ਪੰਨਾ:ਕੂਕਿਆਂ ਦੀ ਵਿਥਿਆ.pdf/43

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਜਗਿਆਸੀ (ਅਭਿਆਸੀ) ਸੰਪ੍ਰਦਾਇ ਦਾ ਪ੍ਰਚਾਰ ੩੯ ਉਪਰੋਕਤ ਚਿੱਠੀ-ਪੱਤ ਵਿਚ ਅੱਗੇ ਚਲ ਕੇ ਲਿਖਿਆ ਹੋਇਆ ਹੈ ਕਿ ਮਣੀ ਰਾਮ ਨਾਮੀ ਇਕ ਬਾਹਮਣ ਵਿਭਚਾਰ ਦੇ ਕਾਰਣ ਕੂਕਾ ਸੰਪੂਦਾਇ ਨੂੰ ਛੱਡਣ ਵਾਲਾ ਹੈ । ਪਰ ਇਨ੍ਹਾਂ ਵਿਚ ਵਿਭਚਾਰ ਹੋਣ ਦੀ ਗਵਾਹੀ ਹੋਰ ਕਿਧਰੇ ਭੀ ਨਹੀਂ ਮਿਲਦੀ, ਬਲਕਿ ਚਾਲ-ਚਲਨ ਦੀ ਪਵਿਤਾ ਇਨ੍ਹਾਂ ਦੇ ਉਪਦੇਸ਼ਾਂ ਵਿਚ ਇਕ ਖਾਸ ਮਹੱਤਵ ਵਾਲੀ ਗੱਲ ਹੈ । ਭਾਈ ਰਾਮ ਸਿੰਘ ਆਪਣੇ ਸ਼ਰਧਾਲੂਆਂ ਨੂੰ ਕੰਨ ਵਿਚ “ਵਾਹਿਗੁਰੂ ਗੁਟ-ਮੰਤ੍ਰ ਦਿੰਦੇ ਸਨ, ਜਿਸ ਦੇ ਕਿ ਦਦ ਮੀਟ ਕੇ ਬੁਲਾਂ ਨਾਲ ਉਚਾਦਣ ਦੀ ਆਗਿਆ ਸੀ । ਗੁਜਰਾਂਵਾਲੇ ਦਾ ਡਿਸਟਿਕਟ ਸੁਪ੍ਰਿੰਟੈਂਡੈਂਟ ਕੈਪਟਨ ਵਾਲ ੧੮੬੬ ਦੀ ਰਿਪੋਰਟ ਵਿਚ ਲਿਖਦਾ ਹੈ ਕਿ ਕੂਕੇ ‘ਸਤਿ ਸ੍ਰੀ ਅਕਾਲ' ਦੇ ਉੱਤਰ ਵਿਚ “ਸਤਿ ਸ੍ਰੀ ਅਕਾਲ ਪੁਰਖ ਆਖਦੇ ਹਨ । ਇਹ ਹੀ ਇਨ੍ਹਾਂ ਦਾ ਪਛਾਣ-ਸ਼ਬਦ ਪ੍ਰਤੀਤ ਹੁੰਦਾ ਹੈ, ਜਿਸ ਦਾ ਜ਼ਿਕਰ ਕਿ ਉੱਪਰ ਆਇਆ ਹੈ । ਕਿਓਂਟ ਕਹਿੰਦਾ ਹੈ ਕਿ ਕੂਕਾ ਸੰਪ੍ਰਦਾਇ ਵਿਚ ਸ਼ਾਮਲ ਹੋਣ ਵੇਲੇ ਪਹਿਲਾਂ ਪਹਿਲਾਂ ਮਰਣੁ ਕਬੂਲਿ ਜੀਵਣ ਕੀ ਛਡਿ ਆਸ ॥ ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸ !! [ਸਲੋਕ ਮਾਰੂ ਮ. ੫] ਤੁਕਾਂ ਦਾ ਉਚਾਰਣ ਕੀਤਾ ਜਾਂਦਾ ਸੀ, ਅਤੇ ਪਿੱਛੋਂ ਉਨ੍ਹਾਂ ਨੂੰ ਝੂਠ, ਸ਼ਰਾਬ ਅਤੇ ਚੋਰੀ ਯਾਰੀ ਦੇ ਵਿਰੁੱਧ ਹਦਾਇਤ ਕੀਤੀ ਜਾਂਦੀ। ਜੋ ਕੂਕਾ ਕਿਸੇ ਉਪਰੋਕਤ ਗੱਲ ਦੀ ਅਵੱਗਿਆ ਕਰਦਾ ਉਸ ਨੂੰ ਕੁਕਿਆਂ ਦੀ ਪੰਚਾਇਤ ਡੰਡ ਲਾਉਂਦੀ ਸੀ । ਕੁਕਿਆਂ ਨੂੰ ਸਵੇਰੇ ਤਿੰਨ ਵਜੇ ਤੜਕੇ ਉੱਠ ਕੇ ਕੇਸੀ ਅਸ਼ਨਾਨ ਕਰ ਕੇ ਬਾਣੀ ਪੜ੍ਹਨ ਦਾ ਹੁਕਮ ਹੈ । , ਭਾਈ ਰਾਮ ਸਿੰਘ ਹਿੰਦੂ ਧਾਰਮਕ ਗ੍ਰੰਥਾਂ, ਮੰਦਰਾਂ ਅਤੇ ਪੂਜਾ ਪਾਠ ਦੇ ਵਿਰੋਧੀ ਸਨ, ਪਰ ਫਿਰ ਭੀ ਪਤਾ ਨਹੀਂ ਉਨ੍ਹਾਂ ਨੇ ਹਿੰਦੂਆਂ ਦੇ ਹਵਨ ਆਦਿ ਨੂੰ ਕਿਉਂ ਕੂਕਿਆਂ ਵਿਚੋਂ ਨਾ ਕੱਢਿਆ । ਇਹ ਹੀ ਹਾਲ ਹਿੰਦੁਆਂ ਵਾਲੀ ਛੂਤ-ਛਾਤ ਦਾ ਪੂਤੀਤ ਹੁੰਦਾ ਹੈ ਜੋ Digitized by Panjab Digital Library / www.panjabdigilib.org