ਪੰਨਾ:ਕੂਕਿਆਂ ਦੀ ਵਿਥਿਆ.pdf/44

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੪o

ਕੂਕਿਆਂ ਦੀ ਵਿੱਥਿਆ

ਕਿ ਹਾਲ ਤਕ ਭੀ ਪੂਰੀ ਤਰ੍ਹਾਂ ਦੂਰ ਨਹੀਂ ਕੀਤੀ ਜਾ ਸਕੀ। ਖਾਣ ਪੀਣ ਵਿਚ ਇਨ੍ਹਾਂ ਦੀ ਛੂਤ-ਛਾਤ ਗੈਰ-ਸਿੱਖਾਂ ਤੱਕ ਹੀ ਨਹੀਂ, ਬਲਕਿ ਕੂਕਿਆਂ ਦੇ ਸਿਵਾ ਇਹ ਹੋਰ ਕਿਸੇ ਦੇ ਭੀ ਹੱਥ ਦਾ ਨਹੀਂ ਖਾਂਦੇ ਪੀਂਦੇ। ਇਨ੍ਹਾਂ ਦੀ ਛੂਤ-ਛਾਤ ਇਤਨੀ ਵੱਧ ਗਈ ਸੀ ਕਿ ਇਹ ਹੋਰ ਕਿਸੇ ਨੂੰ ਆਪਣੇ ਭਾਂਡੇ ਨੂੰ ਹੱਥ ਭੀ ਨਹੀਂ ਸਨ ਲਾਉਣ ਦਿੰਦੇ। ਇਸੇ ਕਾਰਣ ਹੀ ਦੇਸ ਵਿਚ ਇਨ੍ਹਾਂ ਦੀ ਇਹ ਕਹਾਵਤ ਚਲ ਪਈ ਸੀ ਕਿ 'ਕੂਕੇ ਬੜੇ ਕਸੂਤੇ ਗੜਵੀ ਨਾ ਦਿੰਦੇ ਨ੍ਹਾਉਣ ਨੂੰ'। ਮਾਸ ਤੋਂ ਪਰਹੇਜ਼ ਕਰਦੇ ਹਨ ਅਤੇ ਗਉ ਦੇ ਮਾਮਲੇ ਵਿਚ ਹਿੰਦੂਆਂ ਨਾਲੋਂ ਭੀ ਵਧ ਕੱਟੜ ਹਨ।

ਆਮ ਲੋਕੀ ਚੂੰਕਿ ਗੁੱਗੇ ਤੇ ਸੁਲਤਾਨ ਆਦਿ ਦੀਆਂ ਮੜ੍ਹੀਆਂ ਪੂਜਣ ਲਗ ਪਏ ਸਨ,ਇਸ ਲਈ ਇਹ ਇਨ੍ਹਾ ਦੇ ਬਹੁਤ ਵਿਰੋਧੀ ਸਨ ਅਤੇ ਇਨ੍ਹਾਂ ਨੂੰ ਢਾਹ ਕੇ ਮੜੀ-ਪੂਜਾ ਤੇ ਕਬਰ-ਪ੍ਰਸਤੀ ਦੇ ਅੱਡਿਆਂ ਨੂੰ ਉਡਾ ਦੇਣਾ ਇਹ ਇਕ ਧਰਮ ਦਾ ਕੰਮ ਸਮਝਦੇ ਸਨ। ਆਪਣੇ ਇਸ ਸਿੱਧਾਂਤ ਨੂੰ ਪ੍ਰਚਾਰਣ ਅਤੇ ਲੋਕਾਂ ਵਿਚ ਇਸ ਦੇ ਵਿਰੁੱਧ ਜੋਸ਼ ਫੈਲਾਉਣ ਲਈ ਦੂਸਰੇ ਭਾਈ ਗੁਰਦਾਸ ਬਹਿਲੋਕੇ ਦੀ ਵਾਰ ਦੀ ੧੬ਵੀਂ ਪਉੜੀ ਦੀਆਂ ਕੁਝ ਕੁ ਤੁਕਾਂ ਨੂੰ ਭੰਨ ਤੋੜ ਅਤੇ ਅੱਗੇ ਪਿਛੇ ਕਰ ਕੇ ਅਤੇ ਇਕ ਤੁਕ ਆਪ ਘੜ ਕੇ ਵਿਚ ਮਿਲਾ ਕੇ ਇਸ ਤਰਾਂ ਪੜਦੇ ਫਿਰਿਆ ਕਰਦੇ ਸਨ।

ਮੜੀ ਮਸੀਤਾਂ ਛਾਇਕੇ ਕਰ ਦਿਓ ਮੈਦਾਨਾ।

ਪਹਿਲਾਂ ਮਾਰੋ ਪੀਰ ਬਨੋਈ ਫਿਰ ਮਾਰੋ ਸੁਲਤਾਨਾ।

ਉੱਮਤ ਸਭੀ ਮੁਹੰਮਦੀ ਖਪ ਜਾਇ ਮੈਦਾਨਾ।

ਸੁੱਨੜ ਕੋਈ ਨਾ ਕਰ ਸਕੇ ਕੰਬਣ ਤੁਰਕਾਨਾ॥

ਭੈਣੀ ਸਤਿਗੁਰ ਜਾਗਿਆ ਔਰ ਝੂਠ ਜਹਾਨਾ!*


 
  • ਦੂਸਰੇ ਭਾਈ ਗੁਰਦਾਸ ਦੀ ਇਕ ਵਾਰ 'ਪਹਿਲੇ ਭਾਈ ਗੁਰਦਾਸ ਦੀਆਂ ਵਾਰਾਂ ਦੇ ਅੰਤ ਵਿਚ ੪੧ਵੀਂ ਵਾਰ ਕਰਕੇ ਛਪੀ ਹੋਈ ਹੈ (ਦੇਖੋ ਵਾਰਾਂ ਭਾਈ ਗੁਰਦਾਸ, ਪ੍ਰਯਾਵਾਂ ਸਮੇਤ, ਸੂਦਰ ਸਿੰਘ ਗਿਆਨੀ] ਪ੍ਰਕਾਸ਼ਤ ਚਤਰ ਸਿੰਘ ਜੀਵਨ ਸਿੰਘ, ਅਮਿਤਸਰ, ਪੰਨਾ ੩੩੯-੪੦)। ਇਸ ੪੧-ਵੀਂ ਵਾਰ ਦੀ ੧੬-ਵੀਂ

(ਬਾਕੀ ਦੇਖੋ ਸਫਾ ੪੧)