ਪੰਨਾ:ਕੂਕਿਆਂ ਦੀ ਵਿਥਿਆ.pdf/56

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਖੁਫ਼ੀਆ ਨਿਗਰਾਨੀ ਹੇਠ

ਹੁਣ ਲਾਟ ਸਾਹਿਬ ਪੰਜਾਬ ਨੇ ਜ਼ਰੂਰੀ ਸਮਝਿਆ ਕਿ ਭਾਈ ਰਾਮ ਸਿੰਘ ਤੇ ਉਸ ਦੇ ਸੰਗੀਆਂ ਸੰਬੰਧੀ ਪੂਰੀ ਪੂਰੀ ਤੇ ਠੀਕ ਠੀਕ ਖਬਰ ਰਖੀ ਜਾਏ। ਇਸ ਮਤਲਬ ਲਈ ਡਿਪਟੀ ਇੰਸਪੈਕਟਰ ਜਨਰਲ ਲਾਹੌਰ, ਮੇਜਰ ਮੈਕਐਂਡਰੀਉ, ਨੂੰ ਆਖਿਆ ਗਿਆ ਕਿ ਉਹ ਵੱਖਰੇ ਵੱਖਰੇ ਜ਼ਿਲਿਆਂ ਤੋਂ ਭਰੋਸੇ ਯੋਗ ਆਦਮੀ ਭੇਜੇ, ਜੋ ਠੀਕ ਠੀਕ ਖਬਰ ਲਿਆਉਣ। ਅਟਕ ਦੇ ਨਾਇਬ ਸੁਪ੍ਰਿੰਟੈਂਡੈਂਟ ਪੋਲੀਸ ਮਿਸਟਰ ਗਰੀਨ ਨੂੰ ਬੁਲਾ ਕੇ ਕਿਹਾ ਗਿਆ ਕਿ ਭਾਈ ਬਾਲਕ ਸਿੰਘ ਦੇ ਹਜ਼ਰੋ ਦੇ ਡੇਰੇ ਨੂੰ ਪੱਕੀ ਤਰ੍ਹਾਂ ਨਿਗਾ ਹੇਠ ਰੱਖੇ ਤੇ ਦੇਖੇ ਕਿ ਹਜ਼ਰੋ ਅਤੇ ਭੈਣੀ ਦੇ ਵਿਚਕਾਰ ਕੋਈ ਚਿੱਠੀ ਪੱਤ੍ਰ ਅਤੇ ਆਵਾ-ਜਾਈ ਤਾਂ ਨਹੀਂ ਹੁੰਦੀ।

ਇਸ ਵੇਲੇ ਪਤਾ ਕਰਨ ਵਾਲੀ ਇਕ ਖਾਸ ਜ਼ਰੂਰੀ ਗੱਲ ਇਹ ਸੀ ਕਿ ਕਿਧਰੇ ਕੂਕੇ ਰਾਜ ਵਿਦਰੋਹ ਲਈ ਕੋਈ ਫੌਜ ਤਾਂ ਤਿਆਰ ਨਹੀਂ ਕਰ ਰਹੇ। ਕਿਉਂਕਿ ਸਰਕਾਰ ਦੇ ਕੰਨਾਂ ਵਿਚ ਇਹ ਗੱਲ ਪੈ ਰਹੀ ਸੀ ਕਿ ਕੂਕੇ ਰਾਤ ਨੂੰ ਇਕੱਠੇ ਹੋ ਕੇ ਡਾਂਗਾਂ ਨਾਲ ਕਵਾਇਦ ਆਦਿ ਦੀ ਸਿਖਲਾਈ ਕਰ ਰਹੇ ਹਨ।

ਜਾਲੰਧਰ ਦੇ ਇਕ ਬ੍ਰਾਹਮਣ ਮਨੀ ਰਾਮ ਨੇ, ਜੋ ਭਾਈ ਰਾਮ ਸਿੰਘ ਦਾ ਸੇਵਕ ਸੀ ਅਤੇ ਕੁਝ ਕੁ ਕੂਕਿਆਂ ਵਿਚ ਆਚਰਣ ਦੀ ਢਿਲਆਈ ਦੇ ਕਾਰਣ ਹੁੰਦੀ ਜਾ ਰਹੀ ਬਦਨਾਮੀ ਕਰਕੇ ਇਨ੍ਹਾਂ ਦੀ ਸੰਗਤ ਛਡਣ ਵਾਲਾ ਸੀ, ਬਿਆਨ ਦਿਤਾ ਕਿ ਓਹ ਭਾਈ ਰਾਮ ਸਿੰਘ ਦੇ ਕਈ ਦੀਵਾਨਾਂ ਤੇ ਗਿਆ ਹੈ,ਪਰ ਉਸ ਨੇ ਕਵਾਇਦ ਹੁੰਦੀ ਕਦੀ ਨਹੀਂ ਦੇਖੀ। ਉਸ ਦਾ ਖਿਆਲ ਸੀ ਕਿ ਸ਼ਾਇਦ ਕਿਸੇ ਨੂੰ (ਅਰਦਾਸੇ)