ਪੰਨਾ:ਕੂਕਿਆਂ ਦੀ ਵਿਥਿਆ.pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੮

ਕੂਕਿਆਂ ਦੀ ਵਿੱਥਿਆਂ

ਉਸ ਦੇ ਦੀਵਾਨਾਂ ਵਿਚ ਇਸਤ੍ਰੀਆਂ ਮਰਦ ਪ੍ਰਸਪਰ ਖੁੱਲ੍ਹੇ ਵਿਚਰਦੇ ਹਨ, ਹਜ਼ਾਰਾਂ ਇਸਤ੍ਰੀਆਂ ਅਤੇ ਨੌ-ਜਵਾਨ ਲੜਕੀਆਂ ਓਸ ਦੀ ਸੰਪ੍ਰਦਾਇ ਵਿਚ ਸ਼ਾਮਲ ਹੋਈਆਂ ਹੋਈਆਂ ਹਨ, ਓਹ ਆਪਣੇ ਸੇਵਕਾਂ ਨੂੰ ਪਵਿਤ੍ਰ ਤੇ ਸਤ-ਵਾਦੀ ਹੋਣ ਦਾ ਉਪਦੇਸ਼ ਦਿੰਦਾ ਹੈ, ਉਸ ਦੀ ਇਕ ਹਦਾਇਤ ਇਹ ਹੈ 'ਇਹ ਚੰਗਾ ਹੈ ਕਿ ਹਰ ਇਕ ਆਦਮੀ ਲਾਠੀ ਸੋਟਾ ਰਖੇ, ਅਤੇ ਉਹ ਸਭ ਰਖਦੇ ਹਨ। ਕੇਵਲ ਗ੍ਰੰਥ ਸਾਹਿਬ ਹੀ ਉਨਾਂ ਦਾ ਪ੍ਰਵਾਣੀਕ ਈਸ਼੍ਵਰੀ ਗ੍ਰੰਥ ਹੈ। ਇਨ੍ਹਾਂ ਦੀ ਬਰਾਦਰੀ ਸਿੱਧੀ ਪੱਗ, ਇਕ ਪਛਾਣ-ਬਬਦ ਅਤੇ ਚਿੱਟੀ ਉੱਨ ਦੀ ਗੰਢਾਂ ਵਾਲੀ ਮਾਲਾ ਤੋਂ, ਜੋ ਸਾਰੇ ਪਹਿਨਦੇ ਹਨ, ਜਾਣੀ ਜਾਂਦੀ ਹੈ।'[1]

  1. in the correspondence printed in 1901, the following is givin as a summary of the Kukas' beliefs:- "The leading feature of the doctorine Ram Singh preaches are: He abolishes all distinctions of caste among Sikhs; advocales indiscriminate marriage of all classes; enjoins the marriage of widows; enjoins abstinance from liquor and drugs; but advocates much too free intercourse between the sexes; men and women rave together at his meetings; and thousands of women and young girls have joined the seci; he exhorts his disciples to be cleanly and truthtelling. One of his maxims says: 'it is well that evrey man carries bis staff,' and they all do. The Granth is their only accepted volume. The brotherhood may be known by the tie of their pagris, Sidha Pag, by a watch. word, and by a necklace of knots made in a white woolea cord to represent beads, and which are worn by all the comniunity." Further on in the printed memorandum, it was recorded ibat a Brabnin named Mani Ram intended to abjure the sect on account of its immorality, but, as will be presently seen, other accounts affirm strict nicrality to be distinguishing feature of the principles. [A Brief Account of the Kuka Sect from Papers Relating to the Kuka Suct, 12.]