ਪੰਨਾ:ਕੂਕਿਆਂ ਦੀ ਵਿਥਿਆ.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

३६

ਕੂਕਿਆਂ ਦੀ ਵਿੱਥਿਆ

ਪੁਲੀਸ ਮੇਜਰ ਪਕਿਨਜ਼ ਲਿਖਦਾ ਹੈ ਕਿ ਭਾਈ ਰਾਮ ਸਿੰਘ ਦੇ ਸਰਧਾਲੂ ਬਹੁਤੇ ਜੱਟਾਂ, ਤਰਖਾਣਾਂ, ਚਮਾਰਾਂ ਤੇ ਮਜ਼੍ਹਬੀਆਂ ਵਿਚੋਂ ਹਨ। ਜੂਨ ੧੮੬੩ ਵਿਚ ਗੁਰਦਾਸਪੁਰੋਂ ਮਿਸਟਰ ਕਿੰਚੈਂਟ ਨੇ ਅਤੇ ਸਤੰਬਰ ੧੮੬੬ ਵਿਚ ਅੰਮ੍ਰਿਤਸਰੋਂ ਕੈਪਟਨ ਮੈਨਜ਼ੀਜ਼ ਨੇ ਲਿਖਿਆ ਸੀ ਕਿ ਕੂਕੇ ਆਮ ਤੌਰ ਤੇ ਹਿੰਦੁਆ ਦੀਆਂ ਨੀਵੀਆਂ ਜ਼ਾਤਾਂ ਵਿਚੋਂ ਬਣਦੇ ਹਨ ਅਤੇ ਮੁਸਲਮਾਨ ਭੀ ਕੂਕੇ ਹੋ ਸਕਦੇ ਹਨ।

ਸਿਖ ਇਸ ਵੇਲੇ ਬਹੁਤ ਕੁਝ ਮੁੜ ਹਿੰਦੂਪਣੇ ਵਲ ਝਾਕੀ ਜਾ ਰਹੇ ਸਨ, ਜਿਸ ਦੇ ਅਸਰ ਹੇਠਾਂ ਵੇਦਾਂ, ਪੁਰਾਣਾਂ ਅਤੇ ਦੁਸਰੇ ਹਿੰਦੂ ਗ੍ਰੰਥਾਂ ਦੀ ਮਾਨਤਾ ਹੋ ਰਹੀ ਸੀ। ਬ੍ਰਾਹਮਣਾਂ ਤੇ ਹੋਰ ਹਿੰਦੂ ਸਾਧਾਂ ਸੰਤਾਂ ਦੀ ਪੂਜਾ ਵਧਦੀ ਜਾ ਰਹੀ ਸੀ ਅਤੇ ਕਈ ਸੋਢੀ ਬੇਦੀ ਥਾਓਂ ਥਾਈਂ ਗੁਰੂ ਬਣ ਬੈਠੇ ਸਨ ਤੇ ਹੋਰ ਦਿਨੋ ਦਿਨ ਨਵੇਂ ਗੁਰੂ ਬਣੀ ਜਾ ਰਹੇ ਸਨ, ਜਿਨ੍ਹਾਂ ਦਾ ਮੰਤਵ ਕੇਵਲ ਆਪਣੀ ਸਿੱਖੀ ਸੇਵਕੀ ਚਲਾ ਵਧਾ ਕੇ ਪੂਜਾ ਉਗਰਾਹੁਣਾ ਸੀ। ਇਹ ਸਭ ਕੁਝ ਗੁਰੂ ਨਾਨਕ-ਗੁਰੁ ਗੋਬਿੰਦ ਸਿੰਘ ਦੇ ਸਿੱਖ ਧਰਮ ਦੇ ਵਿਰੁਧ ਸੀ ਤੇ ਹੌਲੀ ਹੌਲੀ ਇਸ ਨੂੰ ਖਾਈ ਜਾ ਰਿਹਾ ਸੀ। ਭਾਈ ਰਾਮ ਸਿੰਘ ਨੇ ਪੰਥ ਨੂੰ ਇਸ ਲੱਗ ਰਹੀ ਢਾਹ ਤੋਂ ਬਚਾਉਣ ਲਈ ਇਸ ਦੇ ਵਿਰਧ ਆਵਾਜ਼ ਉਠਾਈ ਤੇ ਕਿਹਾ:-

(ਗੁਰੂ) ਗੋਬਿੰਦ ਸਿੰਘ ਦਾ [ਆਦਿ] ਗ੍ਰੰਥ ਹੀ ਕੇਵਲ ਸਤਿ ਹੈ ਜੋ ਧੁਰ ਕੀ ਬਾਣੀ ਹੈ ਅਤੇ ਕੇਵਲ ਇਹ ਹੀ ਪਵਿੱਤ੍ਰ ਬਾਣੀ ਸਭ ਤੋਂ ਉੱਚੀ ਹੈ; ਕੇਵਲ ਗੁਰੂ ਗੋਬਿੰਦ ਸਿੰਘ ਹੀ ਗੁਰੂ ਹੈ; ਹਰ ਪ੍ਰਾਣੀ ਬਿਨਾਂ ਜ਼ਾਤ ਬਰਨ ਦੇ ਲਿਹਾਜ਼ ਦੇ ਸਿੱਖੀ ਵਿਚ ਸ਼ਾਮਲ ਹੋ ਸਕਦਾ ਹੈ। ਸੋਢੀ, ਬੇਦੀ, ਮਹੰਤ, ਬਾਹਮਣ ਅਤੇ ਇਹੋ ਜਿਹੇ ਹੋਰ ਦੂਸਰੇ ਸਭ ਪਖੰਡੀ ਬਹੁਰੂਪੀਏ ਹਨ, ਕਿਉਂਕਿ ਗੁਰੂ ਗੋਬਿੰਦ ਸਿੰਘ ਤੋਂ ਬਿਨਾਂ ਹੋਰ ਕੋਈ ਗੁਰੂ