ਪੰਨਾ:ਕੂਕਿਆਂ ਦੀ ਵਿਥਿਆ.pdf/365

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਭਾਈ ਹਰੀ ਸਿੰਘ ਤੇ ਬਾਬਾ ਪ੍ਰਤਾਪ ਸਿੰਘ ਬਾਬਾ ਰਾਮ ਸਿੰਘ ਨੂੰ ਜਲਾਵਤਨ ਕਰਨ ਵੇਲੇ ਸਰਕਾਰ ਪੰਜਾਬ ਨੇ ਇਨ੍ਹਾਂ ਦੇ ਪਿਤਾ ਬਾਬਾ ਜੱਸਾ ਸਿੰਘ ਤੇ ਛੋਟੇ ਭ ਭਾਈ ਬੁਧ ਸਿੰਘ ਨੂੰ ਭੈਣੀ ਵਿਚ ਹੀ ਰਹਿਣ ਦੀ ਆਗਿਆ ਦੇ ਦਿਤੀ ਸੀ । ਬਾਬਾ ਜੱਸਾ ਸਿੰਘ ਬਹੁਤ ਬਿਰਧ ਅਵਸਥਾ ਵਿਚ ਸਨ ' ਤੇ ੯o ਕੁ ਸਾਲ ਦੀ ਆਯੂ ਸੀ, ਭਾਈ ਬੁਧ ਸਿੰਘ ਦੀ ਆਯੂ ੫੦ ਕੁ ਸਾਲ ਦੀ ਸੀ, ਪਰ ਇਕ ਤਾਂ ਉਨਾਂ ਨੂੰ ਕੁਕੇ ਹੋਇਆਂ ਨੂੰ ਕੋਈ ਜ਼ਿਆਦਾ ਸਮਾਂ ਨਹੀਂ ਸੀ ਹੋਇਆ, ਦੁਸਰੇ ਉਨਾਂ ਨੇ ਕੂਕਿਆਂ ਦੀ ਕਿਸੇ ਐਸੀ ਸਰਗਰਮੀ ਵਿਚ ਕੋਈ ਅਜੇਹਾ ਹਿੱਸਾ ਨਹੀਂ ਸੀ ਲਿਆ ਕਿ ਸਰਕਾਰ ਨੂੰ ਉਨਾਂ ਦੇ ਖਤਰਨਾਕ ਹੋਣ ਦੀ ਕੋਈ ਸ਼ਕ ਭੀ ਹੋ ਸਕਦੀ । ਸੋ ਭੇਣੀ ਦੇ ਡੇਰੇ ਦਾ ਪ੍ਰਬੰਧ ਭਾਈ ਬੁਧ ਸਿੰਘ ਨੇ ਆਪਣੇ ਹੱਥ ਵਿਚ ਲੈ ਲਿਆ । ਕੁਝ ਚਿਰ ਤਾਂ ਆਪ ਬਧ ਸਿੰਘ’ ਨਾਮ ਨਾਲ ਸਦੀਦੇ ਰਹੇ, ਪਰ ਪਿੱਛੋਂ ਇਕ ਪਤੂ ਵਿਚ ਚੰਕ ਭਾਈ ਰਾਮ ਸਿੰਘ ਨੇ ਆਪ ਨੂੰ ਹਰੀ ਸਿੰਘ ਨਾਮ ਨਾਲ ਯਾਦ ਕੀਤਾ ਸੀ ਇਸ ਲਈ ਆਪ ਨੇ ਹਰੀ ਸਿੰਘ’ ਨਾਮ ਧਾਰਣ ਕਰ ਲਿਆ। ਪਿੱਛੇ ਲਿਆ ਜਾ ਚੁੱਕਾ ਹੈ ਕਿ ਡੇਰੇ ਦੀ ਤਲਾਸ਼ੀ ਲੈਣ fਪਿਛੋਂ ਕਰਨਲ ਬੇਲੀ , ਨੇ ਰੁਪਏ ਤੇ ਗਹਿਣਾ ਗੱਟਾ ਸੰਦੁਕ ਵਿਚ ਬੰਦ ਕਰ ਕੇ ਲੁਧਿਆਣੇ ਦੇ ਖਜ਼ਾਨੇ ਅਤੇ ਭਾਈ ਰਾਮ ਸਿੰਘ ਦੇ ਕੱਪੜੇ ਸਦਰ ਭੇਜ ਦਿਤੇ ਸਨ । ੨੬ ਜਨਵਰੀ ੧੮੭੨ ਨੂੰ ਮਿਸਟਰ ਵਨ ਆਪਣੀ ਚਿੱਠੀ ਨੰ: ੨੬ ਵਿਚ ਕਮਿਸ਼ਨਰ ਅੰਬਾਲਾ ਨੂੰ ਲਿਖਦਾ ਹੈ fਕ ਚੀਕਿ ਦਾਣੇ ਆਦਿ ਤੇ ਸਰਕਾਰੀ ਨਿਗਰਾਨੀ ਰੱਖਣੀ ਬਿਲਰ ਲ Digitized by Panjab Digital Library / www.panjabdigilib.org