੫o
ਕੂਕਿਆਂ ਦੀ ਵਿੱਥਿਆ
ਨੇ ਜ਼ਿਲਾ ਫੀਰੋਜ਼ਪੁਰ ਵਿਚ ਕੂਕਿਆਂ ਦੇ ਦੀਵਾਨਾਂ ਦੀ ਮਨਾਹੀ ਕਰ ਦਿੱਤੀ ਹੈ ਅਤੇ ਭਾਈ ਰਾਮ ਸਿੰਘ ਤੇ ਉਸ ਦੇ ਸੰਗੀਆਂ ਨੂੰ ਮੰਜ਼ਲੋ ਮੰਜ਼ਲ ਜ਼ਿਲਾ ਲੁਧਿਆਨੇ ਵਿਚ ਉਸ ਦੇ ਪਿੰਡ ਭੈਣੀ ਪਹੁੰਚਾ ਦਿੱਤਾ।
ਫੀਰੋਜ਼ਪੁਰ ਦੇ ਸੁਪ੍ਰਿੰਟੈਂਡੈਂਟ ਪੋਲੀਸ ਲੈਫਟਿਨੈਂਟ ਹੈਮਿਲਟਨ ਵਲੋਂ ਰੀਪੋਰਟ ਪੁੱਜਣ ਪੁਰ ਲਾਟ ਸਾਹਿਬ ਦੇ ਹੁਕਮ ਅਨੁਸਾਰ ਡਿਪਟੀ ਕਮਿਸ਼ਨਰ ਫ਼ੀਰੋਜ਼ਪੁਰ ਮਿਸਟਰ ਟੌਮਸ, ਨੂੰ ਲਿਖਿਆ ਗਿਆ ਕਿ ਉਹ ਖੁਦ ਖੋਟੀਂ ਜਾ ਕੇ ਲੰਬਰਦਾਰਾਂ ਦੇ ਬਿਆਨ ਲਵੇ ਤੇ ਉਨ੍ਹਾਂ ਦੀਆਂ ਨਕਲਾਂ ਸਿੱਧੀਆਂ ਸਰਕਾਰ ਪੰਜਾਬ ਦੇ ਸਕੱਤ੍ਰ ਨੂੰ ਭੇਜੇ ਅਤੇ ਜੇ ਲੋੜ ਹੋਵੇ ਤਾਂ ਭਾਈ ਰਾਮ ਸਿੰਘ ਨੂੰ ਝੱਟ ਗ੍ਰਿਫਤਾਰ ਕਰ ਲਵੇ।
ਭਾਈ ਰਾਮ ਸਿੰਘ ਦੇ ਪ੍ਰਚਾਰ ਸਬੰਧੀ ਇਸ ਵੇਲੇ ਪੰਜਾਬ ਦੇ ਸਰਕਾਰੀ ਹਲਕਿਆਂ ਵਿਚ ਕਾਫੀ ਹਲ-ਚਲ ਪਈ ਹੋਈ ਸੀ ਅਤੇ ਭਾਈ ਰਾਮ ਸਿੰਘ ਦੀ ਨੀਯਤ ਤੇ ਇਰਾਦਿਆਂ ਬਾਬਤ ਵੱਖੋ ਵੱਖ ਰਾਵਾਂ ਸਨ ( ਬਟਾਲੇ ਦੇ ਈ. ਏ. ਸੀ. ਕਾਇਮ ਅਲੀ ਦਾ ਖਿਆਲ ਸੀ ਕਿ ਰਾਮ ਸਿੰਘ ਖਤਰਨਾਕ ਹੈ, ਇਸ ਲਈ ਇਸ ਨੂੰ ਗ੍ਰਿਫਤਾਰ ਕਰ ਲੈਣਾ ਚਾਹੀਦਾ ਹੈ, ਪਰ ਓਥੇ ਦੇ ਨਾਇਬ ਤਹਿਸੀਲਦਾਰ ਭਾਈ ਲਹਿਣਾ ਸਿੰਘ (ਜੋ ਦਰਬਾਰ ਸਾਹਿਬ ਦੇ ਭਾਈ ਪ੍ਰਦੁਮਨ ਸਿੰਘ ਦਾ ਭਰਾ ਸੀ) ਦੀ ਰਾਏ ਸੀ ਕਿ ਭਾਈ ਰਾਮ ਸਿੰਘ ਸਰਕਾਰ ਦੇ ਵਿਰੁੱਧ ਨਹੀਂ ਹੈ, ਕੇਵਲ ਮਨ-ਮਤੀਆ ਹੈ ਅਤੇ ਕਦੀ ਕਦੀ ਦਿਖਾਵੇ ਲਈ ਚੜ੍ਹਾਈ ਹੋਈ ਅਨੁਭਵਤਾ ਦੀ ਮਸਤੀ ਦੇ ਲੋਰ ਵਿਚ ਸਰਕਾਰ ਵਿਰੁਧ ਪੇਸ਼ੀਨਗੋਈਆਂ ਕਰ ਦਿੰਦਾ ਹੈ।*
ਇਸੇ ਸਾਲ ਸੰਨ ੧੮੬੩ ਵਿਚ ਜ਼ਿਲਾ ਗੁਰਦਾਸਪੁਰ ਦੇ ਪਿੰਡ ਮਾਹਲਪੁਰ ਵਿਚ ਕੂਕਿਆਂ ਦਾ ਦੀਵਾਨ ਹੋਣਾ ਸੀ। ਇਸ* ਮੇਜਰ ਯੰਗਹਸਬੈਂਡ ਦੀ ਰੀਪੋਰਟ, ਮਰੀ, ੨੮ ਜੂਨ, ੧੮੬੩,