ਪੰਨਾ:ਕੂਕਿਆਂ ਦੀ ਵਿਥਿਆ.pdf/57

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਖੁਫ਼ੀਆ ਨਿਗਰਾਨੀ ਹੇਠ | ੫੩ (ਲਈ) ਕਤਾਰਾਂ ਵਿਚ ਕੁਕਿਆਂ ਨੂੰ ਖੜੇ ਦੇਖ ਕੇ ਯਾਰ ਪੈ ਗਿਆ ਹੋਣਾ ਹੈ । ਉਸ ਨੇ ਕਿਹਾ ਕਿ ਭਾਈ ਰਾਮ ਸਿੰਘ ਦਾ ਨਜ਼ਰ ਵਿਚ ਜਾਦੂ ਦਾ ਅਸਰ ਜ਼ਰੂਰ ਹੈ, ਜਿਸ ਨਾਲ ਕਿ ਸੋਗ ਮਸਤਾਨੇ ਹੋ ਜਾਂਦੇ ਹਨ, ਤੇ ਮਸਤਾਨਿਆਂ ਦੀ ਗਿਣਤੀ ਹਜ਼ਾਰ ਤੋਂ ਉਪਰ ਹੈ । ਇਹ ਠੀਕ ਹੈ ਕਿ ਬਾਕੀ ਹੋਰ ਸਿਖਾਂ ਦੀ ਤਰਾਂ ਭਾਈ ਰਾਮ ਸਿੰਘ ਮੁੜ ਸਿਖ ਰਾਜ ਦਾ ਚਾਹਵਾਨ ਹੈ, ਪਰ ਓਹ ਇਸ ਦਾ ਪੂਚਾਰ ਨਹੀਂ ਕਰਦਾ। ਉਸ ਦਾ ਪ੍ਰਚਾਰ ਨਿਰੋਲ ਧਾਰਮਕ ਹੈ। ਗੇਂਦਾ ਸਿੰਘ ਨਾਮੀ ਇਕ ਸੂਹੇ ਨੂੰ ਜਲੰਧਰ ਛਾਉਣੀ ਦੇ ਮੈਜਿਸਟੇਟ ਕੈਪਟਨ ਮਿੱਲਰ ਨੇ ਭਾਈ ਰਾਮ ਸਿੰਘ ਦੇ ਪਿੰਡ ਭੇਜਿਆ। ਜਿਸ ਵੇਲ ਗੇਂਦਾ ਸਿੰਘ ਭੈਣੀ ਪੁੱਜਾ ਤਾਂ ਭਾਈ ਰਾਮ ਸਿੰਘ ਓਥੇ ਨਹੀਂ ਸੀ। ਓਹ ਇਕ ਮੁਖੀ ਭਾਈ ਸਾਹਿਬ ਸਿੰਘ ਨੂੰ ਮਿਲਿਆ ਤੇ ਕੁਕਾ ਬਣਨ ਦੀ ਇੱਛਾ ਪ੍ਰਗਟ ਕਰ ਕੇ ਉਨ੍ਹਾਂ ਵਿਚ ਰਲ ਗਿਆ । ਉਸ ਨੇ ਮੜ ਆ ਕੇ ਦੱਸਿਆ ਕਿ ਭੇਣੀ ਵਿਚ ਇਸ ਵੇਲੇ ਪੰਜਾਹ ਕੁ ਕਕੇ ਸਨ । ਰਾਤ ਨੂੰ ਜਦ ਢੋਲ ਵੱਜਾ ਤਾਂ ਭਾਈ ਸਾਹਿਬ ਸਿੰਘ ਨੇ ਹਰ ਇਕ ਨੂੰ ਇਕ ਇਕ ਸੋਟਾ ਦੇ ਦਿੱਤਾ ਤੇ ਫੇਰ ਦੋ ਕੁ ਘੰਟੇ ਕਵਾਇਦ ਕਰਾਉਣ ਲਈ ਚਲਾ ਗਿਆ । ਗੱਦਾ ਸਿੰਘ ਨੇ ਭਾਈ ਰਾਮ ਸਿੰਘ ਨੂੰ ਮਿਲਣ ਦੀ ਇੱਛਾ ਪ੍ਰਗਟ ਕੀਤੀ । ਇਸ ਪਰ ਕੂਕਿਆਂ ਨੇ ਉਨਾਂ ਨੂੰ ਮਿਲਣ ਦਾ ਪਤਾ ਟਿਕਾਣਾ ਦਿੱਤਾ ਤੇ ਦੋ ਚਿੱਠੀਆਂ ਦਿੱਤੀਆਂ । ਗੇਂਦਾ ਸਿੰਘ ਨੇ ਇਹ ਬਹਾਨਾ ਬਣਾ ਕੇ ਕਿ ਚਿਠੀਆਂ ਉਸ ਪਾਸੋਂ ਗੁੰਮ ਹੋ ਗਈਆਂ ਹਨ, ਇਹ ਕੈਪਟਨ ਮਿਲਰ ਦੇ ਹਵਾਲੇ ਕਰ ਦਿੱਤੀਆਂ । ਇਹ ਇਸ ਪ੍ਰਕਾਰ ਸਨ: Digitized by Panjab Digital Library | www.panjabdigilib.org