇਲੇ ਯਾ ਮਿਤੁ ਤੋਂ ਬਾਦ ਬਾਹਮਣਾਂ ਦੀ ਵੇਦੀ, ਪਿੰਡ, ਪੱਤਲ, ਕਿਰਿਆ, ਗਉ ਪੁੰਨ ਆਦਿ ਹਿੰਦੂ ਰਸਮਾਂ ਦੀ ਆਗਿਆ ਦੇ ਦਿੱਤੀ ਅਤੇ ਹਿੰਦੂ ਤਿਓਹਾਰਾਂ ਦੀ ਮਨਾਹੀ ਨਹੀਂ ਸੀ ਕੀਤੀ ਉਸ ਨੇ ਸਿੱਖਾਂ ਨੂੰ ਬਾਹਮਣ ਜਾਲ ਤੋਂ ਪੂਰੀ ਤਰਾਂ ਆਜ਼ਾਦ ਨਾ ਹੋਣ ਦਿਤਾ । ਹਾਂ, ਪਰ ਇਹ ਗੱਲ ਠੀਕ ਹੈ ਕਿ ਆਪ ਦੀ ਜਗਾਈ ਹੋਈ ਜੋਤ ਮੱਧਮ ਤਾਂ ਭਾਵੇਂ ਪੈ ਗਈ ਪਰ ਉੱਕੀ ਹੀ ਬਝੀ ਨਾ, ਅਤੇ ਪਿੱਛੋਂ ਛੇਤੀ ਹੀ ਸਿੰਘ ਸਭਾ ਲਹਿਰ ਦੀ ਸ਼ਕਲ ਵਿਚ ਇਕ ਲਾਟ ਵਾਕ · ਬਲ ਉਠੀ ਤੇ ਉਸ ਨੇ ਸਿਖਾਂ ਉਤੇ ਪਏ ਹੋਏ ਹਿੰਦੂ ਪਰਛਾਵੇਂ ਨੂੰ ਦੂਰ ਕਰਨ ਲਈ ਇਕ ਜ਼ੋਰਦਾਰ ਹੰਭਲਾ ਮਾਰਿਆ। Digitized by Panjab Digital Library | www.panjabdigilib.org