ਪੰਨਾ:ਕੂਕਿਆਂ ਦੀ ਵਿਥਿਆ.pdf/50

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਅੰਮ੍ਰਿਤਸਰ ਦੀ ਵਿਸਾਖੀ

(ਅਪ੍ਰੈਲ ਸੰਨ ੧੮੬੩)

ਜਿਵੇਂ ਉੱਪਰ ਲਿਖਿਆ ਜਾ ਚੁੱਕਾ ਹੈ ਆਰੰਭ ਵਿਚ ਭਾਈ ਰਾਮ ਸਿੰਘ ਦੇ ਪ੍ਰਚਾਰ ਦਾ ਦਾਇਰਾ ਆਪਣੇ ਜ਼ਿਲੇ ਲੁਧਿਆਨੇ ਤੱਕ ਹੀ ਸੀ, ਅਤੇ ਸੰਨ ੧੮੬੨ ਦੇ ਅਖੀਰ ਤਕ ਆਪ ਨੇ ਆਪਣਾ ਬਹੁਤ ਸਾਰਾ ਸਮਾਂ ਪਿੰਡ ਭੈਣੀ ਵਿਚ ਹੀ ਗੁਜ਼ਾਰਿਆ।

ਤਹਿਸੀਲ ਸਮਰਾਲੇ ਦੇ ਪਿੰਡ ਉਟਾਲ੍ਹਾਂ ਤੇ ਤਹਿਸੀਲ ਲੁਧਿਆਨੇ ਵਿਚ ਪਿੰਡ ਰਾਇਪੁਰ ਤੇ ਲੋਹਗੜ੍ਹ ਦੇ ਦੀਵਾਨਾਂ ਵਿਚ ਕੀਰਤਨ ਤੇ ਉਪਦੇਸ਼ਾਂ ਦੇ ਅਸਰ ਨਾਲ ਹੌਲੀ ਹੌਲੀ ਆਪ ਦੇ ਸ਼ਰਧਾਲੂਆਂ ਦੀ ਗਿਣਤੀ ਵਧਣੀ ਸ਼ੁਰੂ ਹੋ ਗਈ ਤੇ ਲੋਕੀਂ ਬਾਹਰੋਂ ਭੈਣੀ ਆਉਣ ਲਗ ਪਏ।

ਸੰਨ ੧੮੬੩ ਦੇ ਸ਼ੁਰੂ ਵਿਚ ਭਾਈ ਰਾਮ ਸਿੰਘ ਨੇ,ਪ੍ਰਤੀਤ ਹੁੰਦਾ ਹੈ, ਥਾਂਉਂ ਥਾਈਂ ਕੂਕਿਆਂ ਨੂੰ ਖਬਰ ਭੇਜ ਦਿੱਤੀ ਸੀ ਕਿ ਅਪ੍ਰੈਲ ਦੀ ਵਿਸਾਖੀ ਨੂੰ ਉਹ ਹੁਮ ਹੁਮਾ ਕੇ ਅੰਮ੍ਰਿਤਸਰ ਪੁੱਜਣ।

ਸਰਕਾਰ ਅੰਗ੍ਰੇਜ਼ੀ ਸੰਨ ੧੮੫੭-੫੮ ਦੇ ਗਦਰ ਦੀ ਤਾਜ਼ੀ ਤਾਜ਼ੀ ਡਰੀ ਹੋਈ ਸੀ। ਆਪਣੇ ਜ਼ਿਲੇ ਵਿੱਚ ਕੁਕਿਆਂ ਦੀ ਅੰਮ੍ਰਿਤਸਰ ਨੂੰ ਤਿਆਰੀ ਦੀਆਂ ਖਬਰਾਂ ਸੁਣ ਕੇ ਮਿਸਟਰ ਮੈਕਨੈਬ ਡਿਪਟੀ ਕਮਿਸ਼ਨਰ ਸਿਆਲਕੋਟ ਨੇ ਮਹਿਕਮਾ ਪੋਲੀਸ ਨੂੰ ਇਤਲਾਹ ਦਿੱਤੀ ਕਿ ਉਨ੍ਹਾਂ ਦੇ ਜ਼ਿਲੇ ਵਿਚ ਅਫ਼ਵਾਹਾਂ ਉਡ ਰਹੀਆਂ ਹਨ ਕਿ ਵਡੇਰੀ ਉਮਰ ਦਾ ਇਕ ਸਿਖ, ਜੋ 'ਭਾਈ' ਅਖਵਾਉਂਦਾ ਹੈ, ਦੋ ਸੌ ਆਦਮੀਆਂ ਸਮੇਤ ਦੇਸ ਵਿਚ ਫਿਰ ਰਿਹਾ ਹੈ। ਇਨ੍ਹਾਂ ਆਦਮੀਆਂ ਨੂੰ ਉਹ ਰਾਤੀ,