ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੫੧
ਖੋਟਿਆਂ ਦਾ ਦੀਵਾਨ
ਵੇਲੇ ਖੁਦ ਭਾਈ ਰਾਮ ਸਿੰਘ ਨਹੀਂ ਆਏ। ਇਨ੍ਹਾਂ ਦੀ ਥਾਂ ਭਾਈ ਸੁਧ ਸਿੰਘ ਭੈਣੀ ਵਾਲੇ ਤੇ ਭਾਈ ਕਾਹਨ ਸਿੰਘ ਮਲੋਟ (ਜ਼ਿਲਾ ਗੁਰਦਾਸ ਪੁਰ) ਵਾਲੇ ਆਏ ਹੋਏ ਸਨ। ਮਾਹਲਪੁਰੀਏ ਸੁੰਦਰ ਸਿੰਘ, ਭਗਵਾਨ ਸਿੰਘ ਤੇ ਹੀਰਾ ਸਿੰਘ ਨੇ ਕੂਕਿਆਂ ਦਾ, ਜਿਨ੍ਹਾਂ ਦੀ ਗਿਣਤੀ ਅੱਸੀ ਕੁ ਸੀ, ਲੰਗਰ ਕਰਨਾ ਸੀ। ਪਿੰਡ ਵਾਲਿਆਂ ਨੇ ਇਨ੍ਹਾਂ ਨੂੰ ਖਾਲੀ ਹੀ ਪਿੰਡੋਂ ਕੱਢ ਦਿਤਾ ਅਤੇ ਖੂਹਾਂ ਤੋਂ ਪਾਣੀ ਭੀ ਨਾ ਭਰ ਲੈਣ ਦਿੱਤਾ।*
- ਸੰਨ ੧੮੬੬ ਦੀ ਕੂਕਿਆਂ ਬਾਬਤ ਰੀਪੋਰਟ, ਕੂਕਾ ਪੇਪਰਜ਼, ਪੰ. ੧੭}}