ਪੰਨਾ:ਕੂਕਿਆਂ ਦੀ ਵਿਥਿਆ.pdf/41

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੩੭
ਜਗਿਆਸੀ (ਅਭਿਆਸੀ) ਸੰਪ੍ਰਦਾਇ ਦਾ ਪ੍ਰਚਾਰ

ਨਹੀਂ ਹੈ।[1]ਦੇਵੀ-ਦ੍ਵਾਰੇ, ਸ਼ਿਵ-ਦ੍ਵਾਲੇ ਤੇ ਮੰਦਰ ਲੁੱਟ ਦੇ ਸਾਧਨ ਹਨ ਜਿਨ੍ਹਾਂ ਦੀ ਮਾਨਤਾ ਤੇ ਯਾਤ੍ਰਾ ਘਿਰਣਾ ਯੋਗ ਹੈ; ਬੱਤ ਤੇ ਬੁੱਤ-ਪੂਜਾ ਪਰਮਾਤਮਾ ਦੀ ਨਿਰਾਦਰੀ ਹੈ, ਜੋ ਖਿਮਾ ਨਹੀਂ ਕੀਤੀ ਜਾਏਗੀ। ਨਵੇਂ ਸਜੇ ਸਿਖਾਂ ਨੂੰ ਗੋਬਿੰਦ ਸਿੰਘ ਦੇ ਗ੍ਰੰਥ ਪੜ੍ਹਨ ਦੀ ਹੀ ਆਗਿਆ ਹੈ ਹੋਰ ਕਿਸੇ ਗ੍ਰੰਥ ਦੀ ਨਹੀਂ।'

ਸੰਨ ੧੮੬੩ ਦੇ ਸਰਕਾਰੀ ਚਿੱਠੀ-ਪੱਤ੍ਰ ਵਿਚ ਭਾਈ ਰਾਮ ਸਿੰਘ ਦੇ ਪ੍ਰਚਾਰ ਦਾ ਸਾਰ ਇਸ ਪ੍ਰਕਾਰ ਦਿੱਤਾ ਹੋਇਆ।

'ਓਹ ਸਿੱਖਾਂ ਵਿਚ ਜ਼ਾਤ-ਪਾਤ ਦੇ ਭਿੰਨ-ਭੇਦ ਮਿਟਾ ਰਿਹਾ ਹੈ, ਸਭ ਸ਼੍ਰੇਣੀਆਂ ਵਿਚ ਪ੍ਰਸਪਰ ਖੁਲ੍ਹੀਆਂ ਵਿਆਹ ਸ਼ਾਦੀਆਂ ਦੇ ਹੱਕ ਵਿਚ ਹੈ, ਵਿਧਵਾ-ਵਿਆਹ ਕਰਨ ਲਈ ਆਗਿਆ ਕਰਦਾ ਹੈ, ਸ਼ਰਾਬ ਤੇ ਨਸ਼ਿਆਂ ਤੋਂ ਰੋਕਦਾ ਹੈ, ਪਰ ਮਰਦਾਂ ਤੇ ਇਸਤ੍ਰੀਆਂ ਵਿਚ ਖੁੱਲ੍ਹੇ ਮੇਲ ਜੋਲ ਦਾ ਹਾਮੀ ਹੈ ਅਤੇ

  1. *ਇਥੇ 'ਗੋਬਿੰਦ ਸਿੰਘ ਤੋਂ ਬਿਨਾ ਹੋਰ ਕੋਈ ਗੁਰੂ ਨਹੀਂ ਹੈ' ਦਾ ਮਤਲਬ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਤੋਂ ਬਾਦ ਹੋਰ ਕੋਈ ਭੀ (ਜਿਸ ਤਰ੍ਹਾਂ ਕਿ ਸੋਢੀ ਬੇਦੀ ਤੇ ਹੋਰ ਲੋਕ ਗੁਰੂ ਬਨਣ ਦਾ ਯਤਨ ਕਰ ਰਹੇ ਹਨ) ਗੁਰੂ ਨਹੀਂ ਹੈ ਤੇ ਨਾਂ ਹੀ ਹੋ ਸਕਦਾ ਹੈ ਅਤੇ ਇਸੇ ਤਰ੍ਹਾਂ ਨਾ ਹੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ, ਜਿਸ ਨੂੰ ਕਿ ਗੁਰੂ ਗੋਬਿੰਦ ਸਿੰਘ ਨੇ ਪ੍ਰਵਾਨੀਕ ਕੀਤਾ ਹੈ, ਹੋਰ ਕੋਈ ਗੰਥ (ਵੇਦ,ਪੁਰਾਣ ਆਦਿ) ਸਿੱਖਾਂ ਲਈ ਪ੍ਰਵਾਣੀਕ ਹੈ। Gobind Singh's Granhta is the only true one, written by inspiration, and is the only sacred writing extant. Gobind Singh is the only Guru. Any person, irrespective of caste or religion, can be admitted a convert. Sodhis, Bedis, Mabants, Brahmins and sucblike are imposters, as none are Gurus except Gobind Singh. Debidwaras Shibdwaras and Mandirs are a means of extortion, to be held in contempt and never visited. Idols and idol-worship are insulting to God, and will not be forgiven. Converts are allowed to read Gobind Singh's Grantha, and no other book. [Mr. Kinchant's Description of the Kuka Articles of Belief, 1863.- Papers Relating to the Kuka Sect, 1872.]