ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਜਗਿਆਸੀ (ਅਭਿਆਸੀ) ਸੰਪ੍ਰਦਾਇ ਦਾ ਪ੍ਰਚਾਰ
੪੫
ਆਪਣੇ ਸੰਗੀਆਂ ਦਾ ਨਾਮ 'ਨਾਮਧਾਰੀ' ਭਾਈ ਰਾਮ ਸਿੰਘ ਨੇ ਜਥੇਬੰਦੀ ਸਥਾਪਨ ਕਰ ਕੇ ਖੁਦ ਰਖਿਆ, ਯਾ 'ਕੂਕਾ’ ਸ਼ਬਦ ਦੀ ਤਰ੍ਹਾਂ ਆਪੇ ਹੀ ਹੌਲੀ ਹੌਲੀ ਪ੍ਰਸਿੱਧ ਹੋ ਗਿਆ, ਨਿਸਚੇ ਨਹੀਂ ਕਿਹਾ ਜਾ ਸਕਦਾ। ਭਾਈ ਰਾਮ ਸਿੰਘ ਚੂੰਕਿ ਨਾਮ ਜਪਣ ਤੇ ਨਾਮ ਨੂੰ ਹੀ ਆਪਣੇ ਜੀਵਨ ਦਾ ਆਧਾਰ ਬਣਾਉਣ ਅਰਥਾਤ ਨਾਮ ਨੂੰ ਧਾਰਨ ਕਰਨ ਦਾ ਉਪਦੇਸ਼ ਦਿੰਦੇ ਸਨ, ਇਸ ਲਈ ਨਾਮ ਨੂੰ ਧਾਰਨ ਕਰਨ ਵਾਲੇ ਭਾਈ ਰਾਮ ਸਿੰਘ ਦੇ ਸੰਗੀ ਨਾਮ-ਧਾਰੀ ਕਰਕੇ ਸਦੀਣ ਲੱਗ ਪਏ ਜਾਪਦੇ ਹਨ।